Ferozepur News

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਾਲ ਮੀਟਿੰਗ ਕਰਦੇ ਹੋਏ- ਸਿਵਲ ਸਰਜਨ

18 ਤੋਂ 21 ਅਪ੍ਰੈਲ 2022 ਬਲਾਕ ਪੱਧਰੀ ਸਿਹਤ ਮੇਲਿਆਂ  ਲਈ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਹਿਦਾਇਤਾਂ ਕਰਦੇ ਹੋਏ-ਡਾ ਅਰੋੜਾ

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਾਲ ਮੀਟਿੰਗ ਕਰਦੇ ਹੋਏ- ਸਿਵਲ ਸਰਜਨ
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਾਲ ਮੀਟਿੰਗ ਕਰਦੇ ਹੋਏ- ਸਿਵਲ ਸਰਜਨ
18 ਤੋਂ 21 ਅਪ੍ਰੈਲ 2022 ਬਲਾਕ ਪੱਧਰੀ ਸਿਹਤ ਮੇਲਿਆਂ  ਲਈ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਹਿਦਾਇਤਾਂ ਕਰਦੇ ਹੋਏ-ਡਾ ਅਰੋੜਾ
ਫਿਰੋਜ਼ਪੁਰ, 12.4.2021: ਸਿਵਲ ਸਰਜਨ ਡਾ.ਅਰੋੜਾ ਦੀ ਅਗਵਾਈ ਹੇਠ ਵਿਭਾਗ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਵਿਕਾਸ ਗਤੀਵਿਧੀਆਂ ਜਾਰੀ ਹਨ। ਇਸੇ ਸਿਲਸਿਲੇ ‘ਚ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਬਲਾਕ ਪੱਧਰੀ ਸਿਹਤ ਮੇਲੇ ਆਯੋਜਿਤ ਕਰਨ ਸਬੰਧੀ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਾਲ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿਚ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਭਾਰਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂਵਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦੇਣ ਬਲਾਕ ਐਕਸਟੈਂਸ਼ਨ ਐਜੂਕੇਟਰਾ ਨੂੰ ਹਿਦਾਇਤ ਕੀਤੀ।ਇਸ ਮੌਕੇ ਸਿਵਲ ਸਰਜਨ ਡਾ.ਅਰੋੜਾ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਿਤੀ 18 ਅਪ੍ਰੈਲ ਸੀ.ਐੱਸ.ਸੀ ਮੱਖੂ’,19 ਅਪ੍ਰੈਲ ਸੀ.ਐਚ.ਸੀ ਫਿਰੋਜਸ਼ਾਹ,20 ਅਪ੍ਰੈਲ    ਸੀ.ਐੱਚ. ਸੀ.ਮਮਦੋਟ ਅਤੇ 21 ਅਪ੍ਰੈਲ ਸੀ.ਐੱਚ.ਸੀ.ਗੁਰੂਹਰਸਹਾਏ ਬਲਾਕ ਪੱਧਰ ਦੇ ਸਿਹਤ ਮੇਲੇ ਆਯੋਜਿਤ ਕੀਤੇ ਜਾਣੇ ਹਨ ਅਤੇ ਇਹਨਾਂ ਮੇਲਿਆਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁੱਫਤ ਜਾਂਚ ਕੀਤੀ ਜਾਵੇਗੀ।
ਇਨ੍ਹਾਂ ਬਲਾਕ ਪੱਧਰੀ ਮੇਲਿਆਂ ਵਿੱਚ ਬਲਾਕ ਪੱਧਰੀ  ਬੱਚਿਆਂ ਦੇ  ਰੋਗਾਂ ਦੇ ਮਾਹਿਰ,ਚਮੜੀ ਦੇ ਰੋਗਾਂ ਦੇ ਮਾਹਿਰ,ਔਰਤਾਂ ਦੇ ਰੋਗਾਂ ਦੇ ਮਾਹਿਰ,ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।ਇਸ ਤੋਂ ਇਲਾਵਾ ਮੇਲਿਆਂ ਵਿਚ ਮਰੀਜ਼ਾਂ ਦੇ ਮੁਫਤ ਟੈਸਟ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।ਉਨਾਂ ਇਸ ਸਿਹਤ ਮੇਲੇ ਵਿਚ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਅਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਦੇਣ ਲਈ  ਸ਼ਮੂਲੀਅਤ ਕਰ ਕੇ ਲੋਕ ਭਲਾਈ ਵਿਚ ਆਪਣਾ ਸਹਿਯੋਗ ਦੇਣ ਲਈ ਕਿਹਾ।ਇਸ ਮੌਕੇ ਵਿਕਾਸ ਕਾਲੜਾ ਪੀ.ਏ.ਟੂ ਸਿਵਲ ਸਰਜਨ,ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ ਬੀ.ਸੀ ਸੀ. ਕੋਆਰਡੀਨੇਟਰ ਰਜਨੀਕ ਕੋਰ,ਬਲਾਕ ਐਕਸਟੈਨਸ਼ਨ ਐਜੂਕੇਟਰ ਨੇਹਾ ਭੰਡਾਰੀ ਅੰਕੁਸ਼ ਭੰਡਾਰੀ ਵਿਕਰਮਜੀਤ ਸਿੰਘ ,ਵਿੱਕੀ ਕੌਰ ਅਤੇ ਅਸ਼ੀਸ਼ ਭੰਡਾਰੀ ਹਾਜਿਰ ਸਨ।

Related Articles

Leave a Reply

Your email address will not be published. Required fields are marked *

Back to top button