ਡਾਕ ਵਿਭਾਗ ਆਰਐਮਐਸ ਦੇ ਸਮੂਹ ਸਟਾਫ ਨੇ ਭ੍ਰਿਸ਼ਟਾਚਾਰ ਖਿਲਾਫ ਜਾਗਰੂਕਤਾ ਹਫ਼ਤਾ ਤਹਿਤ ਭ੍ਰਿਸ਼ਟਾਚਾਰ ਨਾ ਕਰਨ ਸਬੰਧੀ ਲਿਆ ਪ੍ਰਣ
ਡਾਕ ਵਿਭਾਗ ਆਰਐਮਐਸ ਦੇ ਸਮੂਹ ਸਟਾਫ ਨੇ ਭ੍ਰਿਸ਼ਟਾਚਾਰ ਖਿਲਾਫ ਜਾਗਰੂਕਤਾ ਹਫ਼ਤਾ ਤਹਿਤ ਭ੍ਰਿਸ਼ਟਾਚਾਰ ਨਾ ਕਰਨ ਸਬੰਧੀ ਲਿਆ ਪ੍ਰਣ
ਫ਼ਿਰੋਜ਼ਪੁਰ 27 ਅਕਤੂਬਰ 2020 ( ) ਸਰਕਾਰ ਦੀਆਂ ਹਦਾਇਤਾਂ ਅਨੁਸਾਰ 27 ਅਕਤੂਬਰ ਤੋਂ 2 ਨਵੰਬਰ ਤੱਕ ਭ੍ਰਿਸ਼ਟਾਚਾਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਡਾਕ ਵਿਭਾਗ ਆਰਐਮਐਸ ਫਿਰੋਜ਼ਪੁਰ ਦੇ ਸਟਾਫ ਵੱਲੋਂ ਜਿੱਥੇ ਭ੍ਰਿਸ਼ਟਾਚਾਰ ਨਾ ਕਰਨ ਸਬੰਧੀ ਪ੍ਰਣ ਲਿਆ ਗਿਆ ਹੈ ਉਥੇ ਹੀ ਲੋਕਾਂ ਨੂੰ ਭ੍ਰਿਸ਼ਟਾਚਾਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਦਫਤਰ ਵਿਖੇ ਬੈਨਰ ਵੀ ਲਗਾਏ ਗਏ ਹਨ।
ਇਸ ਮੌਕੇ ਐਚਐਸਏ ਵਰਯਾਮ ਸਿੰਘ ਅਤੇ ਐਸਆਰਓ ਰੋਹਿਤ ਚਾਵਲਾ ਨੇ ਦੱਸਿਆ ਕਿ ਹੋਰ ਸਮਾਜਿਕ ਬੁਰਾਈਆਂ ਦੇ ਨਾਲ ਰਿਸ਼ਵਤਖ਼ੋਰੀ ਇੱਕ ਅਜਿਹੀ ਲਾਹਨਤ ਹੈ, ਜੋ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣਦੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰੂਪੀ ਬਿਮਾਰੀ ਦੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਹਰ ਵਰਗ ਨੂੰ ਇਸ ਦੇ ਖ਼ਾਤਮੇ ਲਈ ਅੱਗੇ ਵੱਧ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਅੱਜ ਦਫਤਰ ਦੇ ਸਮੂਹ ਸਟਾਫ ਵੱਲੋਂ ਨਾਂ ਹੀ ਰਿਸ਼ਵਤ ਲੈਣ ਅਤੇ ਨਾਂ ਹੀ ਰਿਸ਼ਵਤ ਦੇਣ ਸਬੰਧੀ ਪ੍ਰਣ ਲਿਆ ਗਿਆ ਹੈ ਅਤੇ ਨਾਲ ਹੀ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਵੀ ਸੂੰਹ ਚੁੱਕੀ ਗਈ ਹੈ। ਦਫਤਰੀ ਸਟਾਫ ਵੱਲੋਂ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਵੈੱਭਸਾਈਟ ਰਾਹੀਂ ਆਨਲਾਈਨ ਵੀ ਪ੍ਰਣ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀ ਨੂੰ ਉਦੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਹੋ ਰਹੀ ਭ੍ਰਿਸ਼ਟਾਚਾਰੀ ਨੂੰ ਰੋਕਣ ਲਈ ਸਬੰਧਿਤ ਵਿਭਾਗ ਨੂੰ ਸੂਚਨਾ ਦੇਣਗੇ।
ਇਸ ਮੌਕੇ ਦੁਸ਼ਯੰਤ ਕੁਮਾਰ, ਜਿਓਨ ਸਿੰਘ, ਸਤਨਾਮ ਸਿੰਘ, ਬਲਵਿੰਦਰ ਕੌਰ, ਰਾਕੇਸ਼ ਵਰਮਾ, ਸੁਮਨ, ਅਸ਼ਵਨੀ, ਇੰਦਰਜੀਤ ਸਿੰਘ, ਪਰਮਪਾਲ ਸਿੰਘ, ਪਰਵਿੰਦਰ ਸਿੰਘ ਹਾਜ਼ਰ ਸਨ।