Ferozepur News

ਕੇਂਦਰ ਤੇ ਪੰਜਾਬ ਸਰਕਾਰ ਪੀ ਜੀ ਆਈ ਤੇ ਰਾਜਨੀਤੀ ਕਰਨੀ ਬੰਦ ਕਰਨ :ਆਸ਼ੂ ਬੰਗੜ

ਕੇਂਦਰ ਤੇ ਪੰਜਾਬ ਸਰਕਾਰ ਪੀ ਜੀ ਆਈ ਤੇ ਰਾਜਨੀਤੀ ਕਰਨੀ ਬੰਦ ਕਰਨ :ਆਸ਼ੂ ਬੰਗੜ

ਕੇਂਦਰ ਤੇ ਪੰਜਾਬ ਸਰਕਾਰ ਪੀ ਜੀ ਆਈ ਤੇ ਰਾਜਨੀਤੀ ਕਰਨੀ ਬੰਦ ਕਰਨ :ਆਸ਼ੂ ਬੰਗੜ

ਫ਼ਿਰੋਜ਼ਪਰ, 3.3.2023: ਫਿਰੋਜ਼ਪੁਰ ਵਿਖੇ ਬਨਣ ਵਾਲੇ ਪੀ ਜੀ ਆਈ ਹਸਪਤਾਲ ਤੇ ਤੇਰ ਮੇਰ ਦੀ ਸਿਆਸਤ ਛੱਡ ਕੇ ਲੋਕਾਂ ਦੇ ਦਰਦਾਂ ਨੂੰ ਸਮਝਣ ਕੇਂਦਰ ਤੇ ਪੰਜਾਬ ਸਰਕਾਰ ਅਤੇ ਪੀ ਜੀ ਆਈ ਹਸਪਤਾਲ ਜਲਦ ਬਣਾਉਣ ਬਾਰੇ ਵਿਚਾਰ ਕਰਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਮੇਂ ਸਿਰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਸ਼ੂ ਬੰਗੜ ਹਲਕਾ ਇੰਚਾਰਜ ਫਿਰੋਜ਼ਪੁਰ ਦਿਹਾਤੀ ਕਾਂਗਰਸ ਪਾਰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਬੰਗੜ ਨੇ ਇਹ ਵੀ ਕਿਹਾ ਕਿ ਪੀ ਜੀ ਆਈ ਹਸਪਤਾਲ ਦੇ ਮਸਲੇ ਨੂੰ ਲੈ ਕੇ ਉਹ ਜਲਦ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਅਤੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਗੁਰਬਖ਼ਸ਼ ਸਿੰਘ ਭਾਵੜਾ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਜੰਬਰ, ਗੁਰਪ੍ਰੀਤ ਸੋਨੀ, ਕੁਲਦੀਪ ਸਿੰਘ ਧੀਰਾ ਪੱਤਰਾਂ, ਨਿਸ਼ਾਨ ਸਿੰਘ ਅਰਮਾਨਪੁਰਾ, ਰਾਣਾ ਕੰਬੋਜ, ਤੋ ਇਲਾਵਾ ਕਮਲ ਗਿੱਲ ਸੋਨੂੰ (ਨਿੱਜੀ ਸਕੱਤਰ ਆਸ਼ੂ ਬੰਗੜ) ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button