ਜਿਲ•ਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ 09 ਅਪ੍ਰੈਲ ( ਏ.ਸੀ.ਚਾਵਲਾ) ਫਿਰੋਜਪੁਰ ਜਿਲ•ੇ ਵਿਚ ਕਣਕ ਦੀ ਖਰੀਦ ਲਈ ਜਿਲ•ਾ ਪ੍ਰਸ਼ਾਸਨ ਵੱਲੋ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਜਿਲ•ੇ ਵਿਚ ਕਣਕ ਦੀ ਖਰੀਦ ਲਈ 131 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਪਿਛਲੇ ਸਾਲ 783256 ਦੇ ਮੁਕਾਬਲੇ ਇਸ ਸਾਲ ਲਗਭਗ 820250 ਮੀਟਰਕ ਟਨ ਕਣਕ ਆਉਣ ਦੀ ਸੰਭਾਵਨਾਂ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਲਿਫਟਿੰਗ, ਬਾਰਦਾਨੇ ਅਤੇ ਢੁਆਈ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਕੰਮ ਵਿਚ ਕਿਸੇ ਤਰ•ਾਂ ਦੀ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ । ਉਨ•ਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮੰਡੀਆਂ ਵਿੱਚੋਂ ਟਰਾਂਸਪੋਟਰਾਂ ਵੱਲੋਂ ਕੀਤੀ ਜਾਣ ਵਾਲੀ ਢੁਆਈ ਸਬੰਧੀ ਟੈਂਡਰ 10 ਅਪ੍ਰੈਲ ਸ਼ਾਮ 5 ਵਜੇ ਤੱਕ ਡਿਪਟੀ ਡਾਇਰੈਕਟਰ ਖੁਰਾਕ ਤੇ ਸਪਲਾਈ ਵਿਭਾਗ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਲਏ ਜਾਣਗੇ ਅਤੇ ਇਸ ਮਗਰੋਂ ਕੋਈ ਵੀ ਟੈਂਡਰ ਪ੍ਰਵਾਨ ਨਹੀ ਕੀਤਾ ਜਾਵੇਗਾ । ਉਨ•ਾਂ ਟਰਾਂਸਪੋਟਰਾਂ ਨੂੰ ਕਿਹਾ ਕਿ ਉਹ ਕਣਕ ਦੀ ਢੁਆਈ ਸਬੰਧੀ ਆਪਣੇ ਟਂੈਡਰ ਮਿੱਥੇ ਸਮੇਂ ਵਿਚ ਜਮ•ਾਂ ਕਰਾਉਣ । ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸਿਰਫ ਸੁੱਕੀ ਕਣਕ ਹੀ ਲਿਆਉਣ ਤਾਂ ਜੋ ਉਨ•ਾਂ ਨੂੰ ਫਸਲ ਵੇਚਣ ਸਬੰਧੀ ਕਿਸੇ ਤਰ•ਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਡਿਪਟੀ ਡਾਇਰੈਕਟਰ ਫੂਡ ਤੇ ਸਿਵਲ ਸਪਲਾਈ ਡਾ.ਅੰਜੂਮਨ ਭਾਸਕਰ ਨੇ ਦੱਸਿਆ ਕਿ ਇਸ ਵਾਰ ਖਰੀਦ ਕੇਂਦਰਾਂ ਵਿੱਚੋਂ ਪਨਗਰੇਨ 20 ਫੀਸਦੀ, ਪਨਸਪ 20 ਫੀਸਦੀ, ਮਾਰਕਫੈਡ 20 ਫੀਸਦੀ, ਐਫ.ਸੀ.ਆਈ. 20 ਫੀਸਦੀ, ਵੇਅਰ ਹਾਉਸ 11 ਫੀਸਦੀ, ਪੰਜਾਬ ਐਗਰੋ 9 ਫੀਸਦੀ ਕਣਕ ਦੀ ਖਰੀਦ ਕੀਤੀ ਜਾਵੇਗੀ । ਇਸ ਮੋਕੇ ਉਨ•ਾਂ ਦੇ ਨਾਲ ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਸਿਕੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜਰ ਸਨ ।