ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਬਾਕਸਿੰਗ ਮੁਕਾਬਲਿਆਂ ’ਚ ਜ਼ੀਰਾ ਦੀਆਂ ਕੁੜੀਆਂ ਤੇ ਫਿਰੋਜ਼ਪੁਰ ਦੇ ਮੁੰਡਿਆਂ ਨੇ ਮਾਰੀ ਬਾਜੀ
ਵਿਧਾਇਕ ਰਣਬੀਰ ਭੁੱਲਰ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜਾਈ
ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3
ਬਾਕਸਿੰਗ ਮੁਕਾਬਲਿਆਂ ’ਚ ਜ਼ੀਰਾ ਦੀਆਂ ਕੁੜੀਆਂ ਤੇ ਫਿਰੋਜ਼ਪੁਰ ਦੇ ਮੁੰਡਿਆਂ ਨੇ ਮਾਰੀ ਬਾਜੀ
ਵਿਧਾਇਕ ਰਣਬੀਰ ਭੁੱਲਰ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜਾਈ
ਫ਼ਿਰੋਜ਼ਪੁਰ, 23-9-2024: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਬਾਕਸਿੰਗ ਰਿੰਗ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਜ਼ਿਲਾ ਪੱਧਰੀ ਬਾਕਸਿੰਗ ਮੁਕਾਬਲੇ ਕਰਵਾਏ ਗਏ। ਬਾਕਸਿੰਗ ਦੇ ਮੁਕਾਬਲਿਆਂ ਵਿੱਚ ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲਾ ਖੇਡ ਅਧਿਕਾਰੀ ਰੁਪਿੰਦਰ ਸਿੰਘ ਬਰਾੜ,
ਕੌਮਾਂਤਰੀ ਕੋਚ ਲਕਸ਼ਮੀ ਵਰਮਾ , ਖੇਡ ਅਧਿਕਾਰੀ ਗਗਨ ਮਾਟਾ ਅਤੇ ਮੈਡਮ ਮਨਪ੍ਰੀਤ ਕੋਰ ਦੀ ਜੇਰੇ ਨਿਗਰਾਨੀ ਕਰਵਾਏ ਗਏ ਇੰਨ੍ਹਾਂ ਮੈਚਾਂ ਵਿਚ ਜ਼ਿਲ੍ਹੇ ਭਰ ਦੇ ਵੱਖ ਵੱਖ ਕਲੱਬਾਂ ਤੋਂ ਆਏ ਮੁੱਕੇਬਾਜ਼ਾਂ ਦੇ ਬੜੇ ਰੌਮਾਂਚਕ ਮੈਚ ਵੇਖਣ ਨੂੰ ਮਿਲੇ। ਲੜਕਿਆਂ ਦੇ ਮੈਚਾਂ ਵਿਚ ਸ਼ਹੀਦ ਭਗਤ ਸਿੰਘ ਬਾਕਸਿੰਗ ਰਿੰਗ ਫਿਰੋਜ਼ਪੁਰ ਅਤੇ ਸ਼ੱਕਤੀ ਬਾਕਸਿੰਗ ਰਿੰਗ ਦੇ ਲੜਕਿਆਂ ਦਾ ਦਬਦਬਾ ਰਿਹਾ ਤਾਂ ਲੜਕੀਆਂ ਵਿੱਚ ਜਿਆਦਾਤਰ ਮੈਚ ਗੁਰਦਾਸ ਰਾਮ ਗਰਲਜ਼ ਸੀਨੀਅਰ ਸੈਕੈਂਡਰੀ ਸਕੂਲ ਜੀਰਾ ਦੀਆਂ ਲੜਕੀਆਂ ਨੇ ਆਪਣੇ ਨਾਂ ਕੀਤੇ।
ਇਸ ਮੋਕੇ ਕੋਚ ਰਾਜਬੀਰ ਸਿੰਘ, ਕੋਚ ਰਾਹੁਲ ਕੁਮਾਰ , ਰਣਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਬਤੌਰ ਰੈਫਰੀ ਅਤੇ ਜੱਜ ਬਾਖੂਬੀ ਭੂਮਿਕਾ ਨਿਭਾਈ।
ਇਸ ਮੌਕੇ ਰਾਜ ਬਹਾਦਰ ਸਿੰਘ, ਅਮਰਿੰਦਰ ਸਿੰਘ ਬਰਾੜ, ਨੇਕ ਪ੍ਰਤਾਪ ਸਿੰਘ ਬਾਵਾ, ਹਿਮਾਂਸ਼ੂ ਅਤੇ ਸਮਾਜ ਸੇਵੀ ਵਿਪੁਲ ਨਾਰੰਗ ਵੀ ਹਾਜ਼ਰ ਸਨ।
……………………….
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲੇ ਅੰਡਰ-14 ਲੜਕੇੇ
(30-33 ਕਿਲੋਗ੍ਰਾਮ) ’ਚ ਪ੍ਰਮੀਤ ਬਰਾੜ ਐਸਬੀਐਸ ਨੇ ਸੋਨੇ ਦਾ ਮੈਡਲ, ਅਭੀਜੋਤ ਸਿੰਘ ਜ਼ੀਰਾ ਨੇ ਚਾਂਦੀ ਦਾ ਮੈਡਲ, ਹਰਨੂਰ ਅਤੇ ਰਣਵੀਰ ਜ਼ੀਰਾ ਨੇ ਕਾਂਸੇ ਦੇ ਮੈਡਲ ਹਾਸਲ ਕੀਤੇ।
(33-35 ਕਿਲੋਗ੍ਰਾਮ) ਵਿਚ ਹਰਸ਼ਦੀਪ ਸ਼ੱਕਤੀ ਬਾਕਸਿੰਗ ਰਿੰਗ ਸੋਨੇ ਦਾ ਮੈਡਲ, ਮਨਿੰਦਰ ਸਿੰਘ ਐਸਬੀਐਸ ਨੇ ਚਾਂਦੀ ਦਾ ਮੈਡਲ, ਨਵਰਾਜ ਜ਼ੀਰਾ ਏ ਅਤੇ ਉਂਕਾਰ ਜ਼ੀਰਾ ਬੀ ਨੇ ਕਾਂਸੇ ਦੇ ਮੈਡਲ ਹਾਸਲ ਕੀਤੇ ।
(35-37 ਕਿਲੋਗ੍ਰਾਮ) ਵਿਚ ਸ਼ਹਿਬਾਜ ਸਿੰਘ ਐਸਬੀਐਸ ਨੇ ਸੋਨੇ ਦਾ ਮੈਡਲ, ਅਦਿੱਤਆ ਸ਼ਕਤੀ ਬਾਕਸਿੰਕ ਰਿੰਗ ਚਾਂਦੀ ਦਾ ਮੈਡਲ ਹਾਸਲ ਕੀਤਾ।
(37-40 ਕਿਲੋਗ੍ਰਾਮ) ਵਿਚ ਪ੍ਰਨਵ ਸ਼ਕਤੀ ਬਾਕਸਿੰਗ ਰਿੰਗ ਸੋਨੇ ਦਾ ਮੈਡਲ,
(40-43 ਕਿਲੋਗ੍ਰਾਮ) ਵਿਚ ਰਿਆਸ਼ ਸ਼ਕਤੀ ਬਾਕਸਿੰਗ ਰਿੰਗ ਸੋਨੇ ਦਾ ਮੈਡਲ ਅਤੇ ਗੁਰਜਾਪ ਸਿੰਘ ਜ਼ੀਰਾ ਨੇ ਚਾਂਦੀ ਦਾ ਮੈਡਲ ਹਾਸਲ ਕੀਤਾ।
(43-46 ਕਿਲੋਗ੍ਰਾਮ) ਵਿਚ ਮਿਲਨਪ੍ਰੀਤ ਸ਼ਕਤੀ ਬਾਕਸਿੰਗ ਰਿੰਗ ਸੋਨੇ ਦਾ ਮੈਡਲ ਅਤੇ ਸੁਰਖਾਬ ਸਿੰਘ ਜ਼ੀਰਾ ਨੇ ਚਾਂਦੀ ਦਾ ਮੈਡਲ ਹਾਸਲ ਕੀਤਾ।
(46-49 ਕਿਲੋਗ੍ਰਾਮ) ਵਿਚ ਗੁਰਸ਼ਰਨਪ੍ਰੀਤ ਸਿੰਘ ਜ਼ੀਰਾ ਨੇ ਸੋਨੇ ਦਾ ਮੈਡਲ, ਜਸਕਰਨ ਸਿੰਘ ਜ਼ੀਰਾ ਨੇ ਚਾਂਦੀ ਦਾ ਮੈਡਲ , ਕਬੀਰ ਸਿੰਘ ਐਸਬੀਅੇਸ ਫਿਰੋਜ਼ਪੁਰ ਅਤੇ ਜਸਕਰਨ ਸਿੰਘ ਜ਼ੀਰਾ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ।
……………………………….
ਅੰਡਰ-21 ਲੜਕੇ ਵਿਚ
(46-51 ਕਿਲੋਗ੍ਰਾਮ) ਵਿਚ ਸਮੀਰ ਐਸਬੀਐਸ ਫਿਰੋਜ਼ਪਰ ਨੇ ਸੋਨੇ ਦਾ, ਸੀਰਤ ਸ਼ਕਤੀ ਬਾਕਸਿੰਗ ਰਿੰਗ ਚਾਂਦੀ ਦਾ ਮੈਡਲ ਹਾਸਲ ਕੀਤਾ।
(51-54 ਕਿਲੋਗ੍ਰਾਮ) ਵਿਚ ਅਭੀਸ਼ੇਕ ਐਸਬੀਐਸ ਫਿਰੋਜ਼ਪੁਰ ਨੇ ਸੋਨੇ ਦਾ ਮੈਡਲ,
(54-57 ਕਿਲੋਗ੍ਰਾਮ) ਵਿਚ ਕਨਵਰ ਫਤਿਹ ਸਿੰਘ ਐਸਬੀਐਸ ਨੇ ਸੋਨੇ ਦਾ ਮੈਡਲ, ਮੋਹਿਤ ਸ਼ਕਤੀ ਬਾਕਸਿੰਗ ਰਿੰਗ ਨੇ ਚਾਂਦੀ ਦਾ ਮੈਡਲ ਅਤੇ ਅਮਨ ਕੁਮਾਰ ਜ਼ੀਰਾ ਨੇ ਤਾਂਬੇ ਦਾ ਮੈਡਲ ਹਾਸਲ ਕੀਤਾ।
(57-60 ਕਿਲੋਗ੍ਰਾਮ) ਵਿਚ ਅਭੈ ਐਸਬੀਐਸ ਫਿਰੋਜ਼ਪੁਰ ਨੇ ਸੋਨੇ ਦਾ ਮੈਡਲ , ਵੰਸ਼ ਐਸਬੀਐਸ ਨੇ ਚਾਂਦੀ ਦਾ ਮੈਡਲ ਅਤੇ ਜਸ਼ਨਦੀਪ ਜ਼ੀਰਾ ਨੇ ਤਾਂਬੇ ਦਾ ਮੈਡਲ ਹਾਸਲ ਕੀਤਾ।
(60-63 ਕਿਲੋਗ੍ਰਾਮ) ਵਿਚ ਮਨਕਰਨ ਸਿੰਘ ਸ਼ਕਤੀ ਬਾਕਸਿੰਗ ਰਿੰਗ ਸੋਨੇ ਦਾ ਮੈਡਲ,
(67-71 ਕਿਲੋਗ੍ਰਾਮ) ਵਿਚ ਪ੍ਰਤੀਕ ਮਿਸ਼ਰਾ ਐਸਬੀਐਸ ਫਿਰੋਜ਼ਪੁਰ ਨੇ ਸੋਨੇ ਦਾ ਮੈਡਲ,
(71-75 ਕਿਲੋਗ੍ਰਾਮ) ਜੈਪਾਲ ਸਿੰਘ ਸੰਧੂ ਐਸਬੀਐਸ ਬਾਕਸਿੰਗ ਰਿੰਗ ਨੇ ਸੋਨੇ ਦਾ ਮੈਡਲ ਹਾਸਲ ਕੀਤਾ।
(58-61 ਕਿਲੋਗ੍ਰਾਮ) ਵਿਚ ਏਕਮਜੀਤ ਜ਼ੀਰਾ ਨੇ ਸੋਨੇ ਦਾ ਮੈਡਲ,
(61-64 ਕਿਲੋਗ੍ਰਾਮ) ਵਿਚ ਜੁਗਰਾਜ ਸਿੰਘ ਸ਼ਕਤੀ ਬਾਕਸਿੰਗ ਰਿੰਗ ਸੋਨੇ ਦਾ ਮੈਡਲ,
(70 ਤੋਂ ਪਲੱਸ ਕਿਲੋਗ੍ਰਾਮ) ਵਿਚ ਸਾਹਿਬਜੋਤ ਸਿੰਘ ਜ਼ੀਰਾ ਨੇ ਸੋਨੇ ਦਾ ਮੈਡਲ ਹਾਸਲ ਕੀਤਾ।
……………………………..
ਅੰਡਰ-14 ਲੜਕੀਆਂ ’ਚ 30-32 ਕਿਲੋਗ੍ਰਾਮ ’ਚ ਮਨਪ੍ਰੀਤ ਕੌਰ ਪਹਿਲਾ ਸੋਨੇ ਦਾ ਮੈਡਲ, 32-34 ਕਿਲੋਗ੍ਰਾਮ ’ ਖੁਸ਼ਦੀਪ ਕੌਰ ਨੇ ਸੋਨੇ ਦਾ ਮੈਡਲ, 34-36 ਕਿਲੋਗ੍ਰਾਮ ’ਚ ਖੁਸ਼ਦੀਪ ਕੌਰ ਸੋਨੇ ਦਾ ਮੈਡਲ, 36-38 ਕਿਲੋਗ੍ਰਾਮ ’ਚ ਨਿਤਾਸ਼ਾ ਨੇ ਸੋਨੇ ਦਾ ਮੈਡਲ, 38-40 ਕਿਲੋਗ੍ਰਾਮ ’ਚ ਅਰਸ਼ਪ੍ਰੀਤ ਕੌਰ ਸੋਨੇ ਦਾ ਮੈਡਲ, 40-42 ਕਿਲੋਗ੍ਰਾਮ ’ਚ ਸੁਖਮਨਦੀਪ ਕੌਰ ਸੋਨੇ ਦਾ ਮੈਡਲ, 42-44 ਕਿਲੋਗ੍ਰਾਮ ’ਚ ਰਜਨੀ ਸੋਨੇ ਦਾ ਮੈਡਲ, 44-46 ਕਿਲੋਗ੍ਰਾਮ ’ਚ ਲਛਮੀ ਸੋਨੇ ਦਾ ਮੈਡਲ, 46-48 ਕਿਲੋਗ੍ਰਾਮ ’ਚ ਗੁਰਨੂਰ ਕੌਰ ਸੋਨੇ ਦਾ ਮੈਡਲ, 48-50 ਕਿਲੋਗ੍ਰਾਮ ’ਚ ਮੰਨਤ ਸੋਨੇ ਦਾ ਮੈਡਲ, 50-52 ਕਿਲੋਗ੍ਰਾਮ ’ਚ ਸਿਮਰਨਦੀਪ ਕੌਰ ਸੋਨੇ ਦਾ ਮੈਡਲ, 52-54 ਕਿਲੋਗ੍ਰਾਮ ’ਚ ਸਾਨਿਆਦੀਪ ਕੌਰ ਸੋਨੇ ਦਾ ਮੈਡਲ, 54-57 ਕਿਲੋਗ੍ਰਾਮ ’ਚ ਏਕਮਜੀਤ ਕੌਰ ਸੋਨੇ ਦਾ ਮੈਡਲ, 57-60 ਕਿਲੋਗ੍ਰਾਮ ’ਚ ਦੀਆ ਸੋਨੇ ਦਾ ਮੈਡਲ, 60-63 ਕਿਲੋਗ੍ਰਾਮ ’ਚ ਪ੍ਰਭਜੋਤ ਕੌਰ ਸੋਨੇ ਦਾ ਮੈਡਲ, 63 ਕਿਲੋਗ੍ਰਾਮ ਪਲੱਸ ’ਚ ਜਸ਼ਦੀਪ ਕੌਰ ਸੋਨੇ ਦਾ ਮੈਡਲ ਹਾਸਲ ਕੀਤਾ।
…………………………..
ਅੰਡਰ-17 ਲੜਕੀਆਂ ’ਚ 44-46 ਕਿਲੋਗ੍ਰਾਮ ’ਚ ਪ੍ਰਭਜੋਤ ਕੌਰ ਜ਼ੀਰਾ ਸੋਨੇ ਦਾ ਮੈਡਲ, 46-48 ਕਿਲੋਗ੍ਰਾਮ ’ਚ ਰੀਧਿਮਾ ਐੱਸਬੀਆਰ ਫਿਰੋਜ਼ਪੁਰ ਸੋਨੇ ਦਾ ਮੈਡਲ, 48-50 ਕਿਲੋਗ੍ਰਾਮ ’ਚ ਅਨੂੰ ਜ਼ੀਰਾ ਸੋਨੇ ਦਾ ਮੈਡਲ, 50-52 ਕਿਲੋਗ੍ਰਾਮ ’ਚ ਪ੍ਰਭਜੋਤ ਕੌਰ ਜ਼ੀਰਾ ਸੋਨੇ ਦਾ ਮੈਡਲ, 52-54 ਕਿਲੋਗ੍ਰਾਮ ’ਚ ਪੂਨਮ ਸ਼ਰਮਾ ਜ਼ੀਰਾ ਸੋਨੇ ਦਾ ਮੈਡਲ, 54-57 ਕਿਲੋਗ੍ਰਾਮ ’ਚ ਸੁਮਨਦੀਪ ਕੌਰ ਜ਼ੀਰਾ ਸੋਨੇ ਦਾ ਮੈਡਲ, 57-60 ਕਿਲੋਗ੍ਰਾਮ ’ਚ ਸੁਖਪ੍ਰੀਤ ਕੌਰ ਜ਼ੀਰਾ ਸੋਨੇ ਦਾ ਮੈਡਲ, 63-63 ਕਿਲੋਗ੍ਰਾਮ ’ਚ ਅਰਾਧਨਾ ਜ਼ੀਰਾ ਸੋਨੇ ਦਾ ਮੈਡਲ, 63-66 ਕਿਲੋਗਾਮ ’ਚ ਚਾਂਦਨੀ ਜ਼ੀਰਾ ਸੋਨੇ ਦਾ ਮੈਡਲ, 66-70 ਕਿਲੋਗ੍ਰਾਮ ’ਚ ਸੁਖਮਨਦੀਪ ਕੌਰ ਜ਼ੀਰਾ ਸੋਨੇ ਦਾ ਮੈਡਲ, 70-75 ਕਿਲੋਗ੍ਰਾਮ ’ਚ ਸਿਮਰਨ ਕੌਰ ਜ਼ੀਰਾ ਸੋਨੇ ਦਾ ਮੈਡਲ, 75-80 ਕਿਲੋਗ੍ਰਾਮ ’ਚ ਜਸ਼ਨਪ੍ਰੀਤ ਕੌਰ ਜ਼ੀਰਾ ਸੋਨੇ ਦਾ ਮੈਡਲ, 80 ਕਿਲੋਗ੍ਰਾਮ ਪਲੱਸ ’ਚ ਸਿਮਰਨਜੀਤ ਕੌਰ ਜ਼ੀਰਾ ਸੋਨੇ ਦਾ ਮੈਡਲ ਹਾਸਲ ਕੀਤਾ।
ਅੰਡਰ-21 ਲੜਕੀਆਂ ’ਚ 45-48 ਕਿਲੋਗ੍ਰਾਮ ’ਚ ਸੈਲੀ ਜ਼ੀਰਾ ਸੌਨੇ ਦਾ ਮੈਡਲ, 48-51 ਕਿਲੋਗ੍ਰਾਮ ’ਚ ਪ੍ਰਨੀਤ ਐੱਸਬੀਆਰ ਫਿਰੋਜ਼ਪੁਰ ਸੋਨੇ ਦਾ ਮੈਡਲ, 51-54 ਕਿਲੋਗ੍ਰਾਮ ’ਚ ਰਾਹਤ ਫਿਰੋਜ਼ਪੁਰ ਸੋਨੇ ਦਾ ਮੈਡਲ, 54-57 ਕਿਲੋਗ੍ਰਾਮ ’ਚ ਪ੍ਰੇਰਣਾ ਸ਼ਰਮਾ ਜ਼ੀਰਾ ਸੋਨੇ ਦਾ ਮੈਡਲ, 57-60 ਕਿਲੋਗ੍ਰਾਮ ’ਚ ਚਾਹਤ ਜ਼ੀਰਾ ਸੋਨੇ ਦਾ ਮੈਡਲ, 60-63 ਕਿਲੋਗ੍ਰਾਮ ’ਚ ਪ੍ਰਭਜੋਤ ਕੌਰ ਜ਼ੀਰਾ ਸੋਨੇ ਦਾ ਮੈਡਲ, 63-66 ਕਿਲੋਗ੍ਰਾਮ ’ਚ ਹਰਮਨ ਕੌਰ ਜ਼ੀਰਾ ਸੋਨੇ ਦਾ ਮੈਡਲ, 66-70 ਕਿਲੋਗ੍ਰਾਮ ’ਚ ਸਿਮਨਜੀਤ ਕੌਰ ਜ਼ੀਰਾ ਸੋਨੇ ਦਾ ਮੈਡਲ, 70-75 ਕਿਲੋਗ੍ਰਾਮ ’ਚ ਮਹਿਕਪ੍ਰੀਤ ਕੌਰ ਜ਼ੀਰਾ ਸੋਨੇ ਦਾ ਮੈਡਲ, 75-81 ਕਿਲੋਗ੍ਰਾਮ ’ਚ ਦੀਕਸ਼ਾ ਸ਼ਰਮਾ ਸੋਨੇ ਦਾ ਮੈਡਲ ਅਤੇ 81 ਕਿਲੋਗ੍ਰਾਮ ਪਲੱਸ ’ਚ ਸਨਦੀਪ ਕੌਰ ਜ਼ੀਰਾ ਨੇ ਸੋਨੇ ਦਾ ਮੈਡਲ ਹਾਸਲ ਕੀਤਾ।