Ferozepur News

ਚੰਡੀਗੜ• ਇੰਰਟਸਿਟੀ ਨੂੰ ਫ਼ਿਰੋਜ਼ਪੁਰ ਤੋਂ ਢੋਲ-ਨਗਾਰਿਆਂ ਨਾਲ ਕੀਤਾ ਰਵਾਨਾ

ਘੁਬਾਇਆ, ਪਿੰਕੀ ਨੇ ਹਰੀ ਝੰਡੀ ਦਿਖਾ ਰੇਲ ਕੀਤੀ ਚੰਡੀਗੜ• ਰਵਾਨਾ

TRAIN INAUGURATED AT FZR
ਫਿਰੋਜ਼ਪੁਰ 9 ਫਰਵਰੀ (ਏ.ਸੀ.ਚਾਵਲਾ) ਫ਼ਿਰੋਜ਼ਪੁਰ ਵਾਸੀਆਂ ਦੀ ਲੰਬੀ ਮੰਗ ਫ਼ਿਰੋਜ਼ਪੁਰ-ਚੰਡੀਗੜ• ਇੰਟਰਸਿਟੀ ਰੇਲ ਦੀ ਅੱਜ ਤੋਂ ਨਿਰੰਤਰ ਸ਼ੁਰੂਆਤ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਖਾਸਾ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੰਜ ਸ਼ੁਰੂਆਤੀ ਦੌਰ ਵਿਚ ਵੱਡੀ ਗਿਣਤੀ ਲੋਕਾਂ ਨੇ ਰੇਲ ਵਿਚ ਸਫਰ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਚੰਡੀਗੜ• ਨੂੰ ਰਵਾਨਾ ਹੋਣ ਵਾਲੀ ਗੱਡੀ ਨੰ: 14614 ਨੂੰ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਵਿਧਾਇਕ ਪਿੰਕੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਫ਼ਿਰੋਜ਼ਪੁਰ ਤੋਂ ਚੰਡੀਗੜ• ਨੂੰ ਪਹਿਲੇ ਦਿਨ ਵਜੋਂ ਰਵਾਨਾ ਹੋਈ ਇਸ ਰੇਲ ਵਿਚ ਯਾਤਰੀਆਂ ਦੀ ਵੀ ਕਾਫੀ ਗਿਣਤੀ ਸੀ ਪਹਿਲੇ ਦਿਨ ਚੰਡੀਗੜ• ਰੇਲ ਦੀ ਡਰਾਈਵਰ ਤੇ ਗਾਰਡ ਦੇ ਚਿਹਰੇ &#39ਤੇ ਵੀ ਵੱਖਰੀ ਖੁਸ਼ੀ ਦੇਖੀ ਜਾ ਰਹੀ ਸੀ। ਰੇਲਵੇ ਦੇ ਡੀ.ਆਰ.ਐਮ ਗੋਇਲ ਨੇ ਇਸ ਰੇਲ ਨਾਲ ਯਾਤਰੀਆਂ ਨੂੰ ਸਸਤੇ ਵਿਚ ਵਧੀਆ ਸਫਰ ਦੀ ਗੱਲ ਕਰਦਿਆਂ ਫ਼ਿਰੋਜ਼ਪੁਰ ਵਾਸੀਆਂ ਲਈ ਸੁਗਾਤ ਦੱਸਿਆ। ਪੰਜਾਬ ਦੀ ਰਾਜਧਾਨੀ ਚੰਡੀਗੜ• ਨਾਲ ਫ਼ਿਰੋਜ਼ਪੁਰ ਨੂੰ ਰੇਲਵੇ ਰਾਹੀਂ ਜ਼ੋੜਦਿਆਂ ਸ਼ੁਰੂ ਹੋਈ ਅੱਜ ਰੇਲ ਨੂੰ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਤੇ ਸਿਆਸੀ ਨੇਤਾਵਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਇਕੱਠ ਦੇਖਦਿਆਂ ਹੀ ਬਣਦਾ ਸੀ, ਜਿਥੇ ਲੋਕਾਂ ਦੇ ਮਨਾਂ ਵਿਚ ਇਸ ਗੱਡੀ ਨੂੰ ਲੈ ਕੇ ਖਾਸਾ ਖੁਸ਼ੀ ਪਾਈ ਜਾ ਰਹੀ ਸੀ, ਉਥੇ ਲੋਕ ਇਸ ਰੇਲ ਦੇ ਟਾਈਮ ਵਿਚ ਤਬਦੀਲੀ ਦੀ ਖਾਇਸ਼ ਵੀ ਰੱਖ ਰਹੇ ਸਨ। ਫ਼ਿਰੋਜ਼ਪੁਰ ਤੋਂ ਚੰਡੀਗੜ• ਨੂੰ ਪਹਿਲੀ ਰੇਲ ਰਵਾਨਾ ਕਰਦਿਆਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਉਨ•ਾਂ ਕਿਹਾ ਕਿ ਇਲਾਕਾ ਨਿਵਾਸੀਆਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ ਤਾਂ ਜ਼ੋ ਸਰਹੱਦੀ ਜ਼ਿਲ•ਾ ਫ਼ਿਰੋਜ਼ਪੁਰ ਨਾਲੋਂ ਪਛੜਿਆ ਸ਼ਬਦ ਹਟਾਇਆ ਜਾ ਸਕੇ। ਚੰਡੀਗੜ• ਇੰਟਰਸਿਟੀ ਦੀ ਰਵਾਨਗੀ ਉਪਰੰਤ ਗੱਲਬਾਤ ਕਰਦਿਆਂ ਡੀ.ਆਰ.ਐਮ ਗੋਇਲ ਨੇ ਕਿਹਾ ਕਿ ਜਿਥੇ ਇਸ ਨਾਲ ਲੋਕਾਂ ਨੂੰ ਵਧੀਆ ਸਫਰ ਮਿਲੇਗਾ, ਉਥੇ ਘੱਟ ਖਰਚ ਨਾਲ ਆਰਾਮਦਾਇਕ ਢੰਗ ਨਾਲ ਉਹ ਆਪਣਾ ਸਫਰ ਪੂਰਾ ਕਰ ਸਕਣਗੇ। ਫ਼ਿਰੋਜ਼ਪੁਰ ਛਾਉਣੀ ਦੇ ਪਲਾਟ ਫਾਰਮ ਨੰ: 2 ਤੋਂ ਰੇਲ ਨੂੰ ਰਵਾਨਾ ਕਰਦਿਆਂ ਉਨ•ਾਂ ਕਿਹਾ ਕਿ ਇਸ ਰੇਲ ਨੂੰ ਲੋਕਾਂ ਦੀ ਸਹੂਲਤ ਲਈ ਚਲਾਇਆ ਗਿਆ ਹੈ, ਜਿਸ ਦਾ ਟਾਈਮ ਲੋਕਾਂ ਦੀ ਮੰਗ ਅਨੁਸਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਫ਼ਿਰੋਜ਼ਪੁਰ ਨੂੰ ਰੇਲਵੇ ਰਾਹੀਂ ਚੰਡੀਗੜ• ਨਾਲ ਜ਼ੋੜਦਿਆਂ ਨਿਰੰਤਰ ਤੌਰ &#39ਤੇ ਸ਼ੁਰੂ ਹੋਈ ਰੇਲ ਦਾ ਆਨੰਦ ਉਠਾ ਰਹੇ ਲੋਕਾਂ ਨੇ ਜਿਥੇ ਇਸ ਨੂੰ ਫ਼ਿਰੋਜ਼ਪੁਰੀਆਂ ਲਈ ਸੌਗਾਤ ਦੱਸੀ, ਉਥੇ ਇਸ ਦੇ ਟਾਈਮ ਵਿਚ ਹੇਰ-ਫੇਰ ਕਰਨ ਦੀ ਮੰਗ ਕੀਤੀ। ਲੋਕਾਂ ਨੇ ਕਿਹਾ ਕਿ ਸਿੱਖਿਆ ਪ੍ਰਾਪਤ ਕਰਨ ਲਈ ਚੰਡੀਗੜ• ਜਾਂਦੇ ਬੱਚਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹ ਹੁਣ ਇਸ ਰੇਲ ਦੇ ਮੰਤਵ ਨਾਲ ਦੂਰ ਹੋ ਸਕੇਗਾ ਅਤੇ ਆਪਣੇ ਕੰਮ-ਕਾਰ ਲਈ ਚੰਡੀਗੜ• ਜਾ ਵਾਪਸ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਵਿਚੋਂ ਨਹੀਂ ਗੁਜਰਨਾ ਪਵੇਗਾ। ਲੋਕਾਂ ਨੇ ਇਸ ਰੇਲ ਦੇ ਚੱਲਣ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਟਾਈਮ ਵਿਚ ਤਬਦੀਲੀ ਲਿਆਉਣ ਦੀ ਮੰਗ ਕੀਤੀ ਤਾਂ ਜ਼ੋ ਰੇਲ ਦੀਆਂ 12 ਬੋਗੀਆਂ ਭਰ ਲੋਕਾਂ ਨੂੰ ਚੰਡੀਗੜ• ਤੱਕ ਪਹੁੰਚਾ ਸਕਣ।

Related Articles

Back to top button