Ferozepur News

ਜੰਗ ਦੇ ਬਣੇ ਮਾਹੌਲ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦੀ ਸਾਰ ਲੈਣ ਲਈ ਗਜ਼ਨੀ ਵਾਲਾ &#39ਚ ਪੁੱਜੇ ਮੁੱਖ ਮੰਤਰੀ ਸ. ਬਾਦਲ

ਜੰਗ ਦੇ ਬਣੇ ਮਾਹੌਲ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦੀ ਸਾਰ ਲੈਣ ਲਈ ਗਜ਼ਨੀ ਵਾਲਾ &#39ਚ ਪੁੱਜੇ ਮੁੱਖ ਮੰਤਰੀ ਸ. ਬਾਦਲ
– ਕਿਸਾਨਾਂ ਲਈ ਦੋ ਬੇੜੇ ਭੇਜਣ ਅਤੇ 30 ਲੱਖ ਰੁਪਏ ਦੀ ਲਾਗਤ ਨਾਲ ਬਿਜਲੀ ਟਾਵਰ ਲਗਾਉਣ ਦਾ ਕੀਤਾ ਐਲਾਨ
– ਐਮ.ਪੀ ਸ਼ੇਰ ਸਿੰਘ ਘੁਬਾਇਆ ਅਤੇ ਨੋਨੀ ਮਾਨ ਨੇ ਸਰਹੱਦੀ ਖੇਤਰ ਦੀਆਂ ਮੰਗਾਂ ਤੇ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ

CM at Gazniwala
ਗੁਰੂਹਰਸਹਾਏ, 3 ਅਕਤੂਬਰ (ਪਰਮਪਾਲ ਗੁਲਾਟੀ)- ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਜੰਗ ਦੇ ਮਾਹੌਲ ਕਾਰਨ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਸਰਹੱਦੀ ਖੇਤਰ ਦੇ ਲੋਕਾਂ ਦੀ ਸਾਰ ਲੈਣ ਲਈ ਪਿੰਡ ਗਜਨੀ ਵਾਲਾ ਵਿਖੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਭਾਵਿਤ ਲੋਕਾਂ ਨੂੰ ਮਿਲੇ, ਇਸ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਬੋਲਦਿਆ ਕਿਹਾ ਬਾਰਡਰ ਪੱਟੀ ਦੇ ਲੋਕਾਂ &#39ਤੇ ਜਦੋਂ ਵੀ ਕੋਈ ਮੁਸ਼ਕਿਲ ਆਈ ਹੈ ਤਾਂ ਹਮੇਸ਼ਾ ਹੀ ਅਕਾਲੀ ਦਲ ਨੇ ਬਾਂਹ ਫੜੀ ਹੈ | ਜਿਸ ਸਦਕਾ ਅੱਜ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਖੱੁਲ੍ਹ ਕੇ ਲੋਕਾਂ ਦੇ ਦੁੱਖ ਤਕਲੀਫਾਂ ਸੁਨਣ ਲਈ ਵਿਸ਼ੇਸ਼ ਤੌਰ &#39ਤੇ ਪੁੱਜੇ ਹਨ | ਨੋਨੀ ਮਾਨ ਨੇ ਕਿਹਾ ਭਾਵੇਂ ਪਹਿਲਾਂ ਹੀ ਬਾਦਲ ਸਰਕਾਰ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਹਨ ਪਰ ਫਿਰ ਵੀ ਅਜੇ ਇਸ ਖੇਤਰ ਦੇ ਲੋਕਾਂ ਨੂੰ ਬੁਨਿਆਦੀ ਲੋੜਾਂ ਦੇ ਨਾਲ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਦੀ ਤੁਰੰਤ ਲੋੜ ਹੈ | ਉਹਨਾਂ ਕਿਹਾ ਕਿ ਗਜਨੀ ਵਾਲਾ ਦੇ ਨਾਲ 5-6 ਪਿੰਡਾਂ ਦੀ ਜ਼ਮੀਨ ਜੋ 3-4 ਹਜਾਰ ਏਕੜ ਬਣਦੀ ਹੈ ਅਤੇ ਪਾਰ ਜਾਣ ਵਾਸਤੇ ਪੁਲ ਦੇ ਨਿਰਮਾਣ, ਬਿਜਲੀ ਦੇ ਟਾਵਰ ਤੇ ਬੇੜੇ ਦੀ ਤਰੁੰਤ ਲੋੜ ਹੈ | ਜਿਸਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਹੋਰ ਮੰਗਾਂ ਦੇ ਹੱਲ ਕਰਵਾਉਣ ਦੀ ਨੋਨੀ ਮਾਨ ਨੇ ਮੁੱਖ ਮੰਤਰੀ ਤੋਂ ਮੰਗ ਪੇਸ਼ ਕੀਤੀ | ਇਸ ਮੌਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜੰਗ ਦਾ ਮਸਲਾ ਭਾਵੇਂ ਪੂਰੇ ਦੇਸ਼ ਦਾ ਹੈ ਪਰ ਇਹ ਮੁਸ਼ਕਿਲ ਪਹਿਲਾਂ ਸਰਹੱਦੀ ਖੇਤਰ ਦੇ ਲੋਕਾਂ &#39ਤੇ ਆਉਂਦੀ ਹੈ | ਜਿਸ ਨਾਲ ਲੋਕਾਂ ਨੂੰ ਘਰੋਂ ਬੇਘਰ ਹੋਣਾ ਪੈਦਾ ਹੈ, ਫਸਲਾਂ ਬੇਕਾਰ ਹੋ ਜਾਂਦੀਆਂ ਹਨ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਨਹੀਂ ਹੁੰਦੀ ਅਜਿਹੇ ਹਲਾਤਾਂ ਵਿਚ ਇਹਨਾਂ ਮੁਸ਼ਕਿਲਾਂ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ | ਘੁਬਾਇਆ ਨੇ ਕਿਹਾ ਕਿ 5 ਕਿਲੋਮੀਟਰ ਦੀ ਦੂਰੀ &#39ਤੇ ਵੱਸਦੇ ਸਰਹੱਦੀ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ, ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਲਈ ਨੌਕਰੀਆਂ ਦਾ ਖਾਸ ਪ੍ਰਬੰਧ ਕੀਤਾ ਜਾਵੇ |
ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਵੀ ਦੇਸ਼ &#39ਤੇ ਕੋਈ ਸੰਕਟ ਆੳਾੁਦਾ ਹੈ ਤਾਂ ਪੰਜਾਬੀਆਂ ਨੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ ਹੈ ਭਾਵੇਂ ਆਜਾਦੀ ਦੀ ਲੜਾਈ ਹੋਵੇ ਜਾਂ ਕਾਲੇ ਪਾਣੀਆਂ ਦੀ ਸਜਾਵਾਂ, ਫਾਸੀਆਂ &#39ਤੇ ਚੜਨ ਆਦਿ ਲਈ 80 ਪ੍ਰਤੀਸ਼ਤ ਪੰਜਾਬੀ ਨੇ ਆਪਣਾ ਯੋਗਦਾਨ ਪਾਇਆ ਹੈ | ਉਹਨਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਪੰਜਾਬ ਉਜੱੜ ਗਿਆ ਸੀ, ਵਪਾਰ ਬੰਦ ਹੋ ਗਿਆ ਸੀ, ਜਾਇਦਾਦਾਂ ਰੁਲ ਗਈਆਂ ਸਨ | ਦੇਸ਼ ਅਜਾਦ ਹੋ ਗਿਆ ਲੋਕਾਂ ਨੇ ਫਿਰ ਵੀ ਹੌਾਸਲਾ ਨਹੀਂ ਛੱਡਿਆ |

CM AT GAZNI WALA 2

ਬਾਦਲ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ ਨਾਲ ਬਹੁਤ ਜਾਇਦਤੀ ਕੀਤੀ ਹੈ | ਪਹਿਲਾਂ ਬੰਬੇ &#39ਤੇ ਹਮਲਾ, ਪੰਜਾਬ ਵਿਚ ਦੀਨਾਨਗਰ, ਪਠਾਨਕੋਟ ਅਤੇ ਹੁਣ ਉੜੀ ਸੈਕਟਰ ਵਿਚ ਹਮਲਾ ਕਰਕੇ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜੋ ਕਿ ਸਹਿਣਯੋਗ ਨਹੀਂ ਸੀ ਪਰ ਸਾਡੇ ਫੌਜੀ, ਕਮਾਂਡੋ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਮਲੇ ਦਾ ਜਵਾਬ ਦਿੱਤਾ ਜਿਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ | ਸ. ਬਾਦਲ ਨੇ ਕਿਹਾ ਕਿ ਜੰਗ ਦੇ ਮਾਹੌਲ ਵਿਚ ਸਰਹੱਦੀ ਖੇਤਰ ਵਿਚ ਫਸਲਾਂ ਦੀ ਸਾਂਭ-ਸੰਭਾਲ ਲਈ ਕੋਈ ਦਿੱਕਤ ਨਾ ਆਵੇ, ਇਸ ਲਈ ਤਾਰ ਤੋਂ ਪਾਰ ਵਾਲੇ ਕਿਸਾਨਾਂ ਦੀ ਸਹੂਲਤ ਲਈ ਬੀ.ਐੈਸ.ਐਫ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ ਨੂੰ ਆਪਣੀ ਫ਼ਸਲ ਕੱਟਣ ਅਤੇ ਉਸ ਦੀ ਸਾਂਭ-ਸੰਭਾਲ ਲਈ ਪੂਰੀ ਖੱੁਲ੍ਹ ਦੇਣ | ਵਰਦੇਵ ਸਿੰਘ ਨੋਨੀ ਮਾਨ ਦੀ ਮੰਗ &#39ਤੇ ਇੱਥੋਂ ਦੇ ਲੋਕਾਂ ਲਈ ਆਉਂਦੇ 10 ਦਿਨਾਂ ਦੇ ਅੰਦਰ ਦੋ ਵੱਡੇ ਬੇੜੇ ਮੁਹੱਇਆ ਕਰਵਾਏ ਜਾਣਗੇ | ਉਹਨਾਂ ਕਿਹਾ ਕਿ ਸਰਹੱਦੀ ਕਿਸਾਨਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਭੇਜੇ ਗਏ 1 ਕਰੋੜ ਰੁਪਏ ਵਿਚੋਂ 30 ਲੱਖ ਦੀ ਲਾਗਤ ਨਾਲ ਬਿਜਲੀ ਟਾਵਰ ਸਥਾਪਿਤ ਕੀਤਾ ਜਾਵੇਗਾ ਅਤੇ ਹੋਰ ਵਧੇਰੇ ਸਹੂਲਤਾਂ 30 ਲੱਖ ਰੁਪਏ ਭੇਜੇ ਜਾਣਗੇ | ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸਰਹੱਦ ਤੋਂ 2 ਕਿਲੋਮੀਟਰ ਦੀ ਦੂਰੀ ਵਾਲੇ ਲੋਕਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਦੀ ਮੀਟਿੰਗ ਵਿਚ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕਿਟ ਕਮੇਟੀ, ਦਰਸ਼ਨ ਸਿੰਘ ਬੇਦੀ ਚੇਅਰਮੈਨ ਪੀ.ਏ.ਡੀ.ਬੀ, ਸਰਬਜੀਤ ਸਿੰਘ ਘਾਂਗਾ, ਪ੍ਰੀਤਮ ਸਿੰਘ ਬਾਠ, ਸੁਖਵੰਤ ਸਿੰਘ ਥੇਹ ਗੁੱਜਰ, ਬਲਦੇਵ ਰਾਜ ਕੰਬੋਜ ਚੇਅਰਮੈਨ, ਕੈਸ਼ ਮਾਨ, ਹਰਿੰਦਰ ਮਰੋਕ ਜੀਵਾਂ ਅਰਾਂਈ, ਐਡਵੋਕੇਟ ਮਿੰਟੂ ਗਿੱਲ, ਸੁਖਚੈਨ ਸਿੰਘ ਸੇਖੋਂ, ਹੈਪੀ ਬਰਾੜ ਝੰਡੂਵਾਲਾ ਸਮੇਤ ਸਮੂਹ ਅਕਾਲੀ ਪੰਚ-ਸਰਪੰਚ ਹਾਜ਼ਰ ਹੋਏ | ਇਸ ਤੋਂ ਇਲਾਵਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ, ਆਰ.ਕੇ ਬਖਸ਼ੀ ਐਸ.ਐਸ.ਪੀ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਡੀ.ਐਮ ਪਰਮਦੀਪ ਸਿੰਘ ਸਮੇਤ ਕਈ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ |

Related Articles

Back to top button