ਜਨਵਰੀ 2019 ਤੋਂ ਬੀ.ਐਸ.ਐਨ.ਐਲ ਵੱਲੋਂ ਟੈਲੀਫ਼ੋਨ/ਇੰਟਰਨੈੱਟ ਦੇ ਸਿਰਫ਼ ਈ-ਬਿੱਲ ਹੀ ਭੇਜੇ ਜਾਣਗੇ
ਫਿਰੋਜ਼ਪੁਰ 6 ਦਸੰਬਰ ( ) ਭਾਰਤ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਹਿਤ ਅਤੇ ਲੋਕਾਂ ਤੱਕ ਹੋਰ ਜਲਦੀ ਜਾਣਕਾਰੀ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗੋ-ਗ੍ਰੀਨ ਮੁਹਿੰਮ ਤਹਿਤ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ) ਫਿਰੋਜ਼ਪੁਰ ਵੱਲੋਂ ਜਨਵਰੀ 2019 ਤੋਂ ਬੀ.ਐਸ.ਐਨ.ਐਲ ਨਾਲ ਜੁੜੇ ਸਾਰੇ ਉਪਭੋਗਤਾਵਾਂ ਦੇ ਟੈਲੀਫ਼ੋਨ/ਇੰਟਰਨੈੱਟ ਦੇ ਬਿੱਲ ਉਪਭੋਗਤਾਵਾਂ ਦੀ ਈ-ਮੇਲ ਆਈ ਡੀ ਅਤੇ ਮੋਬਾਈਲ ਸੰਦੇਸ਼ ਦੁਆਰਾ ਹੀ ਭੇਜੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਤਰਲੋਚਨ ਸਿੰਘ ਚੀਫ਼ ਅਕਾਊਂਟ ਅਫ਼ਸਰ ਬੀ.ਐਸ.ਐਨ.ਐਲ ਫਿਰੋਜ਼ਪੁਰ ਨੇ ਦੱਸਿਆ ਕਿ ਜਨਵਰੀ 2019 ਤੋਂ ਬੀ.ਐਸ.ਐਨ.ਐਲ ਫਿਰੋਜ਼ਪੁਰ ਵੱਲੋਂ ਉਪਭੋਗਤਾਵਾਂ ਨੂੰ ਟੈਲੀਫ਼ੋਨ/ਇੰਟਰਨੈੱਟ ਦੇ ਈ-ਬਿੱਲ ਹੀ ਭੇਜੇ ਜਾਣਗੇ, ਕਿਸੇ ਵੀ ਉਪਭੋਗਤਾ ਨੂੰ ਬਿੱਲ ਦੀ ਪਰਿੰਟਡ/ਹਾਰਡ ਕਾਪੀ ਨਹੀਂ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀ.ਐਸ.ਐਨ.ਐਲ ਨਾਲ ਜੁੜੇ ਫਿਰੋਜ਼ਪੁਰ ਦੇ ਉਪਭੋਗਤਾ ਦਸੰਬਰ 2018 ਤੱਕ ਆਪਣੀ ਈ.ਮੇਲ ਆਈ.ਡੀ ਅਤੇ ਆਪਣੇ ਮੋਬਾਈਲ ਨੰਬਰ ਨਜ਼ਦੀਕੀ ਬੀ.ਐਸ.ਐਨ.ਐਲ (ਸੀ.ਐਸ.ਸੀ) ਦਫ਼ਤਰ ਵਿਖੇ ਦਰਜ ਕਰਵਾਉਣ ਤਾਂ ਜੋ ਉਨ੍ਹਾਂ ਦੇ ਟੈਲੀਫ਼ੋਨ/ਇੰਟਰਨੈੱਟ ਦੇ ਬਿੱਲ ਉਨ੍ਹਾਂ ਦੀ ਈ.ਮੇਲ ਆਈ.ਡੀ ਅਤੇ ਮੋਬਾਈਲ ਨੰਬਰ ਤੇ ਭੇਜੇ ਜਾ ਸਕਣ। ਇਸ ਤੋਂ ਇਲਾਵਾ ਉਪਭੋਗਤਾ ਆਪਣੀ ਈ.ਮੇਲ ਈ.ਡੀ ਅਤੇ ਮੋਬਾਈਲ ਨੰਬਰ ਦਫ਼ਤਰ ਦੀ ਈ.ਮੇਲ ਆਈ.ਡੀ edispatchingfzrbsnl@gmail.com ਤੇ ਭੇਜ ਕੇ ਜਾਂ ਟੈਲੀਫ਼ੋਨ ਨੰਬਰ 01632-247100, 01636-220055 ਅਤੇ 01634-230811 ਤੇ ਫ਼ੋਨ ਕਰਕੇ ਵੀ ਰਜਿਸਟਰਡ ਕਰ ਸਕਦੇ ਹਨ। ਇਸ ਸਬੰਧੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ) ਦੀ ਵੈੱਬਸਾਈਟ http://bsnlgogreen.wdc.bsnl.co.in:8080/gogreen/. ਤੇ ਵੀ ਰਜਿਸਟਰਡ ਕੀਤਾ ਜਾ ਸਕਦਾ ਹੈ।