Ferozepur News

ਟੈਕਨੀਕਲ ਸਰਵਿਸ ਯੂਨੀਅਨ ਫਿਰੋਜ਼ਪੁਰ ਨੇ ਦਿੱਤਾ ਥਾਣਾ ਸਿਟੀ ਫਿਰੋਜ਼ਪੁਰ ਅੱਗੇ ਧਰਨਾ

ਫਿਰੋਜ਼ਪੁਰ 10 ਮਈ (): ਟੈਕਨੀਕਲ ਸਰਵਿਸ ਯੂਨੀਅਨ ਫਿਰੋਜ਼ਪੁਰ ਨੇ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਥਾਣਾ ਸਿਟੀ ਫਿਰੋਜ਼ਪੁਰ ਦੇ ਸਾਹਮਣੇ ਡਵੀਜ਼ਨ ਪ੍ਰਧਾਨ ਸਾਥੀ ਜਗਤਾਰ ਸਿੰਘ ਦੀ ਪ੍ਰਧਾਨਗੀ ਵਿਚ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੀਤ ਪ੍ਰਧਾਨ ਟੀਐੱਸਯੂ ਪੀਐੱਸਪੀਸੀਐੱਲ ਸੁਰਿੰਦਰ ਸ਼ਰਮਾ, ਰਿਟਾਇਰਮੈਂਟ ਯੂਨੀਅਨ ਆਗੂ ਸਾਥੀ ਰਾਕੇਸ਼ ਸ਼ਰਮਾ ਅਤੇ ਸ਼ਹਿਰੀ ਡਵੀਜ਼ਨ ਸਕੱਤਰ ਸਾਥੀ ਬਲਦੇਵ ਸਿੰਘ, ਸਬ ਅਰਬਨ ਡਵੀਜ਼ਨ ਪ੍ਰਧਾਨ ਸਾਥੀ ਦੇਵਗਨ, ਗੁਰਦਿੱਤ ਸਿੰਘ ਸਰਕਲ ਸਕੱਤਰ, ਰਾਕੇਸ਼ ਸੈਨੀ, ਅਸ਼ਵਨੀ ਕੁਮਾਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 18 ਅਪ੍ਰੈਲ 2018 ਨੂੰ ਸਾਥੀ ਗਿਰਧਾਰੀ ਲਾਲ ਦਾ ਕਤਲ ਹੋ ਗਿਆ ਸੀ, ਜਿਸ ਦੇ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਵਿਚ ਐੱਫਆਈਆਰ ਨੰਬਰ 0085 ਮਿਤੀ 19 ਅਪ੍ਰੈਲ 2018 ਨੂੰ ਦਰਜ ਹੋ ਚੁੱਕੀ ਹੈ, ਪਰ ਲਗਭਗ 20-22 ਦਿਨਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਸ ਕਾਰਨ ਮੁਲਾਜ਼ਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਗੁਰਨਾਮ ਸਿੰਘ, ਸੁਭਾਸ਼ ਚੰਦ, ਵਰਿੰਦਰ ਚਾਵਲਾ, ਗੁਰਬਖਸ਼ ਸਿੰਘ, ਅਜਮੇਰ ਸਿੰਘ, ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਸਾਥੀਆਂ ਨੇ ਆਖਿਆ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਉਪਰੋਕਤ ਐੱਫਆਈਆਰ ਤੇ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਹੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੇ ਨਿਕਲਣ ਵਾਲੇ ਅਣਸੁਖਾਵੇਂ ਨਤੀਜਿਆਂ ਲਈ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਸਿੱਧ ਤੌਰ ਤੇ ਜ਼ਿੰਮੇਵਾਰ ਹੋਵੇਗਾ। ਧਰਨੇ ਵਿਚ ਫਿਰੋਜ਼ਪੁਰ ਦੀਆਂ ਧਾਰਮਿਕ ਸੰਸਥਾ ਦੇ ਆਗੂ  ਆਦਿ ਸਾਥੀਆਂ ਨੇ ਵੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਗਿਰਧਾਰੀ ਲਾਲ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ। ਉਨ•ਾਂ ਆਖਿਆ ਕਿ ਜੇਕਰ ਇਹ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 

Related Articles

Back to top button