ਗਊਆਂ ਦੀ ਸਾਂਭ ਸੰਭਾਲ ਲਈ ਕਾਰਪੋਰੇਸ਼ਨਾਂ/ਨਗਰ ਕੌਂਸਲਾਂ ਵੱਲੋਂ ਗਊ ਸੈਂਸ ਲਗਾਇਆ ਜਾਵੇਗਾ–ਕੀਮਤੀ ਭਗਤ
ਫਿਰੋਜ਼ਪੁਰ 7 ਮਈ (ਏ. ਸੀ. ਚਾਵਲਾ) ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਗਊ ਧੰਨ ਦੀ ਸਾਂਭ-ਸੰਭਾਲ ਲਈ ਇਤਿਹਾਸਕ ਫ਼ੈਸਲਾ ਲੈਂਦਿਆਂ ਰਾਜ ਅੰਦਰ ਕਾਰਪੋਰੇਸ਼ਨਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੁੱਝ ਵਸਤਾਂ ਤੇ ਗਊ ਸੈਂਸ ਲਗਾਇਆ ਜਾਵੇਗਾ ਅਤੇ ਇਸ ਤੋ ਪ੍ਰਾਪਤ ਹੋਣ ਵਾਲੀ ਆਮਦਨ ਗਊ ਧੰਨ ਦੀ ਭਲਾਈ ਤੇ ਖ਼ਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਜ ਦੀਆਂ ਸਮੂਹ ਗਊ ਸ਼ਾਲਾਵਾ ਦੇ ਬਿਜਲੀ ਦੇ ਬਿੱਲ ਵੀ ਪੰਜਾਬ ਸਰਕਾਰ ਵੱਲੋਂ ਭਰੇ ਜਾਣਗੇ। ਇਹ ਜਾਣਕਾਰੀ ਸ੍ਰੀ ਕੀਮਤੀ ਭਗਤ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨੇ ਗਊ ਧੰਨ ਦੀ ਸੰਭਾਲ ਲਈ ਜ਼ਿਲ•ਾ ਅਧਿਕਾਰੀਆਂ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਆਦਿ ਨਾਲ ਜ਼ਿਲ•ਾ ਪੱਧਰੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਚੇਅਰਮੈਨ ਸ੍ਰੀ.ਭਗਤ ਨੂੰ ਜੀ ਆਇਆਂ ਕਹਿਦਿਆਂ ਉਨ•ਾਂ ਨੂੰ ਜ਼ਿਲੇ• ਵਿਚ ਗਊ ਧੰਨ ਦੇ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਗਊ ਹੱਤਿਆ, ਗਊ ਤਸਕਰੀ ਅਤੇ ਗਊ ਮਾਸ ਵਰਗੇ ਗੈਰ ਕਾਨੂੰਨੀ ਕੰਮਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਉਣ ਅਤੇ ਭਵਿੱਖ ਵਿਚ ਗਊ ਧੰਨ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸ੍ਰੀ ਕੀਮਤੀ ਭਗਤ ਨੇ ਅਧਿਕਾਰੀਆਂ ਤੋ ਗਊ ਹੱਤਿਆ, ਗਊ ਮਾਸ ਤੇ ਗਊ ਤਸਕਰੀ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋ ਇਲਾਵਾ ਫਿਰੋਜ਼ਪੁਰ ਵਿਖੇ 25 ਏਕੜ ਵਿਚ ਬਣਨ ਵਾਲੀ ਨਵੀਂ ਗਊਸ਼ਾਲਾ ਦੀ ਤਜਵੀਜ਼ ਤੇ ਜਗ•ਾ ਬਾਰੇ ਜਾਣਕਾਰੀ ਹਾਸਲ ਕੀਤੀ। ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਵਿਚ ਹੁਣ ਤੱਕ 472 ਗਊਸ਼ਾਲਾਵਾਂ ਰਜਿ: ਹਨ ਅਤੇ ਉਨ•ਾਂ ਵੱਲੋਂ ਕਰੀਬ 2 ਲੱਖ 80 ਹਜ਼ਾਰ ਗਊ ਧੰਨ ਦੀ ਸੰਭਾਲ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜ਼ਿਆਦਾਤਰ ਗਊਸ਼ਾਲਾ ਦਾਨੀ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਤੇ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਰਾਜ ਦੇ ਨਗਰ ਨਿਗਮਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੁੱਝ ਵਸਤਾਂ ਤੇ ਗਊ ਸੈਂਸ ਲਗਾਇਆ ਜਾਵੇਗਾ ਅਤੇ ਸਮੁੱਚੇ ਰਾਜ ਵਿਚ ਇਸ ਤੋ ਪ੍ਰਾਪਤ ਹੋਣ ਵਾਲੀ 60-70 ਕਰੋੜ ਰੁਪਏ ਦੀ ਰਾਸ਼ੀ ਗਊ ਧੰਨ ਦੀ ਭਲਾਈ ਲਈ ਖ਼ਰਚ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫ਼ੈਸਲਾ ਕੀਤਾ ਗਿਆ ਹੈ ਕਿ ਰਾਜ ਦੀਆਂ ਸਾਰੀਆਂ ਰਜਿ: ਗਊ ਸ਼ਾਲਾਵਾ ਦੇ ਬਿਜਲੀ ਦੇ ਬਿੱਲ ਰਾਜ ਸਰਕਾਰ ਵੱਲੋਂ ਸਹਿਣ ਕੀਤੇ ਜਾਣਗੇ ਤੇ ਇਸ ਲਈ ਪੰਜਾਬ ਗਊ ਸੇਵਾ ਕਮਿਸ਼ਨ ਕੋਲ ਨਿਵੇਦਨ ਕਰਨਾ ਪਵੇਗਾ। ਉਨ•ਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਊਆਂ ਦੀ ਰੱਖਿਆ, ਇਲਾਜ ਆਦਿ ਲਈ ਪੰਜਾਬ ਸਰਕਾਰ ਵੱਲੋਂ ਸੋਧੇ ਗਏ ਕਾਨੂੰਨਾਂ ਨੂੰ ਲਾਗੂ ਕਰਨ। ਉਨ•ਾਂ ਕਿਹਾ ਕਿ ਦੇਸੀ ਸ਼ਾਹੀਵਾਲ ਗਾਵਾਂ ਦੇ ਨਸਲ ਸੁਧਾਰ ਲਈ ਅਤੇ ਡੇਅਰੀ ਫਾਰਮ ਸਥਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਗਊਸ਼ਾਲਾ ਲਈ ਸਾਨ• (ਬੁੱਲ) ਸਿਰਫ਼ 2500 ਰੁਪਏ ਵਿਚ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਦਾ ਕਿਸਾਨਾਂ ਨਾਲ ਕੋਈ ਟਕਰਾਅ ਨਹੀਂ ਬਲਕਿ ਕਮਿਸ਼ਨ ਦਾ ਟਕਰਾਅ ਸਿਰਫ਼ ਕਸਾਂਈਆਂ ਨਾਲ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਫਿਰੋਜ਼ਪੁਰ ਵਿਖੇ 25 ਏਕੜ ਵਿਚ ਜਲਦੀ ਹੀ ਨਵੀਂ ਗਊਸ਼ਾਲਾ ਸਥਾਪਤ ਕੀਤੀ ਜਾਵੇਗੀ ਤੇ ਜ਼ਮੀਨ ਲਈ ਸਨਾਤਨ ਧਰਮ ਗਊਸ਼ਾਲਾ ਨੇ ਹਾਮੀ ਭਰੀ ਹੈ। ਇਸ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਰਵਿੰਦਰ ਪਾਲ ਸਿੰਘ ਸੰਧੂ ਡੀ.ਡੀ.ਪੀ.ਓ, ਸ੍ਰ.ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ, ਸ੍ਰੀ. ਡੀ.ਪੀ ਚੰਦਨ, ਸ੍ਰ.ਬਲਦੇਬ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਨ, ਸ੍ਰ.ਸਤਨਾਮ ਸਿੰਘ ਡੀ.ਐਸ.ਪੀ. ਤੋ ਇਲਾਵਾ ਫਿਰੋਜ਼ਪੁਰ, ਤਲਵੰਡੀ ਭਾਈ, ਮੱਖੂ, ਜ਼ੀਰਾ, ਮੁੱਦਕੀ, ਮਮਦੋਟ, ਗੁਰੂਹਰਸਹਾਏ ਆਦਿ ਤੋ ਗਊਸ਼ਾਲਾ ਕਮੇਟੀਆਂ ਦੇ ਨੁਮਾਇੰਦੇ, ਐਨ.ਜੀ.ਓ ਆਦਿ ਵੀ ਹਾਜ਼ਰ ਸਨ।