ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ
ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ
ਫਿਰੋਜ਼ਪੁਰ 21 ਸਤੰਬਰ, 2024: ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਅੱਜ ਮਿਤੀ 21/09/2024 ਨੂੰ ਗੇਮ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ(ਨਸ), ਕਬੱਡੀ(ਸਸ), ਵਾਲੀਬਾਲ(ਸੈਮਸਿੰਗ), ਵਾਲੀਬਾਲ(ਸ਼ੂਟਿੰਗ), ਹੈਂਡਬਾਲ, ਜੂਡੋ, ਗਤਕਾ, ਕਿੱਕ ਬਾਕਸਿੰਗ, ਨੈਟਬਾਲ ਅਤੇ ਕੁਸ਼ਤੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ, ਗੇਮ ਚੈੱਸ, ਲਾਅਨ ਟੈਨਿਸ ਅਤੇ ਬੈਡਮਿੰਟਨ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ, ਗੇਮ ਬਾਸਕਟਬਾਲ ਅਤੇ ਬਾਕਸਿੰਗ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ, ਗੇਮ ਟੇਬਲ ਟੈਨਿਸ ਇੰਡੋਰ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ, ਗੇਮ ਹਾਕੀ ਦੇ ਮੁਕਾਬਲੇ ਹਾਕੀ ਐਸਟ੍ਰੋਟਰਫ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਅਤੇ ਗੇਮ ਸਾਫਟਬਾਲ ਆਦਰਸ਼ ਸੀਨੀ. ਸੈਕੰ. ਸਕੂਲ ਹਰਦਾਸਾ ਵਿਖੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਵਿੱਚ ਅੰਡਰ 14, 17 ਅਤੇ 21 ਲੜਕਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਸ਼੍ਰੀ ਬਲਵਿੰਦਰ ਸਿੰਘ ਸੰਯੁਕਤ ਡਾਇਰੈਕਟਰ ਸਪੋਰਟਸ ਪੰਜਾਬ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ।
ਸ਼੍ਰੀ ਰੁਪਿੰਦਰ ਸਿੰਘ ਬਰਾੜ, ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਖੇਡ ਮੁਕਾਬਲੇ ਵਿੱਚ ਗੇਮ ਖੋਹ-ਖੋਹ ਲੜਕਿਆਂ ਵਿੱਚ ਅੰ.14 ਵਿੱਚ ਪਿੰਡ ਜੰਡ ਵਾਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ, ਅੰ . 17 ਲੜਕਿਆਂ ਵਿੱਚ ਪਿੰਡ ਜੰਡ ਵਾਲਾ ਨੇ ਪਹਿਲਾ, ਪਿੰਡ ਚੱਕ ਨਿਧਾਨ ਨੇ ਦੂਸਰਾ ਅਤੇ ਪਿੰਡ ਗੁੰਦੜ ਢੰਡੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ.21 ਵਿੱਚ ਪਿੰਡ ਸੋਹਣਗੜ੍ਹ ਨੇ ਪਹਿਲਾ, ਪਿੰਡ ਗੁੱਦੜ ਢੰਡੀ ਨੇ ਦੂਸਰਾ ਅਤੇ ਮਮਦੋਟ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੇਮ ਅਥਲੈਟਿਕਸ ਲੰਬੀ ਛਾਲ ਵਿੱਚ ਅੰ. 14 ਵਿੱਚ ਕੁਲਵੀਰ ਸਿੰਘ ਨੇ ਪਹਿਲਾ, ਧਰਮਪ੍ਰੀਤ ਨੇ ਦੂਸਰਾ ਅਤੇ ਜਸ਼ਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਜੈਵਲਿਨ ਥਰੋ ਵਿੱਚ ਅੰ14 ਵਿੱਚ ਗੁਰਪ੍ਰੀਤ ਵਲਜੋਤ ਨੇ ਪਹਿਲਾ, ਅਬੈਨਵ ਸਿੰਘ ਨੇ ਦੂਸਰਾ ਅਤੇ ਸਾਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਸ਼ਾਟਪੁੱਟ ਵਿੱਚ ਅੰ 14 ਵਿੱਚ ਜਸਕਰਨ ਸਿੰਘ ਨੇ ਪਹਿਲਾ, ਦਿਲਰਾਜ ਨੇ ਦੂਸਰਾ ਅਤੇ ਅਰਮਾਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੇਮ ਅਥਲੈਟਿਕਸ 600 ਮੀਟਰ ਵਿੱਚ ਅੰ 14 ਵਿੱਚ ਸਾਜਨ ਨੇ ਪਹਿਲਾ, ਸਹਿਜਦੀਪ ਨੇ ਦੂਸਰਾ ਅਤੇ ਜਸ਼ਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾ ਅਥਲੈਟਿਕਸ 60ਮੀ. ਵਿੱਚ ਅੰ 14 ਵਿੱਚ ਗੁਰਸ਼ਾਨਦੀਪ ਨੇ ਪਹਿਲਾ, ਸੁਮਿਤ ਨੇ ਦੂਸਰਾ ਅਤੇ ਜਸ਼ਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਰ ਕੋਚਿਜ਼, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਜਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਰਹੇ।