Ferozepur News

ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ, ਐਸ.ਡੀ.ਐਮ ਰਾਹੀਂ ਭੇਜਿਆ ਮੰਗ ਪੱਤਰ। ਮੰਗਾ ਸਬੰਧੀ ਜਲਦ ਸਮਾਂ ਦੇਣ ਦੀ ਕੀਤੀ ਮੰਗ।

ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ, ਐਸ.ਡੀ.ਐਮ ਰਾਹੀਂ ਭੇਜਿਆ ਮੰਗ ਪੱਤਰ।
ਮੰਗਾ ਸਬੰਧੀ ਜਲਦ ਸਮਾਂ ਦੇਣ ਦੀ ਕੀਤੀ ਮੰਗ।
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਮਿਤੀ 27/07/2022 ਨੂੰ ਕੰਪਿਊਟਰ ਅਧਿਆਪਕਾਂ ਵਲੋਂ ਸ. ਹਰਜੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸ. ਦਵਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਅਗਵਾਈ ਵਿਚ ਆਪਣੀਆਂ ਲੰਬੇ ਸਮੇਂ ਤੋ ਲਟਕਦੀਆਂ ਮੰਗਾਂ ਦੇ ਸਬੰਧ ਵਿਚ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਐਸ.ਡੀ.ਐਮ ਫਿਰੋਜ਼ਪੁਰ ਨੂੰ ਦਿੱਤਾ ਗਿਆ।
ਉਹਨਾਂ ਵਲੋਂ ਦਸਿਆ ਗਿਆ ਕਿ ਬੇਸ਼ੱਕ ਜੁਲਾਈ 2011 ਨੂੰ ਕੰਪਿਊਟਰ ਅਧਿਆਪਕਾਂ  ਨੂੰ ਮੌਕੇ ਦੀ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਪੰਜਾਬ ਸਿਵਲ ਸਰਵਿਸ ਸੇਵਾਵਾਂ ਅਧੀਨ ਕੰਪਿਊਟਰ ਅਧਿਆਪਕਾਂ ਦੀਆ ਸੇਵਾਵਾਂ ਰੈਗੂਲਰ ਕਰ ਦਿੱਤੀਆ ਸੀ ਪਰ ਅੱਜ ਤੱਕ ਕੰਪਿਊਟਰ ਅਧਿਆਪਕਾਂ ਨੂੰ ਕੋਈ ਵੀ ਪੂਰਨ ਰੂਪ ਵਿੱਚ ਰੈਗੂਲਰ ਮੁਲਾਜਮਾਂ ਵਾਲੇ ਲਾਭ ਨਹੀਂ ਦਿੱਤੇ ।ਸਗੋਂ ਕੰਪਿਊਟਰ ਅਧਿਆਪਕਾਂ ਦੇ ਬਗੈਰ ਕਿਸੇ ਕਾਰਨ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ., ਆਈ.ਆਰ. ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ ।ਜਦੋ ਕਿ ਪੰਜਾਬ ਦੇ ਸਮੁੱਚੇ ਰੈਗੂਲਰ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ., ਆਈ.ਆਰ. ਅਤੇ 6ਵਾਂ ਤਨਖਾਹ ਕਮਿਸ਼ਨ ਦੇ ਬਕਾਏ ਦਿੱਤੇ ਜਾ ਚੁੱਕੇ ਪਰ ਕੰਪਿਊਟਰ ਅਧਿਆਪਕਾਂ ਨੂੰ ਇਹ ਉਪਰੋਕਤ ਲਾਭ ਨਾ ਦੇ ਕੇ  ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।
ਕੰਪਿਊਟਰ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 7000 ਕੰਪਿਊਟਰ ਅਧਿਆਪਕਾਂ  ਤੇ 2011 ਵਿੱਚ ਹੋਏ ਨੋਟੀਫੀਕੇਸ਼ਨ ਅਤੇ ਆਰਡਰ ਲਾਗੂ ਕੀਤੇ ਜਾਣ ਅਤੇ  ਬਿਨ੍ਹਾ ਸ਼ਰਤ 6ਵਾਂ ਤਨਖਾਹ ਕਮਿਸ਼ਨ ਲਗਾ ਕੇ ਸਿੱਖਿਆ ਵਿਭਾਗ ਵਿਚ ਮਰਜ ਕੀਤਾ ਜਾਵੇ।
ਇਸ ਮੀਟਿੰਗ ਦੌਰਾਨ ਸਰਵਜੋਤ ਸਿੰਘ,ਰਵੀਇੰਦਰ ਸਿੰਘ,ਗੁਰਮੀਤ ਸਿੰਘ,ਜਤਿੰਦਰ ਵਰਮਾ,ਸਰਬਜੀਤ ਸਿੰਘ ਕਲਸੀ,ਅਸ਼ੋਕ,ਜਸਪ੍ਰੀਤ ਸਿੰਘ,ਜੋਤ ਸਰੂਪ,ਦੀਪਕ ਕੱਕੜ,ਅਜੈ ਕੁਮਾਰ,ਮਿਸਾਲ ਧਵਨ, ਸੰਜੀਵ ਮਨਚੰਦਾ, ਪ੍ਰਿਤਪਾਲ ਸਿੰਘ,ਜੋਗਿੰਦਰ ਪਾਲ,ਸ਼ਮਸ਼ੇਰ ਸਿੰਘ,ਸਤੀਸ਼,ਮੁਕੇਸ਼ ਚੋਹਾਨ,ਗੁਰਵਿੰਦਰ ਸਿੰਘ,ਸਤਨਾਮ ਸਿੰਘ,ਰੋਹਿਤ ਸ਼ਰਮਾ,ਗੁਲਸ਼ਨ ਵਿਜੈ,ਹਰਬੰਸ,ਮਹੇਸ਼,ਰਮਿਤ ਨਾਰੰਗ,ਮੈਡਮ ਵੰਦਨਾ,ਕਮਲ,ਰਾਜਵੰਤ,ਜੋਤੀ,ਕਿਰਨ,ਮਨਪ੍ਰੀਤ,ਗੁਰਪ੍ਰੀਤ,ਸਿਮਰਨ,ਕਵਿਤਾ ਆਦਿ ਹੋਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ।

Related Articles

Leave a Reply

Your email address will not be published. Required fields are marked *

Back to top button