Ferozepur News

ਜਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਕੇਂਦਰੀ ਜੇਲ ਵਿਖੇ ਅੱਖਾਂ ਤੇ ਦੰਦਾਂ ਦੇ ਜਾਂਚ ਕੈਂਪ ਦਾ ਆਯੋਜਨ।

100_4117
ਫਿਰੋਜ਼ਪੁਰ ( Madan Lal Tiwari, Editor   ) 18 ਫਰਵਰੀ 2015:- ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਦੀ ਰਹਿਨੁਮਾਈ ਹੇਠ ਜਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਫਿਰੋਜ਼ਪੁਰ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ  ਦੇ ਸਹਿਯੋਗ ਨਾਲ ਅੱਖਾਂ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 70 ਅੱਖਾਂ ਦੇ ਰੋਗੀ ਅਤੇ 70 ਦੰਦਾ ਦੇ ਰੋਗੀ ਕੈਦੀ/ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।
ਜਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਸਕੱਤਰ ਸ਼੍ਰੀ ਮਦਨ ਲਾਲ  ਨੇ ਜੇਲ੍ਹ ਵਿੱਚ ਹਵਾਲਾਤੀਆਂ/ਕੈਦੀਆਂ ਦੀਆ ਸਮੱਸਿਆਵਾਂ ਸੁਣੀਆਂ । ਉਨ੍ਹਾਂ  ਹਵਾਲਾਤੀਆਂ/ਕੈਦੀਆਂ ਨੂੰ ਭਰੋਸਾ ਦੁਆਇਆ  ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ। ਉਨ੍ਹਾਂ ਹਵਾਲਾਤੀਆਂ/ਕੈਦੀਆਂ ਦੇ ਜ਼ਨਾਨਾ ਵਾਰਡ, ਹਸਪਤਾਲ, ਫੈਕਟਰੀ, ਅਤੇ ਕੇਂਦਰੀ ਜੇਲ੍ਹ ਵਿੱਚ ਬਣੇ ਰਸੋਈ ਘਰ ਦਾ ਵੀ ਨਿਰੀਖਣ ਕੀਤਾ। ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ਼ ਕੈਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਾਜਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲ੍ਹ ਵਿੱਚ ਬੰਦੀਆਂ ਦੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ -ਸਮੇਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਵੇ ਅਤੇ ਮਰੀਜ਼ਾ ਨੂੰ ਲੋੜੀਂਦੀ ਦਵਾਈਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਵਾਲਾਤੀਆ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਉਨ੍ਹਾਂ  ਜਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਜੇਲ੍ਹ ਸੁਪਰਡੈਂਟ  , ਡਾ: ਸਤਵਾਲ ਭਗਤ, ਅੱਖਾਂ ਦੇ ਸਪੈਸ਼ਲਿਸਟ ਡਾ: ਸੰਦੀਪ ਬਜਾਜ ਅਤੇ ਜੈਨਸੀਸ ਡੈਂਟਲ ਕਾਲਜ਼ ਤੋਂ ਦੰਦਾ ਦੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਅਤੇ ਐਨ .ਜੀ .ਓ ਦੇ ਮੈਂਬਰ ਪੀ .ਸੀ .ਕੁਮਾਰ ਮੌਜੂਦ ਸਨ।

Related Articles

Back to top button