Ferozepur News

ਖੇਤੀਬਾੜੀ ਵਿਭਾਗ ਵੱਲੋਂ ਫਿਰੋਜ਼ਪੁਰ ਜ਼ਿਲ•ੇ ਵਿੱਚ 250 ਕਿਸਾਨਾਂ ਦੇ ਮਿੱਟੀ ਦੇ ਸਿਹਤ ਕਾਰਡ ਜਾਰੀ ਕੀਤੇ ਗਏ- ਡਿਪਟੀ ਕਮਿਸ਼ਨਰ

DCFZR DECਫਿਰੋਜ਼ਪੁਰ,10 ਦਸੰਬਰ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਖੇਤੀ ਲਾਗਤ ਨੂੰ ਘਟਾਉਣ ਲਈ ਕਿਸਾਨਾਂ ਨੂੰ ਮਿੱਟੀ ਦੇ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ , ਜਿਸ ਅਧੀਨ ਜ਼ਿਲ•ੇ ਵਿੱਚ ਹੁਣ ਤੱਕ 250 ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਇੰਜ਼ੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿੱਚ ਜ਼ਿਲ•ੇ ਦੇ ਸਮੂਹ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਤੇ ਪਾਣੀ ਦੇ ਸੈਂਪਲ ਟੈਸਟ ਕਰਕੇ ਉਨ•ਾਂ ਨੂੰ ਇਹ ਕਾਰਡ ਜਾਰੀ ਕਰ ਦਿੱਤੇ ਜਾਣਗੇ।  ਉਨ•ਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਵਿੱਚ ਵਾਧੂ ਖਾਦਾਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਵਾਸਤੇ ਖੇਤੀਬਾੜੀ ਵਿਭਾਗ ਵੱਲੋਂ ਖੇਤਾਂ ਵਿੱਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼, ਸੂਖਮ ਤੱਤ ਦੀ ਮਾਤਰਾ ਤੇ ਪਾਣੀ ਦੀ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਇਸ ਉਪਰੰਤ ਕਿਸਾਨਾਂ ਨੂੰ ਮਿੱਟੀ ਦੇ ਸਿਹਤ ਕਾਰਡ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਕਿਸਾਨ ਇਸ ਅਨੁਸਾਰ ਖਾਦਾਂ ਦੀ ਵਰਤੋਂ ਕਰ ਸਕਣ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਸਾਉਣੀ ਤੇ ਹਾੜੀ ਦੇ ਸੀਜਨ ਦੌਰਾਨ 10 ਹਜਾਰ ਸੈਂਪਲ ਲੈਣ ਦਾ ਟੀਚਾ ਮਿਥਿਆ ਗਿਆ ਹੈ । ਉਨ•ਾਂ ਦੱਸਿਆ ਕਿ ਜ਼ਿਲ•ੇ ਦੇ ਕਿਸਾਨਾਂ ਨੂੰ ਹੁਣ ਤੱਕ 250 ਮਿੱਟੀ ਸਿਹਤ ਕਾਰਡ  ਵੰਡੇ ਜਾ ਚੁੱਕੇ ਹਨ।  ਜ਼ਿਲ•ੇ ਦਾ ਕੋਈ ਵੀ ਕਿਸਾਨ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦੇ ਸੈਂਪਲ ਲਿਆ ਕੇ ਖ਼ੁਦ ਵੀ ਵਿਭਾਗ ਦੀ ਲੈਬਾਰਟਰੀ ਵਿੱਚ ਟੈਸਟ ਕਰਵਾ ਸਕਦਾ ਹੈ।  ਉਨ•ਾਂ ਜ਼ਿਲ•ੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤ ਦੀ ਜ਼ਮੀਨ &#39ਤੇ ਪਾਣੀ ਦਾ ਟੈਸਟ ਜ਼ਰੂਰ ਕਰਵਾਉਣ ਕਿਉਂਕਿ ਇਸ ਟੈਸਟ ਨਾਲ ਜਿੱਥੇ ਧਰਤੀ ਦੇ ਖੁਰਾਕੀ ਤੱਤਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਕਿਸਾਨ ਮਾਹਿਰਾਂ ਦੀ ਰਾਏ ਅਨੁਸਾਰ ਖੇਤੀ ਕਰਕੇ ਖੇਤੀ ਲਾਗਤਾ ਨੂੰ ਘਟਾ ਸਕਦੇ ਹਨ।  ਡਾ: ਹਰਵਿੰਦਰ ਸਿੰਘ  ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ  ਨੇ ਦੱਸਿਆ ਕਿ  ਜ਼ਿਲ•ੇ ਵਿੱਚ 6 ਬਲਾਕ ਹਨ ਅਤੇ ਜ਼ਿਲ•ੇ ਦਾ ਕੁੱਲ 2 ਲੱਖ 2 ਹਜਾਰ ਹੈਕਟੇਅਰ ਰਕਬਾ ਵਾਹੀ ਯੋਗ ਹੈ। ਉਨ•ਾਂ ਦੱਸਿਆ ਕਿ ਇਨ•ਾਂ ਮਿੱਟੀ ਸਿਹਤ ਕਾਰਡਾਂ ਬਾਰੇ ਕਿਸਾਨਾਂ ਨੂੰ ਪਿੰਡ ਪੱਧਰ &#39ਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਕਾਰਡ &#39ਤੇ ਲਿਖੀ ਜਾਣਕਾਰੀ ਅਨੁਸਾਰ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਹਰੇਕ ਤਿੰਨ ਸਾਲ ਬਾਅਦ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ ਅਤੇ ਮਿੱਟੀ ਦਾ ਸੈਂਪਲ ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਖ਼ਾਲੀ ਖੇਤ ਵਿਚੋਂ ਹੀ ਲਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਜਿਸ ਖੇਤ ਵਿਚੋਂ ਸੈਂਪਲ ਲੈਣਾ ਹੋਵੇ ਉਸ ਥਾਂ &#39ਤੇ ਕੋਈ ਰੂੜੀ ਨਹੀਂ ਹੋਣੀ ਚਾਹੀਦੀ ਅਤੇ ਕੁੱਪ ਵੀ ਨਹੀਂ ਲੱਗਿਆ ਹੋਣਾ ਚਾਹੀਦਾ ਇਸ ਤੋਂ ਇਲਾਵਾ ਖੇਤ ਵਿੱਚ ਕਿਸੇ ਵੀ ਕਿਸਮ ਦੀ ਖਾਦ ਵੀ ਨਹੀਂ ਪਾਈ ਹੋਣੀ ਚਾਹੀਦੀ। ਉਨ•ਾਂ ਦੱਸਿਆ ਕਿ ਖੇਤ ਦੀ ਵੱਟ ਨਾਲ-ਨਾਲ 4-5 ਫੁੱਟ ਜਗ•ਾ ਛੱਡ ਕੇ ਹੀ ਸੈਂਪਲ ਲਿਆ ਜਾਂਦਾ ਹੈ ਅਤੇ ਇਹ ਸੈਂਪਲ ਖੇਤ ਦੀਆਂ 4-5 ਥਾਵਾਂ ਤੋਂ ਲਗਭਗ 250 ਗਰਾਮ ਮਿੱਟੀ ਦਾ ਸੈਂਪਲ ਲੈ ਕੇ ਭੋਂ ਪਰਖ ਕੇਂਦਰ ਵਿਖੇ ਭੇਜਿਆ ਜਾਂਦਾ ਹੈ। ਜ਼ਿਲੇ• ਵਿਚ ਫਿਰੋਜ਼ਪੁਰ; ਜ਼ੀਰਾ ਅਤੇ ਗੁਰੂਹਰਸਹਾਏ ਵਿਖੇ ਮਿੱਟੀ ਦੀ ਪਰਖ ਲਈ ਲੈਬਾਰਟਰੀਆਂ ਸਥਾਪਿਤ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਜਿਸ ਖੇਤ ਵਿਚੋਂ ਸੈਂਪਲ ਲਿਆ ਜਾਂਦਾ ਹੈ ਉਸ ਸੈਂਪਲ ਦੀ ਪਰਚੀ &#39ਤੇ ਕਿਸਾਨਾਂ ਦਾ ਨਾਮ, ਪਿਤਾ ਦਾ ਨਾਮ, ਖੇਤ ਦਾ ਖ਼ਸਰਾ ਨੰਬਰ ਅਤੇ ਘਰ ਦਾ ਪੂਰਾ ਪਤਾ ਵੀ ਲਿਖਿਆ ਜਾਂਦਾ ਹੈ। ਉਨ•ਾਂ ਪਾਣੀ ਦਾ ਸੈਂਪਲ ਲੈਣ ਦਾ ਤਰੀਕਾ ਦੱਸਦਿਆਂ ਕਿਹਾ ਕਿ ਪਾਣੀ ਦਾ ਸੈਂਪਲ ਲੈਣ ਸਮੇਂ  ਕੱਚ ਦੀ ਬੋਤਲ ਲੈ ਕੇ ਉਸ ਦੇ ਢੱਕਣ ਵਿਚੋਂ ਕਾਰਕ ਕੱਢ ਦੇਣਾ ਚਾਹੀਦਾ ਹੈ ਅਤੇ ਬੋਰ ਨੂੰ ਲਗਭਗ ਅੱਧਾ ਘੰਟਾ ਚਲਾ ਕੇ ਬੋਤਲ ਅਤੇ ਢੱਕਣ ਨੂੰ ਪਾਣੀ ਨਾਲ ਚੰਗੀ ਤਰ•ਾਂ ਧੋ ਕੇ ਸਾਫ਼ ਕਰ ਲੈਣਾ ਚਾਹੀਦਾ ਹੈ। ਇਸ ਉਪਰੰਤ ਅੱਧੀ ਬੋਤਲ ਭਰ ਕੇ ਛੱਡ ਦੇਣਾ ਚਾਹੀਦਾ ਹੈ ਅਤੇ 20-25 ਮਿੰਟ ਉਪਰੰਤ ਪੂਰੀ ਬੋਤਲ ਭਰ ਕੇ ਪ੍ਰਯੋਗਸ਼ਾਲਾ ਵਿੱਚ ਭੇਜਣੀ ਹੁੰਦੀ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਲਈ ਮਿੱਟੀ ਦਾ ਸਿਹਤ ਕਾਰਡ ਬਹੁਤ ਲਾਹੇਵੰਦ ਹੁੰਦਾ ਹੈ ਜਿਸ ਨਾਲ ਕਿਸਾਨ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਰਾਏ ਅਨੁਸਾਰ ਹੀ ਆਪਣੇ ਖੇਤ ਵਿੱਚ ਖਾਦਾਂ ਦੀ ਵਰਤੋਂ ਕਰਕੇ, ਖੇਤੀ ਖ਼ਰਚੇ ਘਟਾ ਕੇ ਵਧੇਰੇ ਲਾਭ ਕਮਾ ਸਕਦੇ ਹਨ।

Related Articles

Back to top button