ਖਨੋਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਰੋਸ ਵੱਜੋ ਕਿਸਾਨਾਂ ਮਜ਼ਦੂਰਾਂ ਵੱਲੋਂ ਆਰਫ਼ਿ ਕੇ ਮੇਨ ਚੌਕ ਵਿਖੇ ਫੂਕਿਆ ਪੁਤਲਾ
ਖਨੋਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਰੋਸ ਵੱਜੋ ਕਿਸਾਨਾਂ ਮਜ਼ਦੂਰਾਂ ਵੱਲੋਂ ਆਰਫ਼ਿ ਕੇ ਮੇਨ ਚੌਕ ਵਿਖੇ ਫੂਕਿਆ ਪੁਤਲਾ
ਫ਼ਿਰੋਜ਼ਪੁਰ, 24-2-2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫ਼ਿਰੋਜ਼ਪੁਰ ਦੇ ਜੋਨ ਆਰਫ਼ਿ ਕੇ ਤੇ ਜੋਨ ਬਾਬਾ ਰਾਮ ਲਾਲ ਵੱਲੋਂ ਕਿਸਾਨ ਆਗੂ ਬਚਿੱਤਰ ਸਿੰਘ ਕੁਤਬਦੀਨ ਵਾਲਾ ਤੇ ਅਵਤਾਰ ਸਿੰਘ ਬੱਗੇ ਵਾਲਾ ਦੀ ਅਗਵਾਈ ਹੇਠ ਮੇਨ ਚੌਕ ਆਰਿਫ਼ ਕੇ ਵਿਖੇ ਨਰਿੰਦਰ ਮੋਦੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ ।
ਪਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਭੁਪਿੰਦਰ ਸਿੰਘ ਫਰੀਦਕੋਟੀਆ ਸਰਵਣ ਸਿੰਘ ਨੰਬਰਦਾਰ ਹਰਨੇਕ ਸਿੰਘ ਭੁੱਲਰ ਨੇ ਕਿਹਾ ਹੈ ਕਿ ਪਿਛਲੇ ਦਿੱਨੀ ਖਨੋਰੀ ਬਾਰਡਰ ਤੇ ਹਰਿਆਣਾ ਦੀ ਬੀਜੇਪੀ ਖੱਟਰ ਸਰਕਾਰ ਵੱਲੋਂ ਢਾਹੇ ਜ਼ੁਲਮ ਨਾਲ ਬਠਿੰਡਾ ਦੇ ਪਿੰਡ ਬੱਲੋਵਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਸਰਕਾਰੀ ਆਰ ਐਸ ਐਸ ਦੇ ਗੁੰਡਿਆ ਵੱਲੋਂ ਹਰਿਆਣਾ ਤੇ ਸੈਂਟਰ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਦੇ (150 ਦੇ ਕਰੀਬ ਸੰਦ )ਟਰੈਕਟਰ ਟਰਾਲੀਆਂ ਅਤੇ ਗੱਡੀਆਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ. ਏਥੋਂ ਤੱਕ ਕਿ ਟਰੈਕਟਰਾ ਤੇ ਗੱਡੀਆਂ ਦੇ ਟਾਇਰ ਪਾੜ ਦਿੱਤੇ ਗਏ ਤੇਲ ਵਾਲੀਆਂ ਟੈਂਕੀਆਂ ਤੱਕ ਪਾੜ ਦਿਤੀਆਂ ਅਤੇ ਕਿਸਾਨਾ ਵੱਲੋ ਪਿੰਡਾਂ ਵਿਚੋਂ ਇਕੱਠਾ ਕਰਕੇ ਲਿਆਂਦਾ ਰਾਸ਼ਨ ਟਰਾਲੀਆਂ ਚੋਂ ਕੱਢ ਕੇ ਸੜਕ ਤੇ ਖਿਲਾਰ ਦਿੱਤਾ ਗਿਆ ਅਤੇ ਨਿਹੱਥੇ ਕਿਸਾਨਾਂ ਮਜਦੂਰਾਂ ਦੀ ਕੁੱਟ ਮਾਰ ਕਰਕੇ ਕਈ ਕਿਸਾਨਾਂ ਨੂੰ ਸਰਕਾਰੀ ਗੁੰਡਿਆ ਵੱਲੋਂ ਕਿਡਨੈਪਿ ਕਰਕੇ ਅਣਦੱਸੀ ਥਾਂ ਤੇ ਲਿਜਾਇਆ ਗਿਆ ਜਿਨ੍ਹਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ.
ਇਸ ਦੇ ਵਿਰੋਧ ਵਿੱਚ ਕਿਸਾਨਾ ਵੱਲੋਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰਾਂ ਤੇ ਕਾਲੇ ਝੰਡੇ ਲਗਾ ਕੇ 23 ਅਤੇ 24 ਫਰਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹਰੇਕ ਵਰਗ ਨੂੰ ਬੇਨਤੀ ਕੀਤੀ ਕਿ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਵਹੀਕਲਾ ਤੇ ਕਾਲੇ ਝੰਡੇ ਲਗਾਏ ਜਾਣ ਅਤੇ ਸਰਕਾਰ ਦੇ ਜ਼ਬਰ ਦਾ ਵਿਰੋਧ ਕੀਤਾ ਜਾਵੇ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਾਡੇ ਲਈ ਕੋਈ ਦਿੱਲੀ ਦੂਰ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਲੜਿਆ ਜਾਵੇ ਪਰ ਖੱਟਰ ਸਰਕਾਰ ਗੁੰਡਾਗਰਦੀ ਤੇ ਉਤਰੀ ਹੋਈ ਹੈ,
ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾ ਨਾਲ ਜਲਦੀ ਤੋਂ ਜਲਦੀ ਗਲਬਾਤ ਕਰਕੇ ਜੋ ਹੱਕੀ ਮੰਗਾਂ ਹਨ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾ ਕੇ ਬਣਦੀ ਕਾਰਵਾਈ ਕੀਤੀ ਜਾਵੇ.
ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਰਸ਼ਪਾਲ ਸਿੰਘ ਗੁਰਦੇਵ ਸਿੰਘ ਜਰਮਲ ਸਿੰਘ ਨਿਰੰਜਣ ਸਿੰਘ ਗੁਰਭੇਜ ਸਿੰਘ ਗੁਰਜੰਟ ਸਿੰਘ ਅਜਮੇਰ ਸਿੰਘ ਹਰਪ੍ਰੀਤ ਸਿੰਘ ਹਰਦੀਪ ਸਿੰਘ ਆਦਿ ਹਾਜ਼ਰ ਸਨ।