Ferozepur News

ਡਾ. ਪ੍ਰਦੀਪ ਚਾਵਲਾ ਨੇ ਸੰਭਾਲਿਆ ਸਿਵਲ ਸਰਜਨ ਫਿਰੋਜ਼ਪੁਰ ਦਾ ਅਹੁੱਦਾ  

DSC08294 ਫਿਰੋਜ਼ਪੁਰ 11 ਜੂਨ (ਏ.ਸੀ.ਚਾਵਲਾ) ਡਾ. ਪ੍ਰਦੀਪ ਚਾਵਲਾ ਨੇ ਸਿਵਲ ਸਰਜਨ ਫਿਰੋਜਪੁਰ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਸੰਗਰੂਰ ਵਿਖੇ ਬਤੌਰ ਸਹਾਇਕ ਸਿਵਲ ਸਰਜਨ ਸੇਵਾ ਨਿਭਾ ਰਹੇ ਸਨ ਅਤੇ  ਪਦਉਨਤੀ ਉਪਰੰਤ ਸਿਵਲ ਸਰਜਨ ਫਿਰੋਜਪੁਰ ਵਜੋਂ ਨਿਯੁਕਤੀ ਹੋਈ। ਇਸ ਮੌਕੇ ਜ਼ਿਲ•ਾ ਸਿਹਤ ਅਫ਼ਸਰ ਡਾ ਲਖਵਿੰਦਰ ਸਿੰਘ ਚਾਹਲ, ਸਹਾਇਕ ਸਿਵਲ ਸਰਜਨ, ਡਾ ਵਨੀਤਾ ਭੁੱਲਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੇਨੂੰ ਸਿੰਗਲਾ, ਜ਼ਿਲ•ਾ ਡੈਂਟਲ ਸਿਹਤ ਅਫ਼ਸਰ, ਡਾ ਮੀਰਾ ਨੰਦਾ,  ਜ਼ਿਲ•ਾ ਮਾਸ ਮੀਡੀਆ ਅਫ਼ਸਰ ਮਨਿੰਦਰ ਕੋਰ, ਸੁਪਰਡੈਂਟ ਇੰਦਰਜੀਤ ਭਾਟੀਆ ਅਤੇ ਵਿਕਾਸ ਕਾਲੜਾ ਸਟੈਨੋ ਟੂ ਸਿਵਲ ਸਰਜਨ ਨੇ ਉਨ•ਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਨਵਨਿਯੁਕਤ ਸਿਵਲ ਸਰਜਨ ਡਾ.ਪ੍ਰਦੀਪ ਚਾਵਲਾ ਨੇ ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ/ਡਾਕਟਰਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਕਿਸੇ ਕਿਸਮ ਦੀ ਕੁਤਾਹੀ ਨਾ ਕਰਨ ਅਤੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆ ਜਾਣ।

Related Articles

Back to top button