ਚੋਣ ਨਿਗਰਾਨ ਅਤੇ ਜ਼ਿਲ•ਾ ਚੋਣ ਅਫ਼ਸਰ ਵੱਲੋਂ ਪੋਲਿੰਗ ਬੂਥਾਂ,ਗਿਣਤੀ ਕੇਂਦਰਾਂ ਦਾ ਦੌਰਾ
ਫ਼ਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ) ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਕੌਂਸਲ, ਨਗਰ ਪੰਚਾਇਤ ਚੌਣਾ ਸਬੰਧੀ ਫ਼ਿਰੋਜ਼ਪੁਰ ਜ਼ਿਲੇ• ਲਈ ਨਿਯੁਕਤ ਚੋਣ ਨਿਗਰਾਨ ਸ: ਮਨਜੀਤ ਸਿੰਘ ਨਾਰੰਗ ਅਤੇ ਜ਼ਿਲ•ਾ ਚੋਣ ਅਫ਼ਸਰ ਇੰਜ਼ੀ: ਡੀ.ਪੀ.ਐਸ ਖਰਬੰਦਾ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ,ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਗਿਆ। ਉਨ•ਾਂ ਇਸ ਮੌਕੇ ਇਨ•ਾਂ ਚੋਣਾਂ ਲਈ ਨਿਯੁਕਤ ਪੋਲਿੰਗ ਪਾਰਟੀਆਂ,ਗਿਣਤੀ ਕੇਂਦਰਾਂ ਅਤੇ ਸੁਰੱਖਿਆ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ 25 ਫਰਵਰੀ ਨੂੰ ਹੋਣ ਵਾਲੀਆ ਨਗਰ ਕੌਂਸਲ, ਨਗਰ ਪੰਚਾਇਤ ਚੌਣਾ ਲਈ ਜ਼ਿਲ•ੇ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਨਗਰ ਕੌਂਸਲ ਚੋਣਾਂ ਲਈ ਜ਼ਿਲ•ੇ ਵਿਚ ਕੁਲ 247 ਉਮੀਦਵਾਰ ਚੋਣ ਮੈਦਾਨ ਵਿਚ ਹਨ। ਉਨ•ਾਂ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਦੇ 29 ਵਾਰਡਾਂ, ਨਗਰ ਕੌਂਸਲ ਜ਼ੀਰਾ ਦੇ 17 ਵਾਰਡਾਂ,ਤਲਵੰਡੀ ਭਾਈ ਦੇ 5 ਵਾਰਡਾਂ ,ਨਗਰ ਪੰਚਾਇਤ ਮਮਦੋਟ ਅਤੇ ਮੁੱਦਕੀ ਦੇ 13-13 ਵਾਰਡਾਂ ਲਈ ਚੋਣ ਹੋਣੀ ਹੈ। ਕੁੱਲ 77 ਵਾਰਡਾਂ ਲਈ 134 ਪੋਲਿੰਗ ਬੂਥ ਬਣਾਏ ਗਏ ਹਨ;ਇਨ•ਾਂ ਵਿਚੋਂ 66 ਨਾਜ਼ੁਕ ਅਤੇ 64 ਅਤਿ ਨਾਜ਼ੁਕ ਪੋਲਿੰਗ ਬੂਥ ਹਨ ਜਿੱਥੇ ਲੋੜ ਅਨੁਸਾਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਚੋਣਾਂ ਲਈ 696 ਅਧਿਕਾਰੀਆਂ, ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।ਚੋਣ ਨਿਗਰਾਨ ਸ: ਮਨਜੀਤ ਸਿੰਘ ਨਾਰੰਗ ਅਤੇ ਜ਼ਿਲ•ਾ ਚੋਣ ਅਫ਼ਸਰ ਇੰਜ਼ੀ: ਡੀ.ਪੀ.ਐਸ ਖਰਬੰਦਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ•ਾਂ ਕਿਸੇ ਡਰ ਜਾਂ ਭੈਅ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ।