ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮੰਨੀਆਂ ਮੰਗਾ ਲਾਗੂ ਨਾਂ ਕਰਨ ਦੇ ਵਿਰੋਧ ਵਜੋਂ ਜਿਲ੍ਹੇ ਭਰ ਵਿੱਚ ਫੂਕੇ ਮੋਦੀ ਦੇ ਪੁਤਲੇ
ਕੇਂਦਰ ਸਰਕਾਰ ਵਲੋਂ ਮੰਨੀਆਂ ਮੰਗਾ ਲਾਗੂ ਨਾਂ ਕਰਨ ਦੇ ਵਿਰੋਧ ਵਜੋਂ ਜਿਲ੍ਹੇ ਭਰ ਵਿੱਚ ਫੂਕੇ ਮੋਦੀ ਦੇ ਪੁਤਲੇ
ਫਿਰੋਜ਼ਪੁਰ, 31.1.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਜੋਨਾਂ ਵਲੋਂ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਸਬੰਧੀ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੌਰਾਨ ਮੰਗਾ ਮੰਨਣ ਦੇ ਦਿੱਤੇ ਲਿਖਤੀ ਸਹਿਮਤੀ ਪੱਤਰ ਤੋ ਪੂਰੀ ਤਰ੍ਹਾਂ ਮੁੱਕਰਨ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਦਿੱਤੇ ਸੱਦੇ ਤਹਿਤ ਵਿਸ਼ਵਾਸਘਾਤ ਦਿਨ ਮਨਾਉਣ ਤਹਿਤ ਜੋਨ ਮੱਖੂ, ਜ਼ੀਰਾ, ਬਾਬਾ ਗਾਂਧਾ ਸਿੰਘ, ਮੱਲਾਂਵਾਲਾ, ਆਸਿਫ਼ ਵਾਲਾ, ਫਿਰੋਜ਼ਪੁਰ-1, ਮਮਦੋਟ, ਗੁਰੂ ਹਰਸਹਾਏ-1, ਗੁਰੂ ਹਰਸਹਾਏ-2,ਝੋਕ ਟਹਿਲ ਸਿੰਘ ਵਲੋਂ ਵੱਖ-ਵੱਖ ਥਾਈਂ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਤੇ ਮੰਗ ਕੀਤੀ ਕਿ M.S.P. ਉੱਤੇ ਕਮੇਟੀ ਬਣਾਉਣ, ਕਿਸਾਨਾਂ ਮਜਦੂਰਾਂ ਉੱਤੇ ਦਿੱਲੀ,ਹਰਿਆਣਾ,ਯੂਪੀ ਸਮੇਤ ਸੂਬਿਆ ਵਿੱਚ ਅੰਦੋਲਨ ਦੌਰਾਨ ਸਾਰੇ ਪੁਲਿਸ ਕੇਸ ਵਾਪਸ ਲਏ ਜਾਣ, ਦਿੱਲੀ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਆਦਿ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਗਈਆਂ, U.P. ਦੇ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ, ਕਿਸਾਨ ਆਗੂਆਂ ਉਤੇ ਦਰਜ ਕੇਸ ਰੱਦ ਕਰਕੇ ਰਿਹਾਅ ਕੀਤਾ ਜਾਵੇ। ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਬਲਵਿੰਦਰ ਸਿੰਘ ਲੋਹੁਕਾ, ਬਲਰਾਜ ਸਿੰਘ ਫੇਰੋਕੇ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਹਰਫੂਲ ਸਿੰਘ ਦੂਲੇ ਵਾਲਾ, ਸਤਨਾਮ ਸਿੰਘ ਵਾਹਕਾ ਸਿੰਘ, ਨਰਿੰਦਰਪਾਲ ਸਿੰਘ ਜਤਾਲਾ,ਧਰਮ ਸਿੰਘ ਸਿੱਧੂ, ਗੁਰਬਖਸ਼ ਸਿੰਘ ਪੰਜਗਰਾਈਂ, ਸੁਖਵਿੰਦਰ ਸਿੰਘ ਭੱਪਾ ਆਦਿ ਆਗੂ ਹਾਜ਼ਰ ਸਨ।———-
ਬਲਜਿੰਦਰ ਤਲਵੰਡੀ