ਗਰਾਉਂਡ ਲੈਵਲ ਟ੍ਰੈਨਰਾਂ ਵੱਲੋਂ ਡੈਪੋ ਵਲੰਟੀਅਰਜ਼ ਅਤੇ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਨੂੰ ਦਿੱਤੀ ਗਈ ਟੇਨਿੰ੍ਰਗ- ਚਰਨਦੀਪ ਸਿੰਘ
ਗੁਰੂਹਰਸਹਾਏ, 12 ਮਈ (ਪਰਮਪਾਲ ਗੁਲਾਟੀ)- ਪੰਜਾਬ ਸਰਕਾਰ ਦੀ ਨਸ਼ਾ ਰੋਕੂ ਸਕੀਮ ਅਧੀਨ ਪਿੰਡਾਂ ਵਿੱਚ ਨਸ਼ਾ ਨਿਗਰਾਨ ਕਮੇਟੀਆਂ ਬਣਾਈਆਂ ਗਈਆ ਹਨ ਅਤੇ ਗੁਰੂਹਰਸਹਾਏ ਦੇ 15 ਕਲੱਸਟਰਾਂ ਵਿੱਚ ਨਸ਼ਾ ਨਿਗਰਾਨ ਕਮੇਟੀ ਅਤੇ ਨਸ਼ਾ ਰੋਕੂ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਹ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਚਰਨਦੀਪ ਸਿੰਘ ਨੇ ਦਿੱਤੀ।
ਐਸ.ਡੀ.ਐਮ ਚਰਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕ ਲਈ ਪਿੰਡਾਂ ਵਿਚ ਡੈਪੋ ਵਲੰਟੀਅਰਜ਼ ਅਤੇ ਨਸ਼ਾ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ ਤੇ ਇਨ•ਾਂ ਡੈਪੋ ਵਲੰਟੀਅਰਜ਼ ਅਤੇ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਨੂੰ ਗਰਾਉਂਡ ਲੈਵਲ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਗੁਰੂਹਰਸਹਾਏ ਵਿੱਚ ਟ੍ਰੇਨਿੰਗ ਦੇਣ ਲਈ 15 ਕਲੱਸਟਰ ਬਣਾਏ ਗਏ ਸਨ ਅਤੇ ਉਨ•ਾਂ ਦੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਸਨ। ਉਨ•ਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਸਫਲਤਾ ਪੂਰਵਕ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਇਹ ਮੈਂਬਰ ਆਮ ਲੋਕਾਂ ਵਿੱਚ ਡੈਪੋ ਪ੍ਰਤੀ ਜਾਗਰੂਕਤਾ ਪੈਦਾ ਕਰਨਗੇ ਅਤੇ ਵਧੀਆ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।
ਉਨ•ਾਂ ਦੱਸਿਆ ਕਿ ਇਸ ਟ੍ਰੇਨਿੰਗ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਲਈ ਤਹਿਸੀਲਦਾਰ ਪਵਨ ਗੁਲਾਟੀ, ਨਾਇਬ ਤਹਿਸੀਲਦਾਰ ਵਿਜੈ ਬਹਿਲ, ਬੀ.ਡੀ.ਪੀ.ਓ. ਲਖਬੀਰ ਸਿੰਘ, ਬੀ.ਡੀ.ਪੀ.ਓ. ਰਾਮ ਚੰਦ, ਐਸ.ਐਮ.ਓ. ਰਾਜੇਸ਼ ਕੁਮਾਰ, ਸੀ.ਡੀ.ਪੀ.ਓ. ਰਤਨਦੀਪ ਕੌਰ, ਏ.ਐਸ.ਐਫ.ਓ.ਦਿਨੇਸ਼ ਅਗਰਵਾਲ, ਈ.ਓ. ਨਰਿੰਦਰ ਕੁਮਾਰ, ਸਕੱਤਰ ਮਾਰਕੀਟ ਕਮੇਟੀ ਸਤਨਾਮ ਸਿੰਘ, ਬਲਾਕ ਖੇਤੀਬਾੜੀ ਅਫਸਰ ਰਜਿੰਦਰ ਕੁਮਾਰ, ਏ.ਡੀ.ਓ. ਜਸਵਿੰਦਰ ਸਿੰਘ, ਭੂਮੀ ਰੱਖਿਆ ਅਫਸਰ ਮੁਲਖ ਰਾਜ, ਐਸ.ਡੀ.ਓ. ਪ੍ਰਦੀਪ ਗਾਂਧੀ, ਐਸ.ਡੀ.ਓ. ਹਰਬੰਸ ਸਿੰਘ, ਐਸ.ਡੀ.ਓ. ਸੁਖਜੀਤ ਸਿੰਘ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।