Ferozepur News

ਜਲ ਸਪਲਾਈ ਕੰਟਰੈਕਟ ਵਰਕਰਾਂ ਦਿੱਤਾ ਧਰਨਾ, ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ – ਰੁਪਿੰਦਰ ਸਿੰਘ

ਜਲ ਸਪਲਾਈ ਕੰਟਰੈਕਟ ਵਰਕਰਾਂ ਦਿੱਤਾ ਧਰਨਾ …..ਰੁਪਿੰਦਰ ਸਿੰਘ

ਜਲ ਸਪਲਾਈ ਕੰਟਰੈਕਟ ਵਰਕਰਾਂ ਦਿੱਤਾ ਧਰਨਾ, ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ - ਰੁਪਿੰਦਰ ਸਿੰਘ
ਫਿਰੋਜ਼ਪੁਰ, 9.12.2020:  ਅੱਜ ਜਲ ਸਪਲਾਈ ਸੈਨੀਟੇਸਨ ਕੰਟਰੈਕਟ ਵਰਕਰ ਯੂਨੀਅਨ ਰਜਿ.31 ਵੱਲੋਂ 9 12 2020 ਨੂੰ ਜਲ ਸਪਲਾਈ ਦਫਤਰ ਮੰਡਲ ਨੰ 2 ਦੇ ਸਾਹਮਣੇ ਧਰਨਾ ਦਿੱਤਾ ਗਿਆ ਜਿਸ ਵਿੱਚ ਜਿਲ੍ਹੇ ਭਰ ਦੇ ਵਰਕਰਾਂ ਨੇ ਪਰਿਵਾਰਾਂ ਤੇ ਬੱਚਿਆਂ ਸਮੇਤ ਹਾਜ਼ਰੀ ਭਰੀ ।

ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਪਿਆਰੇ ਆਨਾ ਨੇ ਕਿਹਾ ਕਿ ਵਰਕਰਾਂ ਦੀਆਂ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਜਿਸ ਵਿੱਚ ਵਰਕਰਾਂ ਦੀ ਹਫਤਾਵਾਰੀ ਰੈਸਟ ਅਤੇ ਤਰਸ ਦੇ ਆਧਾਰ ਤੇ ਮਿਰਤਕ ਪਰਿਵਾਰ ਨੂੰ ਨੌਕਰੀ ਨਾ ਦੇਣਾ । ਬਲਾਕ ਗੁਰੂ ਹਰਸਹਾਏ ਦੇ ਵਰਕਰ ਦੀ ਡਿਓੂਟੀ ਦੌਰਾਨ ਮੌਤ ਹੋ ਚੁੱਕੀ ਹੈ। ਜਿਸ ਲਈ ਤਰਸ ਦੇ ਆਧਾਰ ਤੇ ਮ੍ਰਿਤਕ ਪਰਿਵਾਰ ਨੂੰ ਨੌਕਰੀ ਦੇਣ ਵਾਸਤੇ ਯੂਨੀਅਨ ਨੇ ਕਾਰਜਕਾਰੀ ਇੰਜੀਨੀਅਰ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਇਸ ਤੋ ਪਹਿਲਾ 17-10-2020 ਨੂੰ ਧਰਨਾ ਦਿੱਤਾ ਜਾਣਾ ਸੀ ।ਉਸ ਟਾਇਮ ਕਾਰਜਕਾਰੀ ਇਜੀਨੀਅਰ ਵੱਲੋ 16-10-2020 ਨੂੰ ਜਥੇਬੰਦੀ ਨਾਲ ਮੀਟਿੰਗ ਕਰਕੇ ਮੰਗਾ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਨਾਂ ਤਾਂ ਮ੍ਰਿਤਕ ਪਰਿਵਾਰ ਨੂੰ ਨੌਕਰੀ ਤੇ ਨਾਂ ਹੀ ਵਰਕਰਾਂ ਦੀ ਹਫਤਾ ਵਾਰੀ ਰੈਸਟਾਂ ਲਾਗੂ ਕੀਤੀਆਂ।

ਮੀਤ ਪ੍ਰਧਾਨ ਪੰਜਾਬ ਰੁਪਿੰਦਰ ਸਿੰਘ ਨੇ ਕਿਹਾ ਕਿ ਵਰਕਰਾਂ ਦੀਆਂ ਜਾਇਜ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਕਿਓੁੰਕਿ ਇਹ ਵਰਕਰ ਪੂਰੀ ਤਨਦੇਹੀ ਨਾਲ ਆਪਣੀਆਂ ਡਿਓੂਟੀਆਂ ਨਿਭਾ ਰਹੇ ਹਨ ਵਰਕਰ ਪੂਰਾ ਮਹੀਨਾ ਆਪਣੀ ਡਿਓੂਟੀ ਦਿੰਦੇ ਹਨ ਪਰ ਤਨਖਾਹ ਓਹਨਾਂ ਨੂੰ 26 ਦਿਨਾਂ ਦੀ ਦਿੱਤੀ ਜਾਂਦੀ ਹੈ। ਜਿਸ ਦੇ ਚੱਲਦਿਆਂ ਕਾਰਜਕਾਰੀ ਇੰਜੀਨੀਅਰ ਮੰਡਲ ਨੰ 2 ਦੇ ਦਫਤਰ ਦੇ ਸਾਹਮਣੇ ਅੱਜ ਧਰਨਾ ਦਿੱਤਾ ਗਿਆ ਹੈ । ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹੁਣ 16 12 20 ਦਸੰਬਰ ਨੂੰ ਮੀਟਿੰਗ ਦਿੱਤੀ ਗਈ ਹੈ ਜੇਕਰ ਇਸ ਮੀਟਿੰਗ ਵਿੱਚ ਮੰਗਾ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੇ ਵੱਡੇ ਪੱਧਰ ਤੇ ਲੜਿਆ ਜਾਵੇਗਾ ।ਓਹਨਾ ਦੱਸਿਆ ਕਿ ਇਸ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਚੱਲਦਿਆਂ ਵਰਕਰ ਮਜਬੂਰ ਹੋ ਕੇ ਧਰਨਾ ਦੇ ਰਹੇ ਹਨ ਜਿਸ ਵਿੱਚ ਵਰਕਰ ਸਿਰਾਂ ਤੇ ਬਸੰਤੀ ਰੰਗ ਸਜਾ ਕੇ ਧਰਨੇ ਵਿੱਚ ਪਹੁੰਚੇ ਹਨ।

ਇਸ ਦੌਰਾਨ ਹਾਜਰ ਆਗੂ_ ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ, ਕਲਾਸ ਫੋਰ ਜੱਥੇਬੰਦੀ ਤੋਂ ਰਾਜ ਕੁਮਾਰ , ਸੀਵਰੇਜ ਬੋਰਡ ਤੋ ਸੰਦੀਪ ਅਟਵਾਲ, ਰਮੇਸ਼ ਕੁਮਾਰ, ਗੁਰਮੀਤ ਸਿੰਘ, ਬਲਜੀਤ ਸਿੰਘ ਸਰਕਲ ਪ੍ਰਧਾਨ ,ਬਲਜਿੰਦਰ ਸਿੰਘ ਸ਼ੇਰ ਖਾਂ ,ਸਲਵਿੰਦਰ ਸਿੰਘ ,ਨਿਸ਼ਾਨ ਸਿੰਘ ,ਸੁੱਚਾ ਸਿੰਘ ,ਸੁਖਦੇਵ ਸਿੰਘ ,ਮਲਕੀਤ ਚੰਦ ,ਸਤਪਾਲ ਸਿੰਘ,ਹਰਜਿੰਦਰ ਸਿੰਘ ਮੋਮੀ ਆਦਿ ਵਰਕਰ ਹਾਜਿਰ ਸਨ

Related Articles

Leave a Reply

Your email address will not be published. Required fields are marked *

Back to top button