ਗੱਟੀ ਰਾਜੋ ਕੇ ਸਕੂਲ ਚ ਮਨਾਇਆ ਸੰਵਿਧਾਨ ਦਿਵਸ ਅਤੇ ਰਾਸ਼ਟਰੀ ਏਕਤਾ ਸਪਤਾਹ
ਗੱਟੀ ਰਾਜੋ ਕੇ ਸਕੂਲ ਚ ਮਨਾਇਆ ਸੰਵਿਧਾਨ ਦਿਵਸ ਅਤੇ ਰਾਸ਼ਟਰੀ ਏਕਤਾ ਸਪਤਾਹ।
ਫਿਰੋਜ਼ਪੁਰ ( ) ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਚ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਭਾਰਤੀ ਸੰਵਿਧਾਨ ਦਿਵਸ 26 ਨਵੰਬਰ ਅਤੇ ਰਾਸ਼ਟਰੀ ਏਕਤਾ ਸਪਤਾਹ 19 ਨਵੰਬਰ ਤੋਂ 25 ਨਵੰਬਰ ਦੀ ਸਮਾਪਤੀ ਤੇ ਵਿਸ਼ੇਸ਼ ਸਮਾਰੋਹ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ,ਭਾਸ਼ਣ ਅਤੇ ਗੀਤ ਮੁਕਾਬਲੇ ਕਰਵਾਏ ਗਏ ।
ਪ੍ਰੋਗਰਾਮ ਇੰਚਾਰਜ ਸਰੁਚੀ ਮਹਿਤਾ ਅਤੇ ਲੈਕਚਰਾਰ ਸੁਖਵਿੰਦਰ ਸਿੰਘ ਨੇ ਰਾਸ਼ਟਰੀ ਏਕਤਾ ਦੀ ਮਹੱਤਤਾ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਦੇਸ਼ ਬਹੁ ਭਾਸ਼ੀ ,ਬਹੁ ਸੱਭਿਆਚਾਰ, ਅਨੇਕਾਂ ਧਰਮਾਂ ਅਤੇ ਜਾਤ ਪਾਤ ਹੋਣ ਦੇ ਬਾਵਜੂਦ ਵੀ ਰਾਸ਼ਟਰੀ ਏਕਤਾ ਅਤੇ ਸਫਲ ਲੋਕਤੰਤਰਿਕ ਵਿਚਾਰਧਾਰਾ ਦੀ ਪੂਰੇ ਵਿਸ਼ਵ ਵਿੱਚ
ਮਿਸਾਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਅਤੇ ਭਾਈਚਾਰਕ ਸਾਝ ਬਨਾਈ ਰੱਖਣ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰੇਰਿਤ ਕੀਤਾ।
ਸਕੂਲ ਦੇ ਸਮਾਜਿਕ ਵਿਗਿਆਨ ਅਧਿਆਪਕ ਪ੍ਰਮਿੰਦਰ ਸਿੰਘ ਸੋਢੀ ਅਤੇ ਸੰਦੀਪ ਕੁਮਾਰ ਨੇ ਸੰਵਿਧਾਨ ਦਿਵਸ ਮੌਕੇ ਦੇਸ਼ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸੰਵਿਧਾਨ ਦੇ ਵੱਡਮੁੱਲੇ ਯੋਗਦਾਨ ਉਪਰ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਦੀ ਯੋਗ ਅਗਵਾਈ ਦੇ ਵਿਚ ਬਣੀ ਕਮੇਟੀ ਨੇ ਦੇਸ਼ ਨੂੰ ਬਿਹਤਰੀਨ ਸੰਵਿਧਾਨ ਉਪਲੱਬਧ ਕਰਵਾਇਆ । ਉਹਨਾਂ ਨੇ ਡਾ. ਅੰਬੇਦਕਰ ਦੇ ਜੀਵਨ ਉੱਪਰ ਵੀ ਚਾਨਣਾ ਪਾਉਂਦੇ ਉਨ੍ਹਾਂ ਨੂੰ ਮਹਾਨ ਵਿਦਵਾਨ, ਸਿੱਖਿਆ ਸ਼ਾਸਤਰੀ, ਅਰਥ ਸ਼ਾਸਤਰੀ ਅਤੇ ਉੱਚ ਕੋਟੀ ਦੇ ਨੀਤੀਵਾਨ ਦੱਸਿਆ ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਪਰਮਜੀਤ ਕੌਰ, ਸੰਦੀਪ ਸਿੰਘ ਅਤੇ ਮਰਕਸ ਆਦਿ ਨੇ ਰਾਸ਼ਟਰੀ ਏਕਤਾ ਅਤੇ ਸੰਵਿਧਾਨ ਦਿਵਸ ਨੂੰ ਸਮਰਪਿਤ ਗੀਤਾ ,ਕਵਿਤਾਵਾਂ ਅਤੇ ਭਾਸ਼ਨ ਰਾਹੀ ਕਲਾਂ ਦਾ ਪ੍ਰਦਰਸ਼ਨ ਬਾਖੁਬੀ ਨਾਲ ਕੀਤਾ ।
ਡਾ. ਸਤਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਦਿਵਸ ਮਨਾਉਣ ਦਾ ਉਦੇਸ਼ ਮਹਾਨ ਵਿਅਕਤੀਆਂ ਦੇ ਜੀਵਨ ਤੋ ਸੇਧ ਲੈ ਕੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਚੰਗਾ ਇਨਸਾਨ ਬਨਾਉਣਾ ਹੈ।
ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ , ਗੀਤਾ , ਰਜੇਸ਼ ਕੁਮਾਰ , ਪ੍ਰਮਿੰਦਰ ਸਿੰਘ ਸੋਢੀ , ਪ੍ਰਿਤਪਾਲ ਸਿੰਘ ਸਟੇਟ ਅਵਾਰਡੀ, ਵਿਜੇ ਭਾਰਤੀ , ਸੰਦੀਪ ਕੁਮਾਰ, ਅਰੁਨ ਕੁਮਾਰ,ਮਿਨਾਕਸ਼ੀ ,ਦਵਿੰਦਰ ਕੁਮਾਰ, ਪਰਵੀਨ ਬਾਲਾ, ਬਲਜੀਤ
ਕੌਰ ,ਮਹਿਮਾ ਕਸ਼ਅਪ ਅਤੇ ਸੁਚੀ ਜੈਨ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।