ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਾ ਦੇਣ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਸੈਕਟਰ 17 ਚੰਡੀਗੜ ਵਿੱਚ ਭੁੱਖ ਹੜਤਾਲ ਸ਼ੁਰੂ
ਮਿਤੀ 13 ਫਰਵਰੀ 2017(ਚੰਡੀਗੜ) ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਕਾਨੂੰਨ ਕੋਰਾ ਕਾਗਜ਼ ਸਾਬਿਤ ਹੁੰਦਾ ਦੇਖ ਰੋਂਅ ਵਿਚ ਆਏ ਸਮੂਹ ਠੇਕਾ ਮੁਲਾਜ਼ਮਾਂ ਨੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਪੰਜਾਬ ਸਬਾਰਡੀਨੇਟ ਸਰਵਿਸ ਫਡਰੇਸ਼ਨ ਦੇ ਸਹਿਯੋਗ ਨਾਲ ਅੱਜ ਸੈਕਟਰ 17 ਚੰਡੀਗੜ ਵਿਖੇ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਆਗੂ ਸੱਜਣ ਸਿੰਘ,ਅਸ਼ੀਸ਼ ਜੁਲਾਹਾ,ਜਗਦੀਸ਼ ਚਾਹਲ,ਅਮਿੰ੍ਰਤਪਾਲ ਸਿੰਘ,ਰਵਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਵਿਚ ਕਾਨੂੰਨ ਪਾਸ ਹੋਣ ਦੇ ਬਾਵਜੂਦ ਅਫਸਰਸ਼ਾਹੀ ਮੁਲਾਜ਼ਮ ਨੂੰ ਰੈਗੂਲਰ ਕਰਨ ਤੋਂ ਕੰਨੀ ਕਤਰਾ ਰਹੀ ਹੈ।ਉਨ•ਾਂ ਕਿਹਾ ਕਿ 19 ਦਸੰਬਰ ਨੂੰ ਵਿਧਾਨ ਸਭਾ ਵਿਚ ਪਾ ਕੀਤੇ ਕਾਨੂੰ ਨੂੰ ਅੱਜ 56 ਦਿਨ ਬੀਤਣ ਤੇ ਵੀ ਵਿਭਾਗਾਂ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ।ਉਨ•ਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਨੂੰ ਬੇਨਤੀ ਕਰਨ ਤੇ ਮੁੱਖ ਚੋਣ ਅਫਸਰ ਵੱਲੋਂ ਚੋਣ ਜਾਬਤੇ ਤੋਂ ਛੋਟ ਦੇ ਦਿੱਤੀ ਗਈ ਸੀ ਪ੍ਰੰਤੂ ਫਿਰ ਤੋਂ ਚੋਣ ਅਫਸਰ ਦੇ ਦਫਤਰ ਵੱਲੋਂ ਇਕ ਪੱਤਰ ਹੋਰ ਜ਼ਾਰੀ ਕਰਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਸਾਰੀ ਕਹਾਣੀ ਮੁੱਖ ਸਕੱਤਰ ਪੰਜਾਬ ਤੇ ਸੁੱਟ ਦਿੱਤੀ ਗਈ।ਉਨ•ਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਐਕਟ ਬਣਾਉਣ ਦੀ ਸਾਰੀ ਕਾਰਵਾਈ ਮੋਜੂਦਾ ਅਫਸਰਾਂ ਵੱਲੋਂ ਹੀ ਕੀਤੀ ਗਈ ਸੀ ਜਿਸ ਵਿਚ ਸਰਕਾਰੀ ਅੰਕੜਿਆ ਮੁਤਾਬਿਕ 27000 ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਣਾ ਸੀ ਪ੍ਰੰਤੂ ਫਿਰ ਵੀ ਅੱਜ ਤੱਕ ਕਿਸੇ ਮੁਲਾਜ਼ਮ ਨੂੰ ਰੈਗੂਲਰ ਨਹੀ ਕੀਤਾ ਗਿਆ ਅਤੇ ਅਫਸਰਸ਼ਾਹੀ ਵੱਲੋਂ ਐਕਟ ਲਾਗੂ ਕਰਨ ਲਈ ਨਵੀਂ ਤੋਂ ਨਵੀਂ ਕਹਾਣੀ ਪਾ ਕੇ ਜਾਣਬੁੱਝ ਕੇ ਮਸਲੇ ਨੂੰ ਲਟਕਾਇਆ ਜਾ ਰਿਹਾ ਹੈ।ਉਨ•ਾਂ ਦੱਸਿਆ ਕਿ ਰੈਗੁਲਰ ਤੋਂ ਇਲਾਵਾ ਸੁਵਿਧਾ ਮੁਲਾਜ਼ਮਾਂ ਨੂੰ ਨੋਕਰੀ ਤੇ ਮੁੜ ਬਹਾਲ ਕਰਨ, ਸੰਘਰਸ਼ ਦੋਰਾਨ ਮੁਲਾਜ਼ਮਾਂ ਤੇ ਪਾਏ ਝੂਠੇ ਪਰਚੇ ਰੱਦ ਕਰਨ ਤੇ ਅੰਤਰਿਮ ਸਹਾਇਤਾ ਦੇਣ ਤੋਂ ਵੀ ਸਰਕਾਰ ਟਾਲਾ ਵੱਟ ਰਹੀ ਹੈ।
ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ,ਪ੍ਰਵੀਨ ਸ਼ਰਮਾਂ ਤੇ ਅਮਰੀਕ ਸਿੰਘ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਮੁਲਾਜ਼ਮ ਇਹ ਕਦਮ ਚੁੱਕਣ ਨੂੰ ਮਜਬੂਰ ਹੋਏ ਹਨ। ਉਨ•ਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ 15 ਫਰਵਰੀ ਤੱਕ ਕੋਈ ਹੱਲ ਨਾ ਕੀਤਾ ਤਾਂ 16 ਫਰਵਰੀ ਤੋਂ ਮੁਲਾਜ਼ਮਾਂ ਦੇ ਮੁੱਖ ਆਗੂ ਸ਼੍ਰੀ ਸੱਜਣ ਸਿੰਘ ਜੀ ਮਰਨ ਵਰਤ ਸ਼ੁਰੂ ਕਰਨਗੇ।ਇਸ ਦੋਰਾਨ ਹੋਣ ਵਾਲੀ ਕੋਈ ਅਣਸੁਖਾਵੀਂ ਘਟਨਾ ਲਈ ਪੰਜਾਬ ਸਰਕਾਰ ਮੁੱਖ ਸਕੱਤਰ ਜਿੰਮੇਵਾਰ ਹੋਣਗੇ।ਅੱਜ ਵੱਖ ਵੱਖ ਜਥੇਬੰਦੀਆ ਦੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਵਿਕਾਸ ਕੁਮਾਰ ਮਨਰੇਗਾ ਕਰਮਚਾਰੀ ਯੂਨੀਅਨ ਤੋਂ ਮਨਸੇ ਖਾ ਸੁਵਿਧਾ ਮੁਲਾਜ਼ਮ ਯੂਨੀਅਨ ਤੋਂ ਕਰਮਜੀਤ ਕੋਰ ਬਰਾੜ ਤੇ ਕਰਮਜੀਤ ਕੋਰ ਬਠਿੰਡਾ,ਮਿਡ ਡੇ ਮੀਲ ਕਰਮਚਾਰੀ ਯੂਨੀਅਨ ਤੋਂ ਸਰਵਨ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕੀਤੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਮੰਗਾ ਸਿੰਘ ਜੰਗਲਾਤ ਪ੍ਰਧਾਨ, ਪਵਨ ਕੁਮਾਰ ਪੰਜਾਬ ਸਫ਼ਾਈ ਮਜ਼ਦੂਰ ਫ਼ੈਡਰੇਸ਼ਨ, ਪ੍ਰੇਮ ਚੰਦ ਸ਼ਰਮਾ, ਕ੍ਰਿਸ਼ਨ ਪ੍ਰਸ਼ਾਦ, ਰਮਨ ਸ਼ਰਮਾ ਦੀ ਕਲਾਸ ਫ਼ੋਰ ਗੌਰਮਿੰਟ ਇੰਮਲਾਈਜ਼ ਯੂਨੀਅਨ ਮੋਹਾਲੀ ਤੋਂ ਹਾਜ਼ਰ ਹੋਏ।