Ferozepur News

ਕੋਟ ਈਸੇ ਖਾਂ ਰੋਡ ਸਥਿਤ ਸਮਰਾਟ ਪੈਲਸ ਨਜ਼ਦੀਕ ਟਰੈਕਟਰ ਤੇ ਮੋਟਰ ਸਾਇਕਲ ਦੀ ਟੱਕਰ 'ਚ ਇੱਕ ਦੀ ਮੌਤ

ਫਿਰੋਜ਼ਪੁਰ 13 ਅਪ੍ਰੈਲ (ਏ. ਸੀ. ਚਾਵਲਾ) ਕੋਟ ਈਸੇ ਖਾਂ ਰੋਡ ਸਥਿਤ ਸਮਰਾਟ ਪੈਲਸ ਨਜ਼ਦੀਕ ਇੱਕ ਟਰੈਕਟਰ ਤੇ ਮੋਟਰ ਸਾਇਕਲ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਮੋਟਰ ਸਾਇਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੋਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਏ.ਐਸ.ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਮਹਿੰਦਰਾ ਡੀ.ਆਈ.274 ਟਰੈਕਟਰ ਜੋ ਕੋਟ ਈਸੇ ਖਾਂ ਰੋਡ ਤੇ ਜਾ ਰਿਹਾ ਸੀ ਕਿ ਪਿਛੋ ਤੇਜ ਰਫਤਾਰ ਮੋਟਰ ਸਾਇਕਲ ਨੰ: ਪੀ.ਬੀ 05 ਡਬਲਯੂ 5156 ਜਿਸ ਤੇ ਚਾਰ ਨੌਜਵਾਨ ਸਵਾਰ ਸਨ, ਨੂੰ ਰਮਨਦੀਪ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮਹਿਲ ਕੌਟ ਈਸੇ ਖਾਂ ਚਲਾ ਰਿਹਾ ਸੀ। ਜਿਸ ਨੇ ਟਰੈਕਟਰ ਨੂੰ ਪਿੱਛੇ ਟੱਕਰ ਮਾਰ ਦਿੱਤੀ ਅਤੇ ਮੋਟਰ ਸਾਇਕਲ ਸਵਾਰ ਰਮਨਦੀਪ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ। ਜਿਸ ਤੇ ਸਿਵਲ ਹਸਤਪਾਲ ਜ਼ੀਰਾ ਵੱਲੋ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਦੋਨਾ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Related Articles

Back to top button