Ferozepur News

ਖਾਸ ਮੁਲਾਕਾਤ : ਜ਼ਿਲ•ਾ ਸਿੱਖਿਆ ਅਫ਼ਸਰ ਫਾਜ਼ਿਲਕਾ ਦੇ ਨਾਲ 

ਖਾਸ ਮੁਲਾਕਾਤ : ਜ਼ਿਲ•ਾ ਸਿੱਖਿਆ ਅਫ਼ਸਰ ਫਾਜ਼ਿਲਕਾ ਦੇ ਨਾਲ 

ਲਗਨ ਅਤੇ ਮਿਹਨਤ ਦਾ ਦੂਜਾ ਨਾਂ ਹੈ ਪ੍ਰਗਟ ਸਿੰਘ ਬਰਾੜ
ਜ਼ਿਲ•ੇ ਵਿੱਚ ਸਿੱਖਿਆ ਦੇ ਮਿਆਰ ਨੂੰ ਉਚੱਾ ਚੁੱਕਣ ਲਈ ਕਰਾਂਗਾ ਹਰ ਸੰਭਵ ਕੋਸ਼ਿਸ਼: ਜ਼ਿਲਾ ਸਿੱਖਿਆ ਅਫ਼ਸਰ
ਟਿਊਸ਼ਨ ਖੋਰ ਅਧਿਆਪਕ ਸੰਭਲ ਜਾਣ, ਨਹੀ ਤਾਂ ਕੀਤੀ ਜਾਵੇਗੀ ਸਖ਼ਤ ਕਾਰਵਾਹੀ।

(ਜ਼ਿਲ•ਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਦੇ ਬਾਰੇ ਕੁਝ ਨਿੱਜੀ ਜਾਣਕਾਰੀ)

ਦਸ਼ਮ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਮੋਗਾ ਦੇ ਪਿੰਡ ਦੀਨਾ ਸਾਹਿਬ (ਜਿਥੇ ਗੁਰੂ ਜੀ ਨੇ ਜ਼ਫਰਨਾਮਾ ਲਿਖਿਆ ਸੀ) ਵਾਸੀ ਸਾਬਕਾ ਆਰਮੀ ਅਫ਼ਸਰ ਅਤੇ ਬੀ.ਐਸ.ਐਨ.ਐਲ ਦੇ ਰਿਟਾਅਰਡ ਸੀਨੀਅਰ ਅਸਿਸਟੈਂਟ ਸ. ਸਵਰਨ ਸਿੰਘ ਅਤੇ ਮਾਤਾ ਸ਼੍ਰੀਮਤੀ ਜਸਬੀਰ ਕੌਰ ਦੇ ਘਰ 30 ਨਵੰਬਰ 1976 ਨੂੰ ਪ੍ਰਗਟ ਸਿੰਘ ਬਰਾੜ ਦਾ ਜਨਮ ਹੋਇਆ। ਇਹ ਦੋ ਭੈਣਾਂ ਦੇ ਇਕਲੋਤੇ ਭਰਾ ਹਨ। ਸ. ਬਰਾੜ ਦਾ ਆਪਣਾ ਛੋਟਾ ਜਿਹਾ ਪਰਿਵਾਰ ਹੈ, ਇਸ ਵਿੱਚ ਇਹਨਾਂ ਦੀ ਧਰਮਪਤਨੀ ਸੁਖਵੀਰ ਕੌਰ, ਜੋ ਕਿ ਸਰਕਾਰੀ ਹਾਈ ਸਕੂਲ ਮਿਸ਼ਰੀ ਵਾਲਾ ਵਿਖੇ ਹੈਡ ਮਿਸਟ੍ਰੈਸ ਦੀ ਪੋਸਟ ਤੇ ਕੰਮ ਕਰ ਰਹੇ ਹਨ ਅਤੇ ਦੋ ਬੱਚੇ ਹਨ, ਬੇਟਾ ਰਿਪਣਜੀਤ ਸਿੰਘ 9 ਸਾਲ ਦਾ ਹੈ ਤੇ ਚੌਥੀਂ ਜਮਾਤ ਵਿੱਚ ਪੜ•ਦਾ ਹੈ ਅਤੇ ਬੇਟੀ ਅਵਨੀਤ ਕੌਰ ਸਾਂਢੇ ਤਿੰਨ ਸਾਲਾਂ ਦੀ ਹੈ ਅਤੇ ਕਿੰਡਰਗਾਰਡਨ ਵਿੱਚ ਪੜ•ਦੀ ਹੈ।
ਸ. ਬਰਾੜ ਨੇ ਆਪਣੀ ਮੁਢੱਲੀ ਸਿੱਖਿਆ ਜ਼ਿਲ•ਾ ਫਰੀਦਕੋਟ ਦੇ ਪਿੰਡ ਕ’ੋਉਣੀ ਦੇ ਸਰਕਾਰੀ ਪ੍ਰਾਈਮਰੀ ਸਕੂਲ ਤੋਂ ਸੁਰੂ ਕਰਕੇ, ਸੀਨੀਅਰ ਸਕੈਂਡਰੀ ਤੱਕ ਦੀ ਸਿੱਖਿਆ ਫਿਰੋਜ਼ਪੁਰ ਦੇ ਐਮ.ਐਲ.ਐਮ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਆਰ.ਐਸ.ਡੀ. ਕਾਲਜ ਫਿਰੋਜ਼ਪੁਰ ਤੋਂ ਗ੍ਰੈਜੂਐਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ• ਤੋਂ ਐਮ.ਏ. ਇੰਗਲਿਸ਼ ਅਤੇ ਐਮ.ਫਿਲ. ਇੰਗਲਿਸ਼ ਦੀ ਡਿਗਰੀ ਹਾਸਲ ਕੀਤੀ। 
ਸ੍ਰੀ ਬਰਾੜ ਨੇ ਸੰਨ 2001 ਵਿਚ ਆਪਣੇ ਅਧਿਆਪਨ ਕੈਰਿਅਰ ਦੀ ਸ਼ੁਰੂਆਤ ਬਤੋਰ ਐਸ.ਐਸ. ਅਧਿਆਪਕ ਸਰਕਾਰੀ ਹਾਈ ਸਕੂਲ ਸਾਇਆਂ ਵਾਲਾ ਤੋਂ ਕੀਤੀ ਜਿਥੇ ਉਹਨ•ਾਂ ਦੀ ਅਨਥੱਕ ਮਿਹਨਤ ਕਾਰਨ ਸਕੂਲ ਦੇ ਵਿਦਿਆਰਥੀਆਂ ਦੇ ਅੰ੍ਰਗੇਜੀ ਵਿਸ਼ੇ ਦੇ ਨਤੀਜੇ ਸੋ ਫ਼ੀਸਦੀ ਆਉਂਦੇ ਰਹੇ। 2006 ਵਿਚ ਉਹ ਇਸੇ ਸਕੂਲ ਵਿਚ ਹੀ ਹੈਡ ਮਾਸਟਰ ਪ੍ਰਮੋਟ ਹੋ ਗਏ। ਇਸ ਦੋਰਾਣ ਉਹਨਾਂ ਦੇ ਯਤਨਾਂ ਕਰਕੇ ਸਕੂਲ ਦੀ ਨੌਵੀ ਜਮਾਤ ਦੀ  ਵਿਥਿਆਰਥਣ ਸੁਖਪ੍ਰੀਤ ਕੋਰ 'ਕੌਣ ਬਣੇਗਾ ਕਰੋੜਪਤੀ' ਵਿਚ ਵੀ ਭਾਗ ਲੇ ਕੇ ਆਈ ਅਤੇ ਅੰਡਰ 19 ਕ੍ਰਿਕੇਟ ਮੈਚਾਂ ਦੇ ਵਿਚ ਇਨ•ਾਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਗੋਲਡ ਮੈਡਲ ਵੀ ਹਾਸਲ ਹੋਏ। ਉਹ ਹਮੇਸ਼ਾ ਤੋਂ ਹੀ ਕੁੱੜੀਆਂ ਦੀ ਸਿੱਖਿਆ ਦੇ ਪੱਖਪਾਤੀ ਰਹੇ ਹਨ। 2014 ਵਿਚ ਨੂੰ ਉਹਨਾਂ ਨੂੰ ਬਤੋਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਲਾਲਪੁਰ, ਜ਼ਿਲ•ਾ ਹੁਸ਼ਿਆਰਪੁਰ ਵਿਖੇ ਤੈਨਾਤ ਕੀਤਾ ਗਿਆ ਪਰ ਮਾਰਚ 2014 ਵਿਚ ਹੀ ਉਨ•ਾਂ ਦੀ ਬਦਲੀ ਬਤੋਰ ਪ੍ਰਿੰਸੀਪਲ ਜ਼ਿਲ•ਾਂ ਫਿਰੋਜ਼ਪਰ ਦੇ ਪਿੰਡ ਮਾਨਸਿੰਘ ਵਾਲਾ ਵਿਖੇ ਹੋ ਗਈ। 

5 ਸਤੰਬਰ 2014 ਅਧਿਆਪਕ ਦਿਵਸ ਮੋਕੇ ਸ. ਬਰਾੜ ਨੂੰ ਡਿਪਟੀ ਡੀ.ਈ.ਓ ਐਲੀਮੈਂਟਰੀ ਸਿੱਖਿਆ ਫਿਰੋਜ਼ਪੁਰ ਦਾ ਚਾਰਜ ਦਿੱਤਾ ਗਿਆ ਅਤੇ Îਇਕ ਸਾਲ ਤੱਕ ਸ਼ਲਾਘਾਯੋਗ ਸੇਵਾਵਾਂ ਦੇਣ ਕਾਰਨ ਦਸੰਬਰ 2015 ਵਿੱਚ ਉਹਨਾਂ ਨੂੰ ਜ਼ਿਲ•ਾ ਸਿਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਦਾ ਵਾਧੂ ਚਾਰਜ ਵੀ ਮਿਲ ਗਿਆ। ਜਦੋਂ ਇਨ•ਾਂ ਨੇ ਇਹ ਕਾਰਜਭਾਰ ਸੰਭਾਲਿਆ ਤਾਂ ਫਿਰੋਜ਼ਪੁਰ ਜਿਲ•ਾ ਉਸ ਵੇਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਵਿੱਚ 8ਵੇਂ ਨੰਬਰ ਤੇ ਸੀ ਪਰ ਇਨ•ਾਂ ਨੇ ਮਿਹਨਤੀ ਅਧਿਆਪਕਾਂ, ਵਾਲੰਟਿਅਰਸ ਅਤੇ ਐਕਸ ਸਰਵਿਸਮੈਨਾਂ ਦੀ  ਇਕ ਟੀਮ ਬਣਾਈ ਅਤੇ ਉਹਨਾਂ ਦੀ ਸਹਾਇਤਾ ਦੇ ਨਾਲ ਦਰਿਆਈ ਇਲਾਕੇ ਦੇ ਵਿਦਿਆਰਥੀਆਂ ਨੂੰ ਉਨ•ਾਂ ਦੇ ਘਰਾਂ ਦੇ ਵਿਚ ਹੀ ਸਿੱਖਿਆ ਮੁਹੱਈਆ ਕਰਵਾÀੁਂਣੀ ਸ਼ੁਰੂ ਕਰ ਦਿੱਤੀ। ਇਹਨਾਂ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਟੀਮ ਦੇ ਅਧਿਆਪਕਾਂ ਨੇ ਮਾਡਲ ਪੇਪਰ ਅਤੇ ਮੋਕ ਟੈਸਟਾਂ ਰਾਹੀ ਵਿਦਿਆਰਥੀਆਂ ਨੁੰ ਮਿਹਨਤ ਕਰਵਾਈ ਜਿਸ ਕਰਕੇ ਫਿਰੋਜਪੁਰ ਜ਼ਿਲ•ਾ 8ਵੇਂ ਨੰਬਰ ਤੋਂ ਸਿੱਧਾ ਦੁਜੇ ਨੰਬਰ ਤੇ ਆ ਗਿਆ।  ਸ਼੍ਰੀ ਬਰਾੜ ਦੇ ਇਨ•ਾਂ ਸ਼ਲਾਘਾਯੋਗ ਕੰਮਾਂ ਕਰਕੇ 2016 ਵਿਚ ਉਨ•ਾਂ ਨੁੰ ਸਟੇਟ ਪ੍ਰਸ਼ੰਸਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 3 ਜਨਵਰੀ 2017 ਨੂੰ ਉਹਨਾਂ ਨੂੰ ਬਤੋਰ ਜ਼ਿਲ•ਾ ਸਿੱਖਿਆ ਅਫ਼ਸਰ ਫਾਜ਼ਿਲਕਾ (ਸਕੈਂਡਰੀ ਸਿੱਖਿਆ) ਦਾ ਕਾਰਜਭਾਰ ਸੌਂਪਿਆ ਗਿਆ ਅਤੇ 4 ਫਰਵਰੀ 2017 ਨੂੰ ਜ਼ਿਲ•ਾ ਸਿੱਖਿਆ ਅਫਸਰ ਫਾਜ਼ਿਲਕਾ (ਐਲੀ.ਸਿੱ.) ਦਾ ਵਾਧੂ ਚਾਰਜ ਵੀ ਦੇ ਦਿੱਤਾ ਗਿਆ ਹੈ।  

——————— 

ਸਿੱਖਿਆ ਦੇ ਖੇਤਰ ਵਿਚ ਨਵੇਂ ਆਯਾਮ ਕਾਇਮ ਕਰਣ ਦੇ ਲਈ ਪੰਜਾਬ ਸਰਕਾਰ ਵੱਲੋ ਫਾਜ਼ਿਲਕਾ ਦੇ ਜ਼ਿਲ•ਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਨੂੰ ਸਕੈਂਡਰੀ ਸਿੱਖਿਆ ਦੇ ਨਾਲ ਨਾਲ ਪ੍ਰਾਈਮਰੀ ਸਿੱਖਿਆ ਦਾ ਚਾਰਜ ਵੀ ਸੌਂਪਿਆ ਗਿਆ। ਸ੍ਰੀ ਬਰਾੜ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਰਾਹੀਂ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਜਾਣੇ ਜਾਂਦੇ ਹਨ। ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨਾਲ ਹੋਂਈ ਗੱਲਬਾਤ ਦੇ ਕੁਝ ਅੰਸ਼।

ਪ੍ਰਸ਼ਨ : ਤੁਹਾਡੇ ਆਉਂਣ ਤੋ ਬਾਅਦ ਫਾਜ਼ਿਲਕਾ ਵਿਖੇ ਸਿੱਖਿਆ ਖੇਤਰ ਵਿੱਚ ਕੀ ਸੁਧਾਰ ਹੋਏ ਹਨ?
ਉਤਰ :  ਮੇਰੇ ਇਹ ਅਹੁੱਦਾ ਸੰਭਾਲਣ ਤੋਂ ਬਾਅਦ ਸਕੂਲਾਂ ਵਿਚ ਹੋਰ ਜ਼ਿਆਦਾ ਅਨੁਸ਼ਾਸਨ ਕਾਇਮ ਹੋਇਆ ਹੈ। ਮੈਂ ਹੁਣ ਤੱਕ ਕਈ ਸਕੈਂਡਰੀ ਸਕੂਲਾਂ ਦਾ ਅਚਨਚੇਤ ਨਿਰੀਖਨ ਕੀਤਾ ਹੈ। ਇਸ ਦੌਰਾਨ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਮੋਜੂਦਗੀ ਨੂੰ ਸਹੀ ਪਾਇਆ ਗਿਆ ਅਤੇ ਸਾਰੇ ਰਿਕਾਰਡ ਵੀ ਸਹੀ ਪਾਏ ਹਨ। ਸਾਰੇ ਸਕੂਲ ਅਧਿਆਪਕ ਸਮੇਂ ਸਿਰ ਸਕੂਲ ਆ ਰਹੇ ਹਨ ਪਰ ਕੁਝ ਸਕੂਲਾਂ ਵਿੱਚ ਵਿਦਿਆਰਥੀ ਹੀ ਸਵੇਰ ਵੇਲੇ ਲੇਟ ਪਾਏ ਗਏ ਹਨ ਅਤੇ ਉਹਨਾਂ ਨੂੰ ਸਮੇਂ ਦਾ ਪਾਬੰਦ ਹੋਣ ਲਈ ਕਿਹਾ ਗਿਆ ਹੈ। ਇਸ ਤੋ ਇਲਾਵਾ ਜਿਲ•ੇ ਦੇ ਸਾਰੇ ਸਕੂਲਾਂ ਵਿੱਚ ਵਾਟਰ ਕੰਸਰਵੇਸ਼ਨ ਪਲਾਂਟ ਅਤੇ ਹਰੀ ਖਾਦ ਬਣਾਉਣ ਸਬੰਧੀ ਪਲਾਨ ਤਿਆਰ ਕੀਤਾ ਜਾ ਰਿਹਾ ਹੈ।

ਪ੍ਰਸ਼ਨ : ਅਧਿਆਪਕਾਂ ਤੋ ਨਾਨ ਟਿੰਚਿੰਗ ਕੰਮ ਵੀ ਲਿਆ ਜਾਂਦਾ ਹੈ, ਤੁਸੀ ਇਸ ਨੂੰ ਰੋਕਣ ਲਈ ਕੀ ਉਪਰਾਲੇ ਕਰ ਰਹੇ ਹੋ?
ਉਤਰ : ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਅਧਿਆਪਕ ਦਾ ਕੰਮ ਸਿਰਫ ਬੱਚਿਆਂ ਨੂੰ ਪੜਾਉਂਣ ਦਾ ਹੋਣਾਂ ਚਾਹੀਂਦਾ ਹੈ ਪਰ ਸਾਡੇ ਅÎਧਿਆਪਕਾਂ ਤੋ ਕਈ ਗੈਰ ਸਿੱਖਿਅਕ ਕੰਮ ਵੀ ਕਰਵਾਏ ਜਾਂਦੇ ਹਨ। ਮੈਂ ਨਿਜੀ ਤੋਰ ਤੇ ਇਸ ਵਾਧੂ ਕੰਮ ਦੇ ਭਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਛੇਤੀ ਹੀ ਮਿੱਡ ਡੇ ਮੀਲ ਦੇ ਕੰਮ ਨੂੰ ਐਕਸਲ ਦੇ ਪਰਫੋਰਮੇ ਵਿਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੈਕੰਡਰੀ ਅਧਿਆਪਕ ਸਾਰਾ ਡਾਟਾ ਆਪਣੇ ਸਕੂਲ ਦੇ ਕੰਪਿਊਟਰ ਦੇ ਵਿਚ, ਪ੍ਰਾਇਮਰੀ ਅਧਿਆਪਕ ਸੈਂਟਰ ਸਕੂਲ ਜਾਂ ਫਿਰ ਬੀਪੀਓ ਆਫਿਸ ਦੇ ਕੰਪਿਊਟਰ ਦੇ ਐਕਸਲ ਸ਼ੀਟ ਦੇ ਵਿਚ ਭਰ ਕੇ ਜ਼ਿਲ•ਾਂ ਸਿੱਖਿਆ ਦਫਤਰ ਨੂੰ ਮੇਲ ਦੇ ਰਾਹੀ ਭੇਜ ਸਕਣਗੇ। ਇਸ ਤੋ ਇਲਾਵਾਂ ਮੇਰੀ ਪੁਰੀ ਕੋਸ਼ਿਸ਼ ਹੋਂਏਗੀ ਕਿ ਅਧਿਆਪਕਾਂ ਤੋ ਸਿਰਫ ਪੜਾਉਂਣ ਦਾ ਕੰਮ ਹੀ ਲਿਆ ਜਾਂਵੇ। 

ਪ੍ਰਸ਼ਨ : ਅਧਿਆਪਕ ਅਤੇ ਦੁਜੇ ਕਰਮਚਾਰੀਆਂ ਲਈ ਹੋਰ ਕੀ ਸੁਵੀਧਾਵਾਂ ਦੇ ਰਹੇ ਹੋ ?
ਉਤਰ : ਅਪ੍ਰੈਲ ਤੋਂ ਇਸ ਤਰ•ਾਂ ਦੀ ਵਿਵਸਥਾ ਕਰ ਦਿੱਤੀ ਜਾਵੇਗੀ ਕਿ ਕਿਸੇ ਵੀ ਕਰਮਚਾਰੀ ਨੂੰ ਆਪਣਾ ਕੰਮ ਕਰਵਾਉਂਣ ਲਈ ਦਫ਼ਤਰ ਦੇ ਚੱਕਰ ਨਹੀ ਲਾਉਣੇ ਪੈਣਗੇ। ਹਰੇਕ ਕਰਮਚਾਰੀ ਆਪਣੇ ਕੰਮ ਦੀ ਸਕੈਨ ਕਾਪੀ ਡੀਈਓ ਆਫ਼ਿਸ ਦੇ ਆਨਲਾਇਨ ਪਾਰਟਲਰ ਨੂੰ ਭੇਂਜ ਸਕੇਗਾ। ਜੇਕਰ ਉਸਦਾ ਕੰਮ ਡੀਈਓ ਦਫਤਰ ਦੇ ਰਾਹੀਂ ਹੱਲ ਹੋਣ ਵਾਲਾ ਹੋਵੇਗਾ ਤਾ ਉਸ ਕੰਮ ਨੂੰ 48 ਘੰਟੇ ਵਿੱਚ ਹੱਲ ਕੀਤਾ ਜਾਵੇਗਾ ਅਤੇ ਜੇਕਰ ਉਹ ਅੱਗੇ ਭੇਜਣ ਵਾਲਾ ਹੋਵੇਗਾ ਤਾਂ ਅੱਗੇ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਕੰਮ ਨਾ ਹੋਣ ਵਾਲਾ ਹੋਇਆ ਤਾਂ ਵਾਪਸ ਸਕੂਲ ਨੂੰ ਭੇਜ ਦਿੱਤਾ ਜਾਵੇਗਾ। ਇਸ ਤੋ ਅਲਾਵਾਂ ਛੇਤੀ ਹੀ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮੁਸ਼ਕਲਾਂ ਨੂੰ ਹੱਲ ਕਰਵਾਉਂਣ ਦੇ ਲਈ ਜਿ•ਲਾ ਪੱਧਰੀ ਕਮੇਟੀ ਵੀ ਬਣਾਈ ਜਾਂਏਗੀ। ਅਤੇ ਇਸ ਕਮੇਟੀ ਦੀ ਨਿਗਰਾਨੀ ਹੇਠਾਂ ਸ਼ਿਕਾਇਤ ਸੈਲ ਦੀ ਸਥਾਪਨਾ ਵੀ ਕੀਤੀ ਜਾਵੇਗੀ, ਜਿੱਸ ਵਿੱਚ ਕੋਈ ਵੀ ਅਧਿਆਪਕ ਆਪਣੀ ਸ਼ਿਕਾਇਤ ਦਰਜ ਕਰਵਾ ਸਕੇਗਾ ਅਤੇ 48 ਘੰਟੇਆ ਦੇ ਅੰਦਰ ਅੰਦਰ ਉੁਸਦੀ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

ਪ੍ਰਸ਼ਨ : ਵਿਦਿਆਰਥੀਆਂ ਲਈ ਤੁਹਾਡੇ ਕੋਲ ਕੀ ਯੋਜਨਾਵਾਂ ਹਨ?
ਉਤਰ : ਵਿਨੀਤ ਜੀ, ਮੇਰਾ ਮੁੱਖ ਟੀਚਾ ਹੀ ਵਿਦਿਆਰਥੀ ਵਰਗ ਲਈ ਵੱਧ ਤੋ ਵੱਧ ਕੰਮ ਕਰਣਾ ਹੈ। ਇਸੇ ਕਰਕੇ ਹੀ ਮਾਨਯੋਗ ਐਜੂਕੇਸ਼ਨ ਸੈਕਟਰੀ ਸ੍ਰੀ ਵਿਜਰਾ ਲਿੰਗਮ ਦੇ ਹੁਕਮਾਂ ਨਾਲ ਦਫ਼ਤਰਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਰੀਵਿਲ ਕਰਕੇ ਵਾਪਸ ਉਨ•ਾਂ ਦੇ ਸਕੂਲ ਵਿਚ ਭੇਜ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ•ਾਈ ਦੇ ਵਿਚ ਕੋਈ ਵੀ ਕਮੀ ਕਸਰ ਨਾ ਰਹਿ ਸਕੇ। ਫਰਵਰੀ-ਮਾਰਚ ਵਿੱਚ ਸੁਰੂ ਹੋ ਰਹੀਆਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਂ ਲਈ ਅਸੀਂ ਸਕੂਲ ਮੁਖੀਆਂ ਅਤੇ ਵਿਸ਼ਾਂ ਮਾਹਰਾਂ ਨਾਲ ਮਿਲ ਕੇ ਬੱਚਿਆ ਲਈ ਮੋਕ ਟੈਸਟ ਅਤੇ ਰਵੀਜਨ ਪੇਪਰ ਤਿਆਰ ਕੀਤੇ ਹਨ। ਇਸ ਦੇ ਨਾਲ ਹੀ ਪ੍ਰੀਖਿਆਂ ਖਤਮ ਹੋਣ ਤੋ ਬਾਅਦ ਵਿਦਿਆਰਥੀਆਂ ਨੂੰ ਕੰਪਿਟੀਟਿਵ ਟੈਸਟਾਂ ਦੀ ਤਿਆਰੀ ਕਰਵਾਂਉਣ ਦੇ ਲਈ ਮੁਫਤ ਕੋਚਿੰਗ ਕਲਾਸਾਂ ਸੁਰੂ ਕੀਤੀਆਂ ਜਾਣ ਗਿਆ, ਜਿਸ ਵਿੱਚ ਵਿਸ਼ਾਂ ਮਾਹਰ ਅਧਿਆਪਕਾਂ ਵੱਲੋ ਵਿਦਿਆਰਥੀਆਂ ਨੂੰ ਵੱਖ ਵੱਖ ਟੈਸਟਾਂ ਦੀ ਤਿਆਰੀ ਕਰਵਾਈ ਜਾਏਗੀ। ਇਸ ਤੋ ਇਲਾਵਾ ਮੈਂ ਲੜਕੀਆਂ ਨੂੰ ਵੱਧ ਤੋ ਵੱਧ ਸਿੱਖਿਆਂ ਅਤੇ ਸੁਵਿਧਾਵਾਂ ਪ੍ਰਦਾਨ ਕਰਵਾਉਂਣ ਦੇ ਲਈ ਵੀ ਯਤਨ ਕਰ ਰਿਹਾ ਹਾਂ। ਬਤੌਰ ਜ਼ਿਲ•ਾ ਸਿੱਖਿਆ ਅਫ਼ਸਰ ਫਿਰੋਜਪੁਰ, ਅਸੀਂ ਮਮਦੋਟ ਬਲਾਕ ਵਿਖੇ ਕੁੜੀਆਂ ਦੇ ਲਈ ਇਕ ਖਾਸ ਸਕੂਲ ਬਣਵਾਇਆ ਸੀ। ਜਿਸ ਲਈ 12 ਕਿਲ਼ੇ ਜਮੀਨ ਅਤੇ 2 ਕਰੌੜ ਦੀ ਗ੍ਰਾਂਟ, ਗਰਲਜ਼ ਸਕੂਲ ਜੀਰਾਂ ਲਈ 40 ਲੱਖ ਅਤੇ ਗਰਲਜ਼ ਸਕੂਲ ਮੱਖੂ ਲਈ 15 ਲੱਖ ਦੀ ਗ੍ਰਾਂਟ ਮੈਂ ਆਪ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾ ਤੋ ਮੰਜੂਰ ਕਰਵਾਕੇ ਲਿਆਈਆ ਸੀ। ਹੁਣ ਵੀ ਮੇਰੀ ਆਹੀ ਕੋਸ਼ਿਸ਼ ਹੈ ਕਿ ਇਥੇ ਵੀ ਲੜਕੀਆਂ ਦੀ ਸਿੱਖਿਆ ਲਈ ਵੱਧ ਤੋ ਵੱਧ ਸੁਵੀਧਾਵਾਂ ਮੁਹੱਈਆਂ ਕਰਵਾਈਆਂ ਜਾਣ। ਲੜਕਿਆਂ ਲਈ ਵੀ ਪੜਾ•ਈ ਦੇ ਨਾਲ ਨਾਲ ਕਿੱਤਾ ਮੁਖੀ ਕੋਰਸਾਂ ਅਤੇ ਖੇਡਾਂ ਵਿੱਚ ਹਿੱਸੇਦਾਰੀ ਵਧਾਉਣ ਲਈ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਜਾਗਰੂਕ ਕੀਤਾ ਜਾਵੇ।

ਪ੍ਰਸ਼ਨ : ਆਪਣੇ ਦਫ਼ਤਰ ਦੇ ਜੋ ਕਰਮਚਾਰੀ ਤੁਸੀਂ ਰੀਲੀਵ ਕਰਕੇ ਸਕੂਲ ਭੇਜੇ ਹਨ, ਕੀ ਉਹਨਾਂ ਦੇ ਜਾਣ ਨਾਲ ਦਫ਼ਤਰੀ ਕੰਮ ਵਿੱਚ ਰੁਕਾਵਟ ਨਾ ਆਏਗੀ ?
ਉਤਰ : ਬਿਲਕੁਲ ਨਹੀ ਜੀ, ਕੋਈ ਰੁਕਾਵਟ ਨਹੀ ਆਏਗੀ। ਜੋ ਕਰਮਚਾਰੀ ਰੀਲੀਵ ਕੀਤੇ ਹਨ ਉਹ ਸਾਰੇ ਅਧਿਆਪਕ ਹਨ। ਉਹਨਾਂ ਦੇ ਦਫ਼ਤਰ ਵਿੱਚ ਹੋਣ ਨਾਲ ਉਹਨਾਂ ਦੇ ਸਕੂਲ ਦੇ ਵਿਦਿਆਥੀਆਂ ਦੀ ਪੜਾ•ਈ ਪ੍ਰਭਾਵੀਤ ਹੋ ਰਹੀ ਸੀ। ਇਸੇ ਕਰਕੇ ਉਹਨਾਂ ਨੂੰ ਵਾਪਸ ਸਕੂਲ ਭੇਜਿਆ ਗਿਆ ਹੈ। ਨਾਲੇ ਮੈਂ ਪਹਿਲਾ ਹੀ ਕਹਿੰ ਚੁਕਿਆਂ ਕਿ ਮੇਰੀ ਕੋਸ਼ਿਸ਼ ਹੈ ਕਿ ਅਧਿਆਪਕਾਂ ਤੋ ਸਿਰਫ਼ ਪੜਾ•ਉਣ ਦਾ ਕੰਮ ਹੀ ਲਿਆ ਜਾਵੇ। ਰਹੀ ਗੱਲ ਦਫ਼ਤਰੀ ਕੰਮ ਵਿੱਚ ਰੁਕਾਵਟ ਆਉਂਣ ਦੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਣਾ ਕਿ ਇਸ ਸਟਾਫ ਦੀ ਥਾਂ ਤੇ ਉਨ•ਾਂ ਸਕੂਲਾਂ ਦੇ ਕਲਰਕਾ ਜਾਂ ਨਾਨ ਟੀਚਿੰਗ ਸਟਾਫ ਨੂੰ ਲਗਾਇਆ ਗਿਆ ਹੈ, ਜਿੱਥੇ ਕੰਮ ਜਿਆਦਾ ਨਹੀਂ ਹੈ। 

ਪ੍ਰਸ਼ਨ : ਪ੍ਰੀਖਿਆ ਵਿੱਚ ਨਕਲ ਰੋਕਣ ਲਈ ਤੁਸੀ ਕੀ ਉਪਰਾਲੇ ਕੀਤੇ ਹਨ?
ਉਤਰ : ਨਕਲ ਇਕ ਸ਼ਰਾਪ ਹੈ ਜੋ ਵਿਦਿਆਰਥੀ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿਂਦਾ ਹੈ। ਪ੍ਰੀਖਿਆ ਵਿੱਚ ਨਕਲ ਰੋਕਣ ਦੇ ਲਈ ਇਸ ਵਾਰ ਅਸੀਂ ਕਈ ਠੋਸ ਕਦਮ ਚੁਕੇ ਹਨ। ਅਸੀਂ ਇਕ ਨਕਲ ਵਿਰੋਧੀ ਕਮੇਟੀ ਬÎਣਾਈ ਹੈ ਜਿਸ ਵਿੱਚ ਮੈਂ ਖੁਦ, ਡਿਪਟੀ ਡੀਈÀ ਸਾਹਿਬ, ਜਲਾਲਾਬਾਦ ਤੋ ਮੈਡਮ ਚੰਦਰਕਲਾ, ਅਬੋਹਰ ਤੋ ਸਚਦੇਵਾ ਜੀ ਅਤੇ ਕੁਝ ਹੋਰ ਅਧਿਕਾਰੀ ਸ਼ਾਮਲ ਹਨ ਅਤੇ ਅਸੀਂ ਪ੍ਰੀਖਿਆ ਕੇਂਦਰਾਂ ਵਿੱਚ ਤੈਨਾਤ ਕਰਨ ਵਾਲੇ ਸੁਪਰੀਟੈਂਡੇਟ, ਸੁਪਰਵਾਈਜਰ ਅਤੇ ਫਲਾਈਂਗ ਟੀਮਾਂ ਦੀ ਚੋਣ ਉਹਨਾਂ ਦੇ ਪੁਰਾਨੇ ਰਿਕਾਰਡ ਨੂੰ ਸਾਹਮਨੇ ਰੱਖਕੇ ਕਰਾਂਗੇ। ਇਸ ਨੇ ਨਾਲ ਨਾਲ ਸਾਡੀ ਟੀਮ ਆਪ ਵੀ ਵੱਖ ਵੱਖ ਪ੍ਰੀਖਿਆਂ ਕੇਂਦਰਾਂ ਦਾ ਔਚਕ ਨਿਰੀਖਣ ਕਰੇਗੀ ਅਤੇ ਨਕਲ ਕਰਣ ਵਾਲੇ ਜਾਂ ਨਕਲ ਕਰਵਾਉਣ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਏਗੀ।

ਪ੍ਰਸ਼ਨ : ਟਿਊਸ਼ਨ ਖੋਰ ਅਤੇ ਫਰਲੋ ਤੇ ਰਹਿੰਣ ਵਾਲੇ ਅਧਿਆਪਕਾਂ ਖਿਲਾਫ਼ ਕਿਂਉ ਨਹੀ ਕਰਦੇ ਕਾਰਵਾਹੀ?
ਉਤਰ : ਸਰਕਾਰ ਵੱਲੋ ਸਖ਼ਤ ਹਿਦਾਇਤਾਂ ਹਨ ਕਿ ਕੋਈ ਵੀ ਸਰਕਾਰੀ ਅਤੇ ਏਡਿਡ ਸਕੂਲ ਦਾ ਅਧਿਆਪਕ ਟਿਊਸ਼ਨ ਵਰਕ ਨਹੀਂ ਕਰੇਗਾ। ਪਰ ਜੇਕਰ ਕੋਈ ਅਧਿਆਪਕ ਇਹਨਾਂ ਆਦੇਸ਼ਾਂ ਦੀ ਅਵੇਹਲਨਾਂ ਕਰਦਾ ਫੱੜਿਆ ਜਾਦਾਂ ਹੈ ਤਾਂ ਉਸਨੂੰ ਕਿਸੇ ਵੀ ਹਾਲਤ ਵਿੱਚ ਬੱਖਸ਼ਿਆ ਨਹੀ ਜਾਵੇਗਾ। ਮੈਂ ਕੁਝ ਦਿਨਾਂ ਤੋ ਚੋਣ ਡਿਉਟੀ ਵਿੱਚ ਵਿਅਸੱਤ ਸੀ, ਜਿਸ ਕਾਰਨ ਇਸ ਪਾਸੇ ਜਿਆਦਾ ਧਿਆਨ ਨਹੀ ਦੇ ਪਾਇਆਂ। ਪਰ ਹੁਣ ਅਜਿਹੇ ਅਧਿਆਪਕਾਂ ਦੀ ਸੁਚੀ ਮੈਂ ਆਪ ਤਿਆਰ ਕਰਾਂਗਾ ਜੋ ਸਰਕਾਰੀ ਨੋਕਰੀ ਦੇ ਬਾਵਜੂਦ ਵੀ ਨਿਜੀ ਟਿਊਸ਼ਨ ਪੜਾ•ਉਂਦੇ ਹਨ ਜਾਂ ਆਪਣੇ ਸਕੂਲਾਂ ਤੋ ਗੈਰ ਹਾਜਰ ਹੋ ਕੇ ਆਪਣੀ ਡਿਉਟੀ ਅਤੇ ਬੱਚਿਆਂ ਦੇ ਭਵਿੱਖ ਨਾਲ ਨਾਇਨਸਾਫ਼ੀ ਕਰਦੇ ਹਨ। ਮੇਰੀ ਪੱਤਰਕਾਰ ਵੀਰਾਂ ਅੱਗੇ ਵੀ ਇਹ ਬਿਨਤੀ ਹੈ ਕੀ ਜੇਕਰ ਕੋਈ ਵੀ ਅਜਿਹਾ ਗੈਰ ਜਿੰਮੇਵਾਰ ਅਧਿਆਪਕ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਦੀ ਸੁਚਨਾਂ ਮੈਂਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਉਸਦੇ ਖਿਲਾਫ਼ ਸਖ਼ਤ ਵਿਭਾਗੀ ਕਾਰਵਾਹੀ ਕੀਤੀ ਜਾ ਸਕੇ।

ਪ੍ਰਸ਼ਨ : ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਤੁਸੀ ਕੀ ਸੰਦੇਸ਼ ਦੇਣਾਂ ਚਾਹੁੰਦੇ ਹੋ?
ਉਤਰ : ਵਿਦਿਆਰਥੀਆਂ ਲਈ ਮੇਰਾ ਸੰਦੇਸ਼ ਇਹ ਹੈ ਕੀ ਨਕਲ ਸੱਭ ਤੋ ਵੱਡਾ ਕੋਹੜ ਹੈ, ਇਸ ਦਾ ਤਿਆਗ ਕਰੋ। ਸਫ਼ਲਤਾ ਦਾ ਕੋਈ ਸ਼ਾਰਟਕਟ ਨਹੀ ਹੈ। ਸਿਰਫ਼ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਹੀ ਆਕਾਸ਼ ਦੀਆਂ ਬੁਲੰਦਿਆਂ ਨੂੰ ਛੁਹਇਆ ਜਾ ਸਕਦਾ ਹੈ। ਅਧਿਆਪਕ ਸਾਥੀਆਂ ਲਈ ਮੇਰਾ ਸੰਦੇਸ਼ ਇਹ ਹੈ ਕਿ ਆਪਣੇ ਫ਼ਰਜ ਨੂੰ ਪੁਰੀ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਉ। ਮੇਰਾ ਸਹਿਯੋਗ ਹਮੇਸ਼ਾ ਤੁਹਾਡੇ ਨਾਲ ਹੋਵੇਗਾ। ਮਾਪਿਆਂ ਲਈ ਮੇਰਾ ਸੰਦੇਸ਼ ਇਹ ਹੈ ਕਿ ਧੀਆਂ ਨੂੰ ਵੱਧ ਤੋ ਵੱਧ ਪੜ•ਾਉਣ ਤਾਂ ਜੋ ਇਕ ਸਿੱਖਿਅਕ ਸਮਾਜ ਦਾ ਨਿਰਮਾਣ ਹੋ ਸਕੇ। 
ਇਸ ਤੋ ਇਲਾਵਾ ਤੁਹਾਡੇ ਅੱਖਬਾਰ ਦੇ ਰਾਹੀ ਮੈਂ ਫਾਜ਼ਿਲਕਾ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਫਾਜ਼ਿਲਕਾਵਾਸੀ  ਜਲਦ ਤੋਂ ਜਲਦ ਨਵੋਦਯ ਸਕੂਲ ਦੀ ਸਥਾਪਨਾ ਕਰਵਾÀੁਂਣ ਲਈ ਸਰਕਾਰ ਦਾ ਸਹਿਯੋਗ ਕਰਨ। ਇਸ ਨਵੋਦਯ ਸਕੂਲ ਵਿਚ ਆਧੁਨਿਕ ਸਿੱਖਿਆ ਦੇ ਸਾਰੇ ਪ੍ਰਬੰਧ ਹੋਣਗੇ ਅਤੇ ਵਿਦਿਆਰਥੀਆਂ ਦੇ ਰਹਿਣ, ਖਾਣ-ਪੀਣ ਅਤੇ ਪੜਾ•ਈ ਆਦੀ ਦਾ ਸਾਰਾ ਖਰਚਾ ਸਰਕਾਰ ਵੱਲੋਂ ਸਹਨ ਕੀਤਾ ਜਾਵੇਗਾ। 

Related Articles

Back to top button