Ferozepur News

ਜਿਲਾ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜਰੀ ਬੋਰਡ ਦੀ ਮੀਟਿੰਗ ਹੋਈ

P K Gਫਿਰੋਜਪੁਰ 07 ਜਨਵਰੀ (ਏ.ਸੀ.ਚਾਵਲਾ) ਚੇਅਰਮੈਨ ਜਿਲਾ ਪੱਧਰੀ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਸ੍ਰੀ ਹਰਦਿਆਲ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਡਾ ਕੇਤਨ ਬਾਲੀ ਰਾਮ ਪਾਟਿਲ ਐਸ.ਪੀ.(ਐਚ) ਫਿਰੋਜਪੁਰ ਦੀ ਪ੍ਰਧਾਨਗੀ ਹੇਠ ਸ੍ਰੀ ਰਮਨਦੀਪ ਸਿੰਘ ਸੰਧੂ ਜਿਲਾ ਕਮਿਊਨਟੀ ਪੁਲੀਸ ਅਫਸਰ ਫਿਰੋਜ਼ਪੁਰ, ਸ੍ਰੀ ਵਿਭੋਰ ਕੁਮਾਰ ਸਰਮਾ ਉਪ ਕਪਤਾਨ ਪੁਲੀਸ ਸ਼ਹਿਰੀ ਅਤੇ ਜਿਲਾ ਸਾਂਝ ਕੇਂਦਰ ਇੰਚਾਰਜ ਐਸ ਆਈ ਸੁਖਵੰਤ ਸਿੰਘ, ਸ:ਥ ਗੁਰਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ•ਾ ਸਾਂਝ ਕੇਂਦਰ ਦੇ ਸਮੂਹ ਅਹੁਦੇਦਾਰ /ਮੈਂਬਰਾਂ ਦੀ ਸ਼ਹਿਰ ਅਤੇ ਛਾਉਣੀ ਦੀ ਟ੍ਰੈਫ਼ਿਕ ਸਮੱਸਿਆ  ਦੇ ਹੱਲ ਸਬੰਧੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ੍ਰੀ ਇੰਦਰ ਸਿੰਘ ਗੋਗੀਆ ਕਮੇਟੀ ਸਕੱਤਰ ਕਮ-ਐਨ.ਜੀ.ਓ ਕੁਆਡੀਨੇਸ਼ਨ ਕਮੇਟੀ ਦੇ ਪ੍ਰਧਾਨ, ਐਨ.ਜੀ.ਓ. ਕਮੇਟੀ ਦੇ ਹੋਰ ਮੈਂਬਰਾਂ  ਏ.ਸੀ. ਚਾਵਲਾ, ਬਲਵਿੰਦਰਪਾਲ ਸ਼ਰਮਾ , ਗੁਰਦਿਆਲ ਸਿੰਘ ਵਿਰਕ ਅਤੇ ਹੋਰ ਮੈਂਬਰਾਂ ਨੇ ਆਪਣੇ -2 ਵਿਚਾਰ / ਸੁਝਾਉ ਪੇਸ਼ ਕੀਤੇ । ਟ੍ਰੈਫ਼ਿਕ ਦੀਆ ਵੱਧ ਰਹੀਆ ਸਮੱਸਿਆ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ।ਸ੍ਰੀ ਮੰਗਤ ਰਾਮ ਆਨੰਦ ਕਮੇਟੀ ਮੈਬਰ ਨੇ ਕਿਹਾ ਕਿ ਸ਼ਹਿਰ ਅਤੇ ਕੈਟ ਦੇ ਏਰੀਏ ਜੋ ਦੋਧੀ ਘਰਾਂ ਅਤੇ ਦੁਕਾਨਾਂ ਤੇ ਦੁੱਧ ਸਪਲਾਈ ਕਰਦੇ ਹਨ। ਉਹਨਾ ਮੋਟਰ ਸਾਈਕਲਾਂ ਉਪਰ ਛੋਟੇ ਗੈਸ ਸਿਲੰਡਰ ਲੱਗੇ ਹੋਏ ਹਨ। ਜੋ ਕਿਸੇ ਸਮੇਂ ਵੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਜਨਤਾ ਨੂੰ ਜਾਨੀ ਨੁਕਸਾਨ ਹੋ ਸਕਦਾ ਹੈ ਇੰਨਾ ਤੇ ਰੋਕ ਲਗਾਉਣਾ ਜਰੂਰੀ ਹੈ । ਇਸ ਤੇ ਪ੍ਰਧਾਨ ਜੀ ਵੱਲੋਂ ਇੰਚਾਰਜ ਜਿਲਾ ਟ੍ਰੈਫ਼ਿਕ ਰਵੀ ਕੁਮਾਰ ਯਾਦਵ ਨੂੰ ਕਾਰਵਾਈ ਬਾਰੇ ਸਖ਼ਤ ਹਦਾਇਤ ਕੀਤੀ ਗਈ । ਇਸ ਤੋ ਇਲਾਵਾ ਬਾਸੀ ਗੇਟ ਅਤੇ ਮੱਖੂ ਗੇਟ ਚੌਕ ਦੀਆ ਬੰਦ ਲਾਈਟਾਂ ਦੁਬਾਰਾ ਚਾਲੂ ਕਰਨ ਬਾਰੇ ਕਮੇਟੀ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ। ਆਟੋ ਚਾਲਕਾਂ ਦੇ ਡਰਾਈਵਿੰਗ ਲਾਇਸੰਸ ਅਤੇ ਆਟੋ ਦੇ ਕਾਗ਼ਜ਼ਾਂ ਦੀ ਪੜਤਾਲ ਬਾਰੇ ਵੀ ਮਸ਼ਵਰਾ ਦਿੱਤਾ ਗਿਆ । ਸਾਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆ ਸੇਵਾਵਾਂ ਪ੍ਰਤੀ ਵੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਹੋਇਆ। ਨੌਜਵਾਨਾ ਵਿੱਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਪ੍ਰਧਾਨ ਜੀ ਵੱਲੋਂ ਹਾਜ਼ਰ ਮੈਂਬਰਾਂ ਤੋ ਸਹਿਯੋਗ ਮੰਗਿਆ ਗਿਆ ਅਤੇ ਉਹਨਾ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਤਜਰਬਿਆਂ ਬਾਰੇ ਸਮਝਾ ਕੇ ਨੌਜਵਾਨਾ ਨੂੰ ਸਹੀ ਰਸਤਿਆਂ ਤੇ ਲਿਆਉਣ। ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਇੰਸਪੈਕਟਰ ਬਲਕਾਰ ਸਿੰਘ ਇੰਚਾਰਜ ਸਾਝ ਕੇਂਦਰ ਫਿਰੋਜ਼ਪੁਰ ਸ਼ਹਿਰ, ਐਸ.ਆਈ ਪਰਮਜੀਤ ਕੌਰ ਇੰਚਾਰਜ ਥਾਣਾ ਸਾਂਝ ਕੇਂਦਰ ਫਿਰੋਜ਼ਪੁਰ ਕੈਟ, ਸ:ਥ ਸੁਰਜੀਤ ਸਿੰਘ ਇੰਚਾਰਜ ਥਾਣਾ ਸਾਝ ਕੇਂਦਰ ਸਦਰ ਫਿਰੋਜ਼ਪੁਰ,  ਰਾਕੇਸ਼ ਕੁਮਾਰ ਅਰੋੜਾ ਦਫਤਰ ਜਿਲਾ ਭਲਾਈ ਅਫਸਰ, ਸ੍ਰੀ ਧੁਰਇੰਦਰ ਸਚਦੇਵਾ ਦਫਤਰ ਸਿੱਖਿਆ ਵਿਭਾਗ, ਨੱਥੂ ਰਾਮ ਦਫਤਰ ਨਗਰ ਕੌਸਲ ਫਿਰੋਜ਼ਪੁਰ, ਸ੍ਰੀਮਤੀ ਰੈਨੂ ਸਰਮਾ ,ਸ੍ਰੀ ਸੁਨੀਲ ਮੋਗਾ, ਸ੍ਰੀ ਵਿਪਨ ਸਰਮਾ ,ਰਵੀ ਪ੍ਰਕਾਸ ਧਵਨ, ਅਤੇ  ਹੋਰ ਵੀ ਕਮੇਟੀ ਮੈਬਰ ਹਾਜਰ ਸਨ।

Related Articles

Back to top button