Ferozepur News

ਕੀਰਤੀ ਫਾਜ਼ਿਲਕਾ ਦਾ ਬੋਦੀਵਾਲਾ ਵਿਚ ਹੋਇਆ  ਹੋਇਆ ਭਰਪੂਰ ਸਵਾਗਤ

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ): ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਅਤੇ ਫਾਜ਼ਿਲਕਾ ਦੇ ਚੋਣ ਮੈਦਾਨ ਵਿਚ ਇੱਕੋ ਇੱਕ ਮਹਿਲਾ ਉਮੀਦਵਾਰ ਕੀਰਤੀ ਫਾਜ਼ਿਲਕਾ ਨੇ ਅੱਜ ਪਿੰਡ ਬੋਦੀਵਾਲਾ ਪੀਥਾ ਵਿਚ ਨੁਕੜ ਸਭਾ ਕੀਤੀ। ਨਾਨਕੇ ਪਿੰਡ ਪਹੁੰਚਕੇ ਪਾਰਟੀ ਉਮੀਦਵਾਰ ਕੀਰਤੀ ਫਾਜ਼ਿਲਕਾ ਕਾਫ਼ੀ ਭਾਵੁਕ ਹੋ ਗਈ ਅਤੇ ਬਚਪਨ ਵਿਚ ਦਿੱਤੇ ਪਿਆਰ ਦੀ ਤਰ੍ਹਾਂ ਹੁਣ ਚੋਣਾਂ ਵਿਚ ਵੀ ਪਿਆਰ ਅਤੇ ਆਸ਼ੀਰਵਾਦ ਬਣਾਈ ਰੱਖਣ ਦੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ।
ਕੀਰਤੀ ਆਪਣੇ ਸਵ. ਨਾਨਾ ਰਾਏ ਸਿੰਘ ਭਾਂਭੂ ਵੱਲੋਂ ਪਿੰਡ ਦੀ ਤਰੱਕੀ ਲਈ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਛੇੜਨ ਤੇ ਭਾਵੁਕ ਹੋ ਗਈ ਅਤੇ ਕਿਹਾ ਕਿ ਹੁਣ ਨਾਨੇ ਦੀ ਥਾਂ ਤੇ ਉਨ੍ਹਾਂ ਨੂੰ ਸਿਰਫ਼ ਪਿੰਡ ਦੀ ਹੀ ਨਹੀਂ ਸਗੋਂ ਪੂਰੇ ਹਲਕੇ ਦੇ ਲੋਕਾਂ ਦੀ ਸੇਵਾ ਦਾ ਮੌਕਾ ਮਿਲਿਆ ਹੈ ਅਤੇ ਉਹ ਇਸ ਪਿੰਡ ਦੇ ਲੋਕਾਂ ਦੇ ਆਸ਼ੀਰਵਾਦ ਦੇ ਬਿਨਾ ਸੰਭਵ ਨਹੀਂ ਹੈ।
ਪਿੰਡ ਵਾਸੀਆਂ ਨੇ ਕੀਰਤੀ ਨੂੰ ਭਰੋਸਾ ਦੁਆਇਆ ਕਿ ਉਹ ਆਪਣੇ ਪਿੰਡ ਦੀ ਹੀ ਨਹੀਂ ਸਗੋਂ ਪੂਰੇ ਹਲਕੇ ਦੇ ਲੋਕਾਂ ਦੀ ਬੇਟੀ ਬਣਕੇ ਅੱਗੇ ਆਈ ਕੀਰਤੀ ਨੂੰ ਜੇਤੂ ਬਦਾਉਣ ਵਿਚ ਹਰ ਸੰਭਵ ਸਹਿਯੋਗ ਕਰਨਗੇ। ਇਸ ਮੌਕੇ ਪਿੰਡ ਦੇ ਭਾਜਪਾ ਬੂਥ ਇੰਚਾਰਜ਼ ਅਨਿਲ ਸ਼ਰਮਾ ਨੇ ਭਾਜਪਾ ਛੱਡ ਆਪਣਾ ਪੰਜਾਬ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਣ ਕੀਤਾ। ਉੱਥੇ ਅਨਿਲ ਭਾਂਭੂ ਨੇ ਵੀ ਆਪਣਾ ਪੰਜਾਬ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਣ ਕੀਤਾ।
ਇਸ ਮੌਕੇ ਸੂਰੀਆ ਪ੍ਰਕਾਸ਼ ਸਿਹਾਗ, ਸ਼ਾਂਤਨੂੰ ਸਿਹਾਗ, ਪਾਰਟੀ ਦੇ ਸੂਬਾਈ ਬੁਲਾਰੇ ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਯੂਥ ਪ੍ਰਧਾਨ ਲਵਲੀ ਛਾਬੜਾ, ਸ਼ਹਿਰੀ ਪ੍ਰਧਾਨ ਰਾਜੇਸ਼ ਫੁਟੇਲਾ, ਯੂਥ ਵਿੰਗ ਦੇ ਮੀਤ ਪ੍ਰਧਾਨ ਰੋਹਿਤ ਛਾਬੜਾ, ਸੁਸ਼ੀਲ ਭੋਭੀਆ,  ਸਾਹਿਬ ਰਾਮ, ਬਨਵਾਰੀ ਲਾਲ, ਸੁਰਿੰਦਰ ਕੰਸੂਜੀਆ, ਦੀਨੇਸ਼ ਭਾਂਭੂ, ਸੰਦੀਪ ਭਾਂਭੂ, ਮਦਨ ਲਾਲ, ਅਭਿਨਵ, ਭਾਰਤ ਲਾਲ, ਕੀਰਤੀ ਦੀ ਮਾਤਾ ਸੀਮਾ ਚੋਧਰੀ, ਸਰੋਜ ਭਾਂਭੂ, ਨੀਲਮ ਰਾਣੀ, ਸੰਤਰੋ ਦੇਵੀ ਸਮੇਤ ਸੈਂਕੜਿਆਂ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।
007
 

Related Articles

Back to top button