ਗੁਰੂਹਰਸਹਾਏ ਦੇ ਵਕੀਲਾਂ ਨੇ ਐਸ.ਡੀ.ਐਮ ਤੇ ਬਦਸਲੂਕੀ ਦੇ ਦੋਸ਼ ਲਗਾਉਂਦਿਆ ਹੜ•ਤਾਲ ਰੱਖਣ ਦਾ ਲਿਆ ਫੈਸਲਾ
– ਵਕੀਲਾਂ ਅਤੇ ਐਸ.ਡੀ.ਐਮ ਵਿਚਾਲੇ ਫਿਰ ਖੜਕੀ
– ਗੁਰੂਹਰਸਹਾਏ ਦੇ ਵਕੀਲਾਂ ਨੇ ਐਸ.ਡੀ.ਐਮ 'ਤੇ ਧੱਕਾ-ਮੁੱਕੀ ਦੇ ਲਗਾਏ ਦੋਸ਼
ਗੁਰੂਹਰਸਹਾਏ, 26 ਅਪ੍ਰੈਲ (ਪਰਮਪਾਲ ਗੁਲਾਟੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਅਤੇ ਐਸ.ਡੀ.ਐਮ ਗੁਰੂਹਰਸਹਾਏ ਚਰਨਦੀਪ ਸਿੰਘ ਵਿਚਕਾਰ ਦਰਮਿਆਨ ਪਿਛਲੇ ਕਈ ਮਹੀਨਿਆ ਤੋਂ ਚਲਿਆ ਆ ਰਿਹਾ ਵਿਵਾਦ ਹੁਣ ਆਪਣੀਆਂ ਹੱਦਾਂ ਟੱਪਦਾ ਹੋਇਆ ਧੱਕੇ-ਮੁੱਕੀਆ ਤੱਕ ਪੁੱਜ ਗਿਆ ਹੈ ਅਤੇ ਇੱਕ-ਦੂਜੇ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਜਨਤਕ ਹੋਣ ਲੱਗੀਆਂ ਹਨ। ਬੀਤੇ ਦਿਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੇ ਵਕੀਲਾਂ ਅਤੇ ਐਸ.ਡੀ.ਐਮ ਵਿਚਕਾਰ ਮੁੜ ਹੋਈ ਤਕਰਾਰ ਤੋਂ ਬਾਅਦ ਅੱਜ ਸਮੂਹ ਵਕੀਲਾਂ ਨੇ ਪ੍ਰਧਾਨ ਰੋਜੰਤ ਮੋਂਗਾ ਦੀ ਅਗਵਾਈ ਵਿਚ ਮੀਟਿੰਗ ਕਰਦਿਆ ਫੈਸਲਾ ਲਿਆ ਕਿ ਇਸ ਮਸਲੇ ਨੂੰ ਲੈ ਕੇ ਸਮੂਹ ਵਕੀਲ ਭਾਈਚਾਰੇ ਵੱਲੋਂ ਸ਼ੁੱਕਰਵਾਰ ਨੂੰ ਹੜ•ਤਾਲ ਕੀਤੀ ਜਾਵੇਗੀ। ਰੋਜੰਤ ਮੋਂਗਾ ਨੇ ਦੱਸਿਆ ਕਿ ਇਸ ਸਬੰਧੀ ਵਕੀਲਾਂ ਦਾ ਇੱਕ 5 ਮੈਂਬਰੀ ਵਫ਼ਦ ਚੰਡੀਗੜ• ਵਿਖੇ ਚੀਫ਼ ਸੈਕਟਰੀ ਪੰਜਾਬ ਅਤੇ ਫਾਈਨੀਸ਼ੀਅਲ ਕਮਿਸ਼ਨਰ ਪੰਜਾਬ ਨੂੰ ਮਿਲ ਕੇ ਐਸ.ਡੀ.ਐਮ ਦੇ ਰਵੱਈਏ ਸਬੰਧੀ ਗੱਲਬਾਤ ਕਰੇਗਾ।
ਜਾਣਕਾਰੀ ਅਨੁਸਾਰ ਬੀਤੇ ਦਿਨ ਇਹ ਚਾਰ ਮਹੀਨੇ ਪੁਰਾਣਾ ਸ਼ੀਤ ਯੁੱਧ ਉਸ ਵੇਲੇ ਵਿਸਫੋਟਕ ਰੂਪ ਧਾਰ ਗਿਆ ਜਦੋਂ ਐਸ.ਡੀ.ਐਮ ਨੂੰ ਮਿਲਣ ਗਏ ਵਕੀਲਾਂ ਦੇ ਇਕ ਵਫਦ ਨੇ ਐਸ.ਡੀ.ਐਮ ਅਤੇ ਉਸਦੇ ਗਨਮੈਨ 'ਤੇ ਧੱਕਾ-ਮੁੱਕੀ ਕਰਨ ਦੇ ਦੋਸ਼ ਲਗਾ ਦਿੱਤੇ। ਵਕੀਲਾਂ ਦਾ ਦੋਸ਼ ਸੀ ਕਿ ਐਸ.ਡੀ.ਐਮ ਚਰਨਦੀਪ ਸਿੰਘ ਨਾ ਸਿਰਫ ਬਿਨ•ਾਂ ਵਕੀਲਾਂ ਦੇ ਹੀ ਫੈਸਲੇ ਕਰ ਰਿਹਾ ਹੈ, ਸਗੋਂ ਲੋਕਾਂ ਨੂੰ ਵੀ ਵਕੀਲ ਨਾ ਕਰਨ ਦੀ ਸਲਾਹ ਦਿੰਦਾ ਹੈ।
ਇਸ ਸਬੰਧੀ ਬਾਰ ਦੇ ਪ੍ਰਧਾਨ ਰੋਜੰਤ ਮੋਂਗਾ ਅਤੇ ਹੋਰ ਵਕੀਲ ਸਾਥੀਆਂ ਨੇ ਦੋਸ਼ ਲਗਾਏ ਕਿ ਬੁੱਧਵਾਰ ਨੂੰ ਦਿੱਤੇ ਗਏ ਇਕ ਫੈਸਲੇ ਸਬੰਧੀ ਜਦੋਂ ਵਕੀਲਾਂ ਨੇ ਐਸ.ਡੀ.ਐਮ ਨੂੰ ਘੇਰ ਕੇ ਕੀਤੇ ਜਾ ਰਹੇ ਕਥਿਤ ਆਪ ਹੁੰਦਰੇ ਫੈਸਲਿਆਂ ਬਾਰੇ ਸਵਾਲ ਪੁੱਛਿਆ ਤਾਂ ਐਸ.ਡੀ.ਐਮ ਨੇ ਖੁਦ ਅਤੇ ਉਸਦਾ ਗਨਮੈਨ ਵਕੀਲਾਂ ਨੂੰ ਧੱਕੇ ਮਾਰਨ ਲੱਗ ਪਿਆ। ਇਸ ਦੌਰਾਨ ਵਕੀਲਾਂ ਵਲੋਂ ਵੀ ਨਾਅਰੇਬਾਜੀ ਸ਼ੁਰੂ ਕਰਨ ਦੌਰਾਨ ਐਸ.ਡੀ.ਐਮ ਦਫ਼ਤਰ ਛੱਡ ਕੇ ਚਲੇ ਗਏ। ਵਕੀਲਾਂ ਨੇ ਦੱਸਿਆ ਕਿ ਇਸ ਦੌਰਾਨ ਉਨ•ਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਜਦਕਿ ਐਸ.ਡੀ.ਐਮ ਇਹ ਕਹਿੰਦੇ ਹੋਏ ਕਿ ''ਤੁਹਾਨੂੰ ਅਰੈਸਟ ਕਰਵਾਵਾਂਗਾ'' ਆਪਣੀ ਗੱਡੀ ਵਿਚ ਬੈਠ ਕੇ ਚਲੇ ਗਏ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਜੰਤ ਮੋਂਗਾ, ਸੁਰਜੀਤ ਸਿੰਘ ਰਾਏ, ਸੁਨੀਲ ਕੰਬੋਜ ਜੁਆਇੰਟ ਸੈਕਟਰੀ, ਸੁਖਚੈਨ ਸੋਢੀ ਸਾਬਕਾ ਪ੍ਰਧਾਨ ਨੇ ਦੱਸਿਆ ਕਿ ਇਹ ਅਧਿਕਾਰੀ ਜਾਂ ਤਾਂ ਕੰਮ ਨਹੀਂ ਜਾਣਦਾ ਜਾਂ ਫਿਰ ਆਪਣੇ ਅੜੀਅਲ ਰਵੱਈਏ ਕਾਰਨ ਇਕ ਤਰਫਾ ਕਾਰਵਾਈ ਕਰਨ ਲੱਗਿਆ ਹੋਇਆ ਹੈ। ਜਦੋਂ ਵਕੀਲਾਂ ਦੇ ਵਫ਼ਦ ਨੇ ਇਸ ਤੋਂ ਸਵਾਲ ਪੁੱਛਿਆ ਤਾਂ ਇਹ ਜਵਾਬ ਦੇਣ ਦੀ ਬਜਾਏ ਭੜਕ ਗਿਆ ਅਤੇ ਵਕੀਲ ਸੁਰਜੀਤ ਰਾਏ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਰਮਨ ਕੁਮਾਰ ਕੰਬੋਜ ਸਕੱਤਰ, ਜਗਮੀਤ ਸਿੰਘ ਸੰਧੂ ਵਾਇਸ ਪ੍ਰਧਾਨ, ਸ਼ਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਬਾਵਾ, ਜਤਿੰਦਰ ਪੁੱਗਲ, ਰਵੀ ਮੋਂਗਾ, ਸੁਨੀਲ ਕੰਬੋਜ, ਨਵਦੀਪ ਅਹੁਜਾ, ਗੌਰਵ ਮੋਂਗਾ ਬੇਅੰਤ ਸੰਧੂ, ਪਰਵਿੰਦਰ ਸੰਧੂ, ਰਾਜਿੰਦਰ ਮੋਂਗਾ ਆਦਿ ਵਕੀਲਾਂ ਨੇ ਮੀਟਿੰਗ ਕਰਦਿਆ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।
'ਨਾ ਅਪੀਲ, ਨਾ ਵਕੀਲ, ਫੈਸਲਾ ਆਨ ਦਿ ਸਪਾਟ
ਇਹ ਕਿਸੇ ਹਿੰਦੀ ਫਿਲਮ ਦਾ ਡਾਇਲਾਗ ਨਹੀਂ ਹੈ। ਇਹ ਸਭ ਹਲਕਾ ਗੁਰੂਹਰਸਹਾਏ ਦੀ ਬਾਰ ਐਸੋਸੀਏਸ਼ਨ ਵਲੋਂ ਹਲਕੇ ਦੇ ਐਸ.ਡੀ.ਐਮ 'ਤੇ ਲਗਾਏ ਦੋਸ਼ ਹਨ। ਹਲਕੇ ਦੇ ਐਸ.ਡੀ.ਐਮ ਚਰਨਦੀਪ ਸਿੰਘ 'ਤੇ ਆਪੇ ਹੀ ਫੈਸਲੇ ਕਰਨ ਦਾ ਦੋਸ਼ ਲਗਾਉਂਦਿਆਂ ਵਕੀਲਾਂ ਆਖਿਆ ਕਿ ਉਨ•ਾਂ ਵਲੋਂ ਐਸ.ਡੀ.ਐਮ ਦਾ ਬਾਈਕਾਟ ਇਸ ਗੱਲੋਂ ਕੀਤਾ ਹੈ ਕਿ ਉਹ ਬਗੈਰ ਵਕੀਲਾਂ ਦੇ ਹੀ ਫੈਸਲਾ ਕਰ ਰਹੇ ਹਨ।
ਜਬਦਸਤੀ ਦਾਖਲ ਹੋ ਕੇ, ਘੇਰ ਕੇ, ਫੈਸਲਾ ਬਦਲਣ ਲਈ ਧਮਕੀਆਂ ਦੇਣਾ ਅਤੇ ਦਫ਼ਤਰ 'ਚ ਬੰਦ ਕਰਨ ਦੀ ਕੋਸ਼ਿਸ਼ ਕਰਨਾ ਉਚਿਤ ਨਹੀਂ : ਐਸ.ਡੀ.ਐਮ
ਇਸ ਸਬੰਧੀ ਐਸ.ਡੀ.ਐਮ ਗੁਰੂਹਰਸਹਾਏ ਨੇ ਦੱਸਿਆ ਕਿ ਵਕੀਲ ਧੱਕੇ ਨਾਲ ਉਨ•ਾਂ ਦੇ ਕਮਰੇ 'ਚ ਆ ਗਏ ਅਤੇ ਵੀਡੀਓ ਬਣਾਉਣ ਲੱਗ ਪਏ। ਉਨ•ਾਂ ਨੂੰ ਰੋਕੇ ਜਾਣ 'ਤੇ ਮੈਨੂੰ ਸਾਡੇ ਪੰਜ ਵਜੇ ਤੋਂ ਬਾਅਦ ਦਫ਼ਤਰ ਬੈਠੇ ਹੋਣ ਸਬੰਧੀ ਵੀ ਸਵਾਲ ਕਰਦੇ ਰਹੇ। ਉਨ•ਾਂ ਕਿਹਾ ਕਿ ਕਿਸੇ ਨੂੰ ਅਦਾਲਤੀ ਫੈਸਲਾ ਪਸੰਦ ਨਹੀਂ ਆਉਂਦਾ ਤਾਂ ਅਪੀਲ ਕਰਨੀ ਬਣਦੀ ਹੈ। ਖੁੱਲ•ੀ ਅਦਾਲਤ ਵਿਚ ਦੋਨਾਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਕੀਤੇ ਗਏ ਫੈਸਲੇ ਨੂੰ ਬਦਲ ਦੇਣ ਸਬੰਧੀ ਅਦਾਲਤੀ ਸਮੇਂ ਤੋਂ ਬਾਅਦ ਦਫ਼ਤਰ ਵਿਚ ਸ਼ਾਮ 5:30 ਵਜੇ ਦਾਖਲ ਹੋ ਕੇ, ਘੇਰ ਕੇ, ਫੈਸਲਾ ਬਦਲਣ ਲਈ ਧਮਕੀਆਂ ਦੇਣਾ ਅਤੇ ਦਫ਼ਤਰ ਵਿਚ ਬੰਦ ਕਰਨ ਦੀ ਕੋਸ਼ਿਸ਼ ਕਰਨਾ ਉਚਿਤ ਨਹੀਂ ਹੈ।