Ferozepur News

ਜਸਵਿੰਦਰ ਸਿੰਘ ਸੰਧੂ ਵਲੋਂ ਪ੍ਰੈਸ ਕਲੱਬ ਦੀ ਐਗਜੈਕਟਿਵ ਕਮੇਟੀ ਦਾ ਐਲਾਨ

ਜਸਵਿੰਦਰ ਸਿੰਘ ਸੰਧੂ ਵਲੋਂ ਪ੍ਰੈਸ ਕਲੱਬ ਦੀ ਐਗਜੈਕਟਿਵ ਕਮੇਟੀ ਦਾ ਐਲਾਨ
– ਗੁਰਦਰਸ਼ਨ ਚੇਅਰਮੈਨ, ਸਤਪਾਲ ਥਿੰਦ ਮੁੱਖ ਸਲਾਹਕਾਰ, ਪਰਮਜੀਤ ਸੋਢੀ ਅਤੇ ਰਾਜੇਸ਼ ਮਹਿਤਾ ਮੀਤ ਪ੍ਰਧਾਨ ਨਿਯੁਕਤ
PRESS CLUB FZR SANDHU
ਫ਼ਿਰੋਜ਼ਪੁਰ, 5 ਮਈ ()- ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕਲੱਬ ਦੀ ਐਗਜੈਕਟਿਵ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਐਗਜੈਕਟਿਵ ਕਮੇਟੀ ਦੇ 11 ਮੈਂਬਰ ਨਿਯੁਕਤ ਕੀਤੇ ਗਏ, ਜਿਨ੍ਹਾਂ &#39ਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਤਾੜੀਆਂ ਦੀ ਗੂੰਜਾਂ ਨਾਲ ਮੋਹਰ ਲਗਾਈ। ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਕਲੱਬ ਨਵੀਂ ਚੁਣੀ ਗਈ ਇਹ ਕਮੇਟੀ ਸਾਲ 2016-17 ਲਈ ਕਲੱਬ ਦੀ ਚੜ੍ਹਦੀ ਕਲਾ ਲਈ ਕੰਮ ਕਰੇਗੀ ਤੇ ਉਹ ਕਲੱਬ ਦੇ ਸਮੂਹ ਮੈਂਬਰਾਨ ਦਾ ਰਿਣੀ ਰਹੇਗਾ, ਜਿਨ੍ਹਾਂ ਉਨ੍ਹਾਂ ਨੂੰ ਕਲੱਬ ਦਾ ਪ੍ਰਧਾਨ ਚੁਣ ਕੇ ਇਹ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਸਾਲ 2016-17 ਲਈ ਕੰਮ ਕਰੇਗੀ ਅਤੇ ਅਗਲੇ ਵਰ੍ਹੇ 1 ਮਈ ਮਜ਼ਦੂਰ ਦਿਵਸ &#39ਤੇ ਨਵੀਂ ਕਮੇਟੀ ਦੀ ਚੋਣ ਹੋਵੇਗੀ ਅਤੇ 3 ਮਈ ਪ੍ਰੈਸ ਅਜ਼ਾਦੀ ਦਿਵਸ &#39ਤੇ ਨਵੀਂ ਕਮੇਟੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੁਣੀ ਗਈ ਐਗਜੈਕਟਿਵ ਕਮੇਟੀ ਅਗਲੇ ਵਰ੍ਹੇ ਕਿਸੇ ਵੀ ਅਹੁਦੇਦਾਰੀ &#39ਤੇ ਹੱਕ ਨਹੀਂ ਜਤਾਉਣਗੇ। ਜਸਵਿੰਦਰ ਸਿੰਘ ਸੰਧੂ ਨੇ ਹਾਊਸ ਦੀ ਪ੍ਰਧਾਨਗੀ ਲੈਂਦਿਆਂ ਪ੍ਰੈਸ ਕਲੱਬ ਫ਼ਿੋਜ਼ਪੁਰ ਦਾ ਚੇਅਰਮੈਨ ਗੁਰਦਰਸ਼ਨ ਸਿੰਘ ਆਰਿਫ਼ ਕੇ, ਮੁੱਖ ਸਲਾਹਕਾਰ ਸਤਪਾਲ ਥਿੰਦ, ਮੀਤ ਪ੍ਰਧਾਨ ਪਰਮਜੀਤ ਕੌਰ ਸੋਢੀ, ਮੀਤ ਪ੍ਰਧਾਨ ਰਾਜੇਸ਼ (ਬੋਬੀ) ਮਹਿਤਾ ਦਾ ਐਲਾਨ ਕੀਤਾ। ਇਸੇ ਤਰ੍ਹਾਂ ਹਰੀਸ਼ ਮੋਂਗਾ ਜਨਰਲ ਸਕੱਤਰ, ਬੋਬੀ ਖੁਰਾਣਾ ਵਿੱਤ ਸਕੱਤਰ, ਪ੍ਰੈਸ ਸਕੱਤਰ ਅੰਗਰੇਜ ਸਿੰਘ, ਸੁਖਦੇਵ ਗੁਰੇਜਾ ਪੀ.ਆਰ.ਓ, ਆਨੰਦ ਮਹਿਰਾ ਦਫ਼ਤਰੀ ਸਕੱਤਰ ਅਤੇ ਬਲਵਿੰਦਰ ਸਿੰਘ ਬੱਲ ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ। ਕਲੱਬ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਅਤੇ ਸਮੂਹ ਕਲੱਬ ਮੈਂਬਰਾਂ ਨੇ ਇਸ ਫੈਸਲੇ ਨੂੰ ਪ੍ਰਵਾਨ ਕਰਦਿਆਂ ਇਸ ਦੀ ਸ਼ਲਾਘਾ ਕੀਤੀ। ਨਵੀਂ ਚੁਣੀ ਗਈ ਐਗਜੈਕਟਿਵ ਕਮੇਟੀ ਨੇ ਵਿਸ਼ਵਾਸ ਦੁਵਾਇਆ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਨਵੀਂ ਚੁਣੀ ਗਈ ਕਮੇਟੀ ਨੂੰ ਆਉਂਦੇ ਇਕ-ਦੋ ਦਿਨਾਂ ਵਿਚ ਸਹੁੰ ਚੁਕਾਈ ਜਾਵੇਗੀ। ਇਸ ਮੌਕੇ ਹਰਚਰਨ ਸਿੰਘ ਸਾਮਾ, ਮਲਕੀਅਤ ਸਿੰਘ, ਗੁਰਨਾਮ ਸਿੱਧੂ, ਵਿਜੇ ਮੋਂਗਾ, ਗੁਰਿੰਦਰ ਸਿੰਘ, ਮਨਦੀਪ ਕੁਮਾਰ, ਵਿਜੇ ਸ਼ਰਮਾ, ਵਿਜੇ ਕੱਕੜ, ਸੁਖਦੇਵ ਗੁਰੇਜਾ, ਗੁਰਬਚਨ ਸੋਨੂੰ, ਕੁਲਬੀਰ ਸਿੰਘ ਸੋਢੀ, ਪਰਮਿੰਦਰ ਸਿੰਘ, ਨਰੇਸ਼ ਖੁਰਾਣਾ, ਸਨੀ ਚੋਪੜਾ, ਰਤਨ ਲਾਲ, ਹਰਜਿੰਦਰ ਬਿੱਟੂ, ਗੌਰਵ ਮਾਨਿਕ, ਗੁਰਪ੍ਰੀਤ ਸਿੰਘ ਜੋਸਨ, ਰਾਜੇਸ਼ ਕਟਾਰੀਆ, ਜਗਦੀਸ਼ ਸਿੰਘ, ਨਿਰਮਲ ਸਿੰਘ ਗਿੱਲ, ਰਾਜਨ ਅਰੋੜਾ, ਵਿਨੇ ਹਾਂਡਾ, ਸਰਬਜੀਤ ਭੱਲਾ, ਅਨਿਲ ਸਰਮਾ ਆਦਿ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਤ ਪੱਤਰਕਾਰ ਹਾਜ਼ਰ ਸਨ।

Related Articles

Back to top button