Ferozepur News

''ਜਲ ਬਚਾਓ ਜੀਵਨ ਬਚਾਓ ਮੁਹਿੰਮ'' ਤਹਿਤ ਦੋ ਰੋਜ਼ਾ ਵਿੱਦਿਅਕ ਮੁਕਾਬਲੇ ਸਮਾਪਤ

Beti Bachao
ਫਿਰੋਜ਼ਪੁਰ 9 ਫਰਵਰੀ (ਏ.ਸੀ.ਚਾਵਲਾ ): ਪਾਣੀ ਦੀ ਸੰਭਾਲ ਅਤੇ ਬੱਚਤ ਕਰਨ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਦੋ ਰੋਜ਼ਾ ਵਿੱਦਿਅਕ ਮੁਕਾਬਲੇ ਸਤਲੁੱਜ ਈਕੋ ਕਲੱਬ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਿਰੋਜ਼ਪੁਰ ਵਲੋਂ ਆਯੋਜਿਤ ਕੀਤੇ ਗਏ। ਜਿਸ ਵਿਚ ਪੋਸਟਰ ਮੇਕਿੰਗ, ਕਵਿਤਾ ਗਾਨ, ਭਾਸ਼ਣ ਮੁਕਾਬਲੇ, ਸਲੋਗਣ ਲਿਖਣ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਜਿਸ ਵਿਚ 150 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਹਰਕਿਰਨ ਕੌਰ ਅਤੇ ਸਤਲੁੱਜ ਕਲੱਬ ਦੇ ਮੁਖੀ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਕਿਹਾ ਕਿ ਮਨੁੱਖੀ ਗਲਤੀਆਂ ਦੇ ਕਾਰਨ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ। ਸੀਵਰੇਜ ਦਾ ਪਾਣੀ, ਕੂੜਾ ਕਰਕਟ ਉਦਯੋਗਾਂ ਦੀ ਗੰਦਗੀ ਅਤੇ ਖੇਤਾਂ ਵਿਚ ਵੱਧਦੀ ਕੀਟ ਨਾਸ਼ਕ ਅਤੇ ਖਾਦਾਂ ਦੀ ਵਰਤੋਂ ਨੇ ਪਵਿੱਤਰ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਜਿਸ ਦੀ ਬਦੌਲਤ ਕੈਂਸਰ, ਚਮੜੀ, ਸਾਹ ਦੀਆਂ ਬਿਮਾਰੀਆਂ, ਅੱਖਾਂ ਦੇ ਭਿਅੰਕਰ ਰੋਗ, ਚਮੜੀ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਸ ਲਈ ਜਿਥੇ ਆਪਣੀ ਦੀ ਬੱਚਤ ਜ਼ਰੂਰੀ ਹੈ, ਉਥੇ ਇਸ ਦੀ ਸੰਭਾਲ ਕਰਨੀ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਅਜਿਹੇ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਭਾਸ਼ਣ ਅਤੇ ਕਵਿਤਾ ਗਾਨ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਣੀ ਪ੍ਰਦੂਰਸ਼ਨ ਦਾ ਚਿੰਤਾ ਕਰਦਿਆਂ ਸੁਚੱਜੇ ਢੰਗ ਨਾਲ ਪਾਣੀ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ। ਮਿਸ ਸੋਨੀਆ, ਸੁਖਪ੍ਰੀਤ, ਕਾਜਲ, ਭਾਰਤੀ ਅਤੇ ਅਨਮੋਲ ਨੇ ਕਵਿਤਾਵਾਂ ਰਾਹੀਂ &#39ਜਲ ਬਚਾਓ ਜੀਵਨ ਬਚਾਓ&#39 ਦਾ ਸੰਦੇਸ਼ ਦਿੱਤਾ। ਇਸ ਮੌਕੇ ਪੇਟਿੰਗ ਮੁਕਾਬਲਿਆਂ ਵਿਚ ਮਨਦੀਪ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਣ ਲਿਖਣ ਵਿਚ ਉਸ਼ਾ, ਰਮਨਦੀਪ ਅਤੇ ਮਮਤਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

Related Articles

Back to top button