Ferozepur News

ਜਮੀਨੀ ਵਿਵਾਦ ਦੇ ਚੱਲਦਿਆ ਹੋਈ ਖੂਨੀ ਝੜਪ &#39ਚ ਨੌਜਵਾਨ ਲੜਕੀ ਦਾ ਕਤਲ

ਗੁਰੂਹਰਸਹਾਏ, 8 ਮਈ (ਪਰਮਪਾਲ ਗੁਲਾਟੀ)- ਨਜ਼ਦੀਕੀ ਪਿੰਡ ਫਤਿਹਗੜ• ਗਹਿਰੀ 'ਚ ਜਮੀਨੀ ਵਿਵਾਦ ਦੇ ਚੱਲਦਿਆਂ ਹੋਈ ਲੜਾਈ 'ਚ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।  
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀਆਂ ਦੋ ਧਿਰਾਂ ਗੁਰਪ੍ਰੀਤ ਸਿੰਘ ਪੁੱਤਰ ਅਰੂੜ ਸਿੰਘ ਅਤੇ ਕਪੂਰ ਸਿੰਘ ਪੁੱਤਰ ਹਰਦਿੱਤ ਸਿੰਘ ਵਿਚਕਾਰ 2 ਕਿਲ•ੇ 2 ਕਨਾਲਾਂ ਦੇ ਕਬਜ਼ੇ ਸਬੰਧੀ ਜਮੀਨੀ ਵਿਵਾਦ ਚਲਦਾ ਆ ਰਿਹਾ ਸੀ। ਜਿਸ ਦੇ ਚਲਦਿਆਂ ਅੱਜ ਜਮੀਨ ਦੇ ਕਬਜੇ ਨੂੰ ਲੈ ਕੇ ਦੋਹਾਂ ਧਿਰਾਂ ਦਰਮਿਆਨ ਲੜਾਈ ਹੋ ਗਈ। ਇਸ ਦੌਰਾਨ ਜਦੋਂ ਗੁਰਪ੍ਰੀਤ ਸਿੰਘ ਧਿਰ ਨੇ ਕਬਜੇ ਵਾਲੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ ਤਾਂ ਦੂਜੀ ਧਿਰ ਕਪੂਰ ਸਿੰਘ ਪੁੱਤਰ ਹਰਦਿੱਤ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਹਾਂ ਧਿਰਾਂ ਵਿਚਕਾਰ ਆਪਸੀ ਬਹਿਸਬਾਜੀ ਤੋਂ ਬਾਅਦ ਮਾਮਲੇ ਨੇ ਖੂਨੀ ਰੂਪ ਧਾਰਨ ਕਰ ਲਿਆ। ਇਸ ਦੌਰਾਨ ਚੱਲੀ ਗੋਲੀ ਵਿਚ ਅਜੀਤ ਸਿੰਘ ਪੁੱਤਰ ਕਪੂਰ ਸਿੰਘ ਜਖ਼ਮੀ ਹੋ ਗਿਆ। ਇਸ ਤੋਂ ਇਲਾਵਾ ਝਗੜੇ ਵਿਚ ਲਕਸ਼ਮੀ ਬਾਈ ਪੁੱਤਰੀ ਮਲਕੀਤ ਸਿੰਘ, ਕਪੂਰ ਸਿੰਘ ਪੁੱਤਰ ਹਰਦਿੱਤ ਸਿੰਘ, ਅਜੀਤ ਸਿੰਘ ਪੁੱਤਰ ਕਪੂਰ ਸਿੰਘ ਅਤੇ ਤੇਜਾ ਸਿੰਘ ਪੁੱਤਰ ਮਿੱਠੂ ਸਿੰਘ ਜਖ਼ਮੀ ਹੋ ਗਏ, ਜਿਨ•ਾਂ ਨੂੰ ਸਰਕਾਰੀ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ ਪਰੰਤੂ ਹਾਲਤ ਗੰਭੀਰ ਵੇਖਦਿਆ ਇਹਨਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ ਗੰਭੀਰ ਜਖ਼ਮੀ ਨੌਜਵਾਨ ਲੜਕੀ ਲਕਸ਼ਮੀ ਬਾਈ (22 ਸਾਲ) ਪੁੱਤਰੀ ਮਲਕੀਤ ਸਿੰਘ ਦੀ ਮੌਤ ਹੋ ਗਈ। ਉਧਰ ਪੁਲਸ ਪਾਰਟੀ ਵਲੋਂ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। 

Related Articles

Back to top button