Ferozepur News

ਜਲਾਲਾਬਾਦ ‘ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ,

ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਦਿਖਾਏ ਹੋਏ ਰਸਤਿਆਂ ਤੇ ਚੱਲਦੇ ਹੋਏ ਜਿੰਦਗੀ 'ਚ ਅੱਗੇ ਵਧਣਾ ਚਾਹੀਦਾ ਹੈ- ਵਿਧਾਇਕ ਆਵਲਾ

ਜਲਾਲਾਬਾਦ ‘ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ,
ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਦਿਖਾਏ ਹੋਏ ਰਸਤਿਆਂ ਤੇ ਚੱਲਦੇ ਹੋਏ ਜਿੰਦਗੀ ‘ਚ ਅੱਗੇ ਵਧਣਾ ਚਾਹੀਦਾ ਹੈ- ਵਿਧਾਇਕ ਆਵਲਾ

ਜਲਾਲਾਬਾਦ 'ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ,

ਜਲਾਲਾਬਾਦ, 25.10.2020: ਜਲਾਲਾਬਾਦ ਦੇ ਬਹੁਮੰਤਵੀ ਖੇਡ ਸਟੇਡੀਅਮ ‘ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ।

ਇਸ ਦੌਰਾਨ ਆਮ ਲੋਕਾਂ, ਪਰਿਵਾਰਕ ਮੈਂਬਰ ਖਾਸ ਔਰਤਾਂ ਲਈ ਬੈਠਣ ਦੇ ਅਲੱਗ ਤੋਂ ਪ੍ਰਬੰਧ ਕੀਤੇ ਗਏ। ਦੁਸ਼ਹਿਰੇ ਦੌਰਾਨ ਹਜਾਰਾਂ ਦੀ ਗਿਣਤੀ ‘ਚ ਲੋਕ ਪਹੁੰਚੇ ਅਤੇ ਉਨ•ਾਂ ਨੇ ਦੁਸ਼ਹਿਰੇ ਦੇ ਤਿਉਹਾਰ ਦਾ ਆਨੰਦ ਲਿਆ। ਸਭ ਤੋਂ ਪਹਿਲਾਂ ਵਿਧਾਇਕ ਰਮਿੰਦਰ ਆਵਲਾ ਨੇ ਬ੍ਰਹਮਲੀਨ ਬਾਬਾ ਸੀਤਾ ਰਾਮ ਦੀ ਜਾ ਆਸ਼ੀਰਵਾਦ ਪ੍ਰਾਪਤ ਕਰਕੇ ਦੁਸ਼ਹਿਰੇ ਦੇ ਪ੍ਰੋਗਰਾਮ ਦੀ ਸ਼ੁਰੂਆ ਕਰਵਾਈ।

ਜਲਾਲਾਬਾਦ 'ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ,

ਇਸ ਮੌਕੇ ਜਿਲਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਉਦਯੋਗਪਤੀ ਜਸਬੀਰ ਆਵਲਾ, ਸੁਖਬੀਰ ਸਿੰਘ ਆਵਲਾ, ਸੰਦੀਪ ਜਾਖੜ, ਕਾਰਜਕਾਰੀ ਪ੍ਰਧਾਨ ਰੰਜਮ ਕਾਮਰਾ, ਉਦਯੋਗਪਤੀ ਅਸ਼ੋਕ ਨਰੂਲਾ, ਜਤਿਨ ਆਵਲਾ, ਗੋਬਿੰਦ ਆਵਲਾ, ਐਸਡੀਐਮ ਸੂਬਾ ਸਿੰਘ, ਡੀਐਸਪੀ ਪਲਵਿੰਦਰ ਸਿੰਘ, ਹੰਸ ਰਾਜ ਜੋਸਨ, ਸੁਖਵਿੰਦਰ ਸਿੰਘ ਕਾਕਾ ਕੰਬੋਜ ਸੀਨੀ. ਵਾਈਸ ਚੇਅਰਮੈਨ ਪੰਜਾਬ, ਜਰਨੈਲ ਸਿੰਘ ਮੁਖੀਜਾ, ਦਰਸ਼ਨ ਵਾਟਸ, ਰਾਜ ਬਖਸ਼ ਕੰਬੋਜ, ਸ਼ਾਮ ਸੁੰਦਰ ਮੈਣੀ, ਵਿਕਾਸਦੀਪ ਚੌਧਰੀ, ਪ੍ਰਮੋਦ ਚੌਧਰੀ, ਦੀਪਕ ਆਵਲਾ, ਜੋਨੀ ਆਵਲਾ, ਸਚਿਨ ਆਵਲਾ, ਸੁਮਿਤ ਆਵਲਾ, ਰੋਮਾ ਆਵਲਾ, ਅਸ਼ੀਸ਼ ਦੂਮੜਾ, ਆਯੂਸ਼ ਜਸੂਜਾ ਉਚੇਚੇ ਤੌਰ ਤੇ ਹਾਜਰ ਹੋਏ। ਸਭ ਤੋਂ ਪਹਿਲਾਂ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਸਿਡਾਨਾ, ਮੀਤ ਪ੍ਰਧਾਨ ਹਰਭਜਨ ਦਰਗਨ, ਬਿੱਟੂ ਸੇਤੀਆ, ਵਿੱਕੀ ਧਵਨ, ਹੈਪੀ ਸੰਧੂ, ਜਸਵਿੰਦਰ ਵਰਮਾ ਵਗੈਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਦੁਸ਼ਹਿਰੇ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣਾ ਖੁੱਲਾ ਅਖਾੜਾ ਲਗਾਇਆ ਅਤੇ ਗੀਤਾ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ।

ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਸ਼ਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਦਿਖਾਏ ਹੋਏ ਰਸਤਿਆਂ ਤੇ ਚੱਲਦੇ ਹੋਏ ਜਿੰਦਗੀ ‘ਚ ਅੱਗੇ ਵਧਣਾ ਚਾਹੀਦਾ ਹੈ। ਉਨ•ਾਂ ਨੇ ਦੁਸ਼ਹਿਰੇ ਮੌਕੇ ਇਲਾਕੇ ਦੇ ਲੋਕਾਂ ਦੀ ਸ਼ੁੱਖਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਵਿਧਾਇਕ ਨੇ ਦੁਸ਼ਹਿਰਾ ਕਮੇਟੀ ਦਾ ਧੰਨਵਾਦ ਕੀਤਾ ਜਿੰਨ•ਾਂ ਨੇ ਦੁਸ਼ਹਿਰੇ ਦੇ ਪ੍ਰਬੰਧਾਂ ਨੂੰ ਸਫਲ ਬਣਾਇਆ। ਉਨ•ਾਂ ਵਿਸ਼ਵਾਸ਼ ਦਿਲਾਇਆ ਕਿ ਭਵਿੱਖ ‘ਚ ਵੀ ਇਸੇ ਤਰ•ਾਂ ਹੀ ਦੁਸ਼ਹਿਰਾ ਤੇ ਹੋਰ ਤਿਉਹਾਰ ਆਮ ਜਨਤਾ ਨਾਲ ਰਲ ਕੇ ਪੂਰੇ ਪ੍ਰਬੰਧਾਂ ਨਾਲ ਮਨਾਏ ਜਾਣਗੇ।

###

Available on Amazon, read reviews before purchasing, click on link

https://www.amazon.in/dp/9388435915/ref=cm_sw_r_wa_apa_i_u4hrFbP07A678

ਜਲਾਲਾਬਾਦ 'ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ,

Related Articles

Leave a Reply

Your email address will not be published. Required fields are marked *

Back to top button