Ferozepur News

ਖੇਡ ਵਿੰਗ ਰਾਹੀਂ ਸਿਖਲਾਈ ਪ੍ਰਾਪਤ ਕਰਨ ਵਾਲੇ ਤੈਰਾਕਾਂ ਨੂੰ ਦਿੱਤੀਆਂ ਖੇਡ ਕਿੱਟਾਂ

ਖੇਡ ਵਿੰਗ ਰਾਹੀਂ ਸਿਖਲਾਈ ਪ੍ਰਾਪਤ ਕਰਨ ਵਾਲੇ ਤੈਰਾਕਾਂ ਨੂੰ ਦਿੱਤੀਆਂ ਖੇਡ ਕਿੱਟਾਂ

Swimming Kits to studentsਫ਼ਿਰੋਜ਼ਪੁਰ 31 ਮਈ ( Harish Monga ) ਖੇਡ ਵਿਭਾਗ ਪੰਜਾਬ ਵੱਲੋਂ ਸਾਲ 2015 ਦੌਰਾਨ ਰਾਜ ਦੇ ਗੈਰ ਰਿਹਾਇਸ਼ੀ ਖੇਡ ਵਿੰਗਾਂ ਵਿੱਚ ਵੱਖ ਵੱਖ ਖੇਡਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਵਿੱਚ ਤੈਰਾਕੀ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਲੜਕੇ ਲੜਕੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਨੀਤ ਕੁਮਾਰ ਨੇ ਖੇਡ ਕਿੱਟਾਂ ਪ੍ਰਦਾਨ ਕੀਤੀਆਂ।     ਰਾਜ ਅਤੇ ਕੌਮੀ ਪੱਧਰ &#39ਤੇ ਨਾਮਨਾ ਖੱਟਣ ਵਾਲੇ ਫਿਰੋਜ਼ਪੁਰ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਅਤੇ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਵੱਡੇ ਉੁਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸਰਕਾਰ ਖਿਡਾਰੀਆਂ ਨੂੰ ਅਭਿਆਸ ਲਈ ਅਤਿ ਅਧੁਨਿਕ ਖੇਡ ਸਟੇਡੀਅਮ ਅਤੇ ਖੇਡ ਸਮਾਨ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਰਾਜ ਦੇ ਖਿਡਾਰੀ ਕੌਮੀ ਅਤੇ ਕੌਮਾਤਰੀ ਮੁਕਾਬਲਿਆਂ ਵਿੱਚ ਚੰਗੀਆਂ ਪੁਜੀਸ਼ਨਾ ਹਾਸਲ ਕਰ ਸਕਣ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2015 ਦੌਰਾਨ ਗੈਰ ਰਿਹਾਇਸ਼ੀ  ਖੇਡ ਵਿੰਗਾਂ ਲਈ ਵੱਖ ਵੱਖ ਖੇਡਾਂ ਦੇ ਚੁਣੇ ਗਏ ਖਿਡਾਰੀਆਂ ਨੂੰ ਇਹ ਖੇਡ ਕਿੱਟਾ ਦਿੱਤੀਆਂ ਗਈਆਂ ਹਨ ਜਿਹਨਾਂ ਵਿੱਚ ਟਰੈਕ ਸੂਟ, ਸ਼ੌਰਟਸ, ਟੀ ਸ਼ਰਟ, ਕਿੱਟ ਬੈਗ ਅਤੇ ਜ਼ੁਰਾਬਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਚੁਣੇ ਗਏ ਖਿਡਾਰੀਆਂ ਨੂੰ ਹਰ ਸਾਲ ਖੇਡ ਵਿੰਗਾਂ ਰਾਹੀਂ ਉੱਚੇਚੀ ਸਿਖਲਾਈ ਦੇਣ ਦੇ ਨਾਲ ਨਾਲ ਖੁਰਾਕ ਵੀ ਮੁਹੱਈਆ ਕਰਵਾਈ ਜਾਂਦੀ ਹੈ। ਤੈਰਾਕੀ ਲਈ ਖੇਡ ਕਿੱਟਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿੱਚ ,ਸ਼ਹਿਬਾਜ਼ ਭੁੱਲਰ, ਹਰਕਿਰਤ ਸਿੰਘ, ਆਯੁ~ਸ਼, ਅਭਿਕਰਨ ਭੁੱਲਰ, ਮਿਅੰਕ ਖੰਨਾ, ਰਾਹੁਲ ਬਜਾਜ, ਗੁਰਸਿਮਰਨਜੀਤ ਸਿੰਘ, ਮੋਕਸ਼ ਗੁਪਤਾ, ਹਰਪੁਨੀਤ ਸਿੰਘ, ਰੂਪਮਜੀਤ ਵਾਲੀਆ, ਰਾਮਨੁੰਜ ਜਿੰਦਲ, ਜਸਕਰਨ ਸਿੰਘ, ਨੰਦਿਨੀ ਦੇਵੜਾ, ਸੁਦ੍ਰਿਸ਼ਟੀ, ਨਵਰਾਜਦੀਪ ਕੌਰ ਅਤੇ ਗਰਿਮਾ ਜਿੰਦਲ ਸ਼ਾਮਲ ਹਨ। ਇਸ ਮੌਕੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਅਰੁਣ ਸ਼ਰਮਾ,  ਸਕੱਤਰ ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਤਰਲੋਚਨ ਸਿੰਘ ਭੁੱਲਰ, ਤੈਰਾਕੀ ਕੋਚ ਗਗਨ ਮਾਟਾ ਤੇ ਟੋਨੀ ਭੁੱਲਰ, ਹਰ੍ਰਪੀਤ ਭੁੱਲਰ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਸੰੇਜੇ ਗੁਪਤਾ, ਅੰਮ੍ਰਿਤਪਾਲ ਸਿੰਘ ਸੋਢੀ, ਰਵੀ ਚੌਹਾਨ, ਤਰਲੋਕ ਜਿੰਦਲ, ਇਕਬਾਲ ਸਿੰਘ ਪਾਲ, ਗੁਰਨਾਮ ਸਿੰਘ ਸੰਧੂ, ਅਸ਼ੋਕ ਕੁਮਾਰ, ਮੈਡਮ ਨੀਰਜ ਦੇਵੜਾ, ਮੈਡਮ ਜਸਬੀਰ ਕੌਰ ਅਤੇ ਸਰਬਜੀਤ ਕੌਰ ਆਦਿ ਖਿਡਾਰੀਆਂ ਦੇ ਮਾਪੇ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

ਕੈਪਸ਼ਨ : ਫ਼ਿਰੋਜ਼ਪੁਰ ਦੇ ਤੈਰਾਕਾਂ ਨੂੰ ਖੇਡ ਕਿੱਟਾ ਪ੍ਰਦਾਨ ਕਰਦੇ ਵਧੀਕ ਡਿਪਟੀ ਕਮਿਸਨਰ ਵਿਕਾਸ ਵਨੀਤ ਕੁਮਾਰ ਨਾਲ ਸੁਨੀਲ ਸ਼ਰਮਾ, ਅਰੁਣ ਸ਼ਰਮਾ, ਤਰਲੋਚਨ ਭੁੱਲਰ ਤੇ ਹੋਰ।

Related Articles

Back to top button