Ferozepur News

ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਜਹਿਰ ਨਿਗਲ ਕੇ ਅੋਰਤ ਨੇ ਕੀਤੀ ਆਤਮ ਹੱਤਿਆ

poisionਫਿਰੋਜ਼ਪੁਰ 3 ਮਾਰਚ (ਏ. ਸੀ. ਚਾਵਲਾ) : ਜ਼ੀਰਾ ਸ਼ਹਿਰ &#39ਚ ਇੱਕ ਅੋਰਤ ਨੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਮ੍ਰਿਤਕ ਪੂਜਾ ਪਤਨੀ ਸੋਨੂੰ ਵਾਸੀ ਵਾਰਡ ਨੰ.15 ਮਹੱਲਾ ਗੋਗੋਆਣੀ ਜ਼ੀਰਾ ਦੀ ਮਾਂ ਊਸ਼ਾ ਦੇਵੀ ਪਤਨੀ ਨਾਨਕ ਚੰਦ ਵਾਸੀ ਜਲੰਧਰ ਦੇ ਦਿੱਤੇ ਬਿਆਨਾਂ &#39ਚ ਮ੍ਰਿਤਕ ਪੂਜਾ ਨੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਉਨਾ ਦੱਸਿਆ ਕਿ ਪੁਲਸ ਵਲੋ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਪੂਜਾ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ।

Related Articles

Back to top button