ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਚੱਲ ਰਹੇ ਹਨ ਪੀਟਰ ਰੇਹੜੇ ਅਤੇ ਜੁਗਾੜੂ ਵਾਹਨ
ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਚੱਲ ਰਹੇ ਹਨ ਪੀਟਰ ਰੇਹੜੇ ਅਤੇ ਜੁਗਾੜੂ ਵਾਹਨ
– ਛੋਟਾ ਹਾਥੀ ਅਤੇ ਪਿਕਅਪ ਯੂਨੀਅਨ ਵਲੋਂ ਨਜ਼ਾਇਜ ਚੱਲ ਰਹੇ ਢੋਆ ਢੁਆਈ ਵਾਹਨਾਂ ਵਿਰੁੱਧ ਕੀਤਾ ਰੋਸ ਪ੍ਰਗਟ
– ਤਿੱਖਾ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ
ਗੁਰੂਹਰਸਹਾਏ, 1 ਜੁਲਾਈ (ਪਰਮਪਾਲ ਗੁਲਾਟੀ)- ਟ੍ਰੈÎਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਇਲਾਕੇ ਅੰਦਰ ਸ਼ਰੇਆਮ ਨਜਾਇਜ ਚੱਲ ਰਹੇ ਪੀਟਰ ਰੇਹੜੇ ਅਤੇ ਦੋ ਪਹੀਆ ਵਾਹਨਾਂ ਮਗਰ ਛੋਟੀ ਟਰਾਲੀ ਲਗਾ ਕੇ ਕੀਤੀ ਜਾ ਰਹੀ ਢੋਆ-ਢੋਆਈ ਦੇ ਵਿਰੋਧ ਵਿਚ ਜੈ ਮਾਂ ਜੱਜਲ ਵਾਲੀ ਛੋਟਾ ਹਾਥੀ ਐਂਡ ਪਿਕ-ਅੱਪ ਯੂਨੀਅਨ ਵਲੋਂ ਰੋਸ ਪ੍ਰਗਟ ਕੀਤਾ ਗਿਆ ਹੈ। ਯੂਨੀਅਨ ਦੇ ਪ੍ਰਧਾਨ ਜਸਪਾਲ ਅਤੇ ਟੋਨੀ ਬਾਬਾ ਨੇ ਦੱਸਿਆ ਪਿਛਲੇ ਲੰਬੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਬਗੈਰ ਲਾਇਸੈਂਸ ਵਾਲੇ ਪੀਟਰ ਰੇਹੜਿਆਂ ਵਲੋਂ ਨਜ਼ਾਇਜ਼ ਤੌਰ 'ਤੇ ਸਮਾਨ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ ਅਤੇ ਇਸ ਉਤੇ ਨਾ ਕੋਈ ਕਾਨੂੰਨੀ ਪ੍ਰੀਕ੍ਰਿਆ ਲਾਗੂ ਹੈ। ਹੁਣ ਕੁਝ ਸਮੇਂ ਤੋਂ ਲੋਕਾਂ ਵਲੋਂ ਹੋਰ ਜੁਗਾੜ ਲਗਾ ਕੇ ਦੋ ਪਹੀਆ ਵਾਹਨ ਜਿਵੇਂ ਕਿ ਮੋਟਰ ਸਾਇਕਲ ਪਿੱਛੇ ਛੋਟੀ ਟਰਾਲੀ ਲਗਾ ਕੇ ਸਮਾਨਾਂ ਦੀ ਢੋਆ-ਢੋਆਈ ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬੇ-ਫਿਕਰੇ ਸੜਕਾਂ 'ਤੇ ਘੁੰਮਦੇ ਵੇਖੇ ਜਾ ਸਕਦੇ ਹਨ। ਛੋਟਾ ਹਾਥੀ ਅਤੇ ਪਿਕ-ਅੱਪ ਯੂਨੀਅਨ ਦੇ ਟੋਨੀ ਬਾਬਾ, ਜਸਪਾਲ, ਅਸ਼ੋਕ ਧਵਨ, ਬਗੀਚ ਸਿੰਘ, ਸੰਦੀਪ ਕੁਮਾਰ, ਚਰਨ ਦਾਸ, ਬਿੰੰਦਰ, ਬਿੱਟੂ, ਗੁਰਪ੍ਰੀਤ, ਲਾਡੀ, ਬਿੱਲਾ, ਮਨੀ, ਜਗਸੀਰ, ਮਲਕੀਤ, ਮਿੰਟੂ, ਜਸਪਾਲ, ਚੰਨਾ, ਅਸ਼ੋਕ ਕੁਮਾਰ, ਬਿੱਟੂ ਪਠਾਨ, ਸ਼ਾਮਾ, ਬੌਬੀ, ਤਰਸੇਮ, ਸਤਪਾਲ ਆਦਿ ਡਰਾਇਵਰਾਂ ਨੇ ਦੱਸਿਆ ਕਿ ਇਸ ਨਾਲ ਕਮਰਸ਼ੀਅਲ ਵਾਹਨਾਂ ਦੇ ਡਰਾਇਵਰਾਂ ਨੂੰ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਜਿਸ ਨਾਲ ਉਨ•ਾਂ ਨੂੰ ਆਪਣਾ ਪਰਿਵਾਰ ਪਾਲਣਾ ਮੁਸ਼ਕਿਲ ਹੋ ਰਿਹਾ ਹੈ। ਉਹਨਾਂ ਨੇ ਜ਼ਿਲ•ਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ•ਾਂ ਵਾਹਨਾਂ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ ਨਹੀਂ ਤਾਂ ਉਹ ਇਹਨਾਂ ਨਜ਼ਾਇਜ਼ ਵਾਹਨਾਂ ਦੀ ਰੋਕ ਲਈ ਪ੍ਰਸ਼ਾਸ਼ਨ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੇ।