ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਮਾਲਵਾ ਸ਼ਰਾਬ ਫੈਕਟਰੀ ਜ਼ੀਰਾ ਅੱਗੇ ਲੱਗੇ ਧਰਨੇ ਦੇ 88ਵੇਂ ਦਿਨ ਸ਼ਾਮਲ ਹੋ ਕੇ ਉਕਤ ਫੈਕਟਰੀ ਪੱਕੇ ਤੌਰ ਤੇ ਬੰਦ ਕਰਨ ਦੀ ਕੀਤੀ ਮੰਗ
ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਮਾਲਵਾ ਸ਼ਰਾਬ ਫੈਕਟਰੀ ਜ਼ੀਰਾ ਅੱਗੇ ਲੱਗੇ ਧਰਨੇ ਦੇ 88ਵੇਂ ਦਿਨ ਸ਼ਾਮਲ ਹੋ ਕੇ ਉਕਤ ਫੈਕਟਰੀ ਪੱਕੇ ਤੌਰ ਤੇ ਬੰਦ ਕਰਨ ਦੀ ਕੀਤੀ ਮੰਗ
ਜ਼ੀਰਾ, 18.10.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨ ਮਜ਼ਦੂਰਾਂ ਵੱਲੋਂ ਮਾਲਬਰੋਸ ਸਰਾਬ ਫੈਕਟਰੀ ਜ਼ੀਰਾ ਅੱਗੇ ਲੱਗੇ ਧਰਨੇ ਦੇ 88 ਵੇਂ ਦਿਨ ਵਿੱਚ ਸ਼ਮੂਲੀਅਤ ਕੀਤੀ ਤੇ ਫੈਕਟਰੀ ਮਾਲਕ ਦੀਪ ਮਲਹੋਤਰਾ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ.ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਮਨਦੀਪ ਸਿੰਘ ਕੱਚਰ ਭੰਨ ਸੁਖਵੰਤ ਸਿੰਘ ਲੋਹਕਾ ਗੁਰਮੇਲ ਸਿੰਘ ਸਰਪੰਚ ਨੇ ਕਿਹਾ ਕਿ ਉਕਤ ਫੈਕਟਰੀ ਪਿਛਲੇ 20 ਸਾਲ ਤੋਂ ਫੈਕਟਰੀ ਦਾ ਵਾਧੂ ਜ਼ਹਿਰੀਲਾ ਪਾਣੀ ਧਰਤੀ ਹੇਠ 30 ਦੌਰਾ ਨਹੀਂ ਪਾ ਰਹੀ ਹੈ ਤੇ ਇਹ ਬੋਰ ਇੱਕ ਹਜ਼ਾਰ ਫੁੱਟ ਤੱਕ ਡੂੰਘੇ ਹਨ.
ਇਸ ਫੈਕਟਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਨਿਯਮਾਂ ਦੀ ਉਲੰਘਣਾ ਕਰਕੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਰ ਦਿੱਤਾ ਹੈ.ਇਸ ਲਈ 40 ਚਾਲੀ ਪਿੰਡਾਂ ਦਾ ਪਾਣੀ ਜ਼ਹਿਰੀਲਾ ਤੇ ਨਾ ਪੀਣਯੋਗ ਹੋ ਚੁੱਕਾ ਹੈ.ਇਸ ਜ਼ਹਿਰੀਲੇ ਪਾਣੀ ਨਾਲ ਵੱਡੀ ਗਿਣਤੀ ਵਿੱਚ ਲੋਕ ਕੈਂਸਰ ਕਾਲਾ ਪੀਲੀਆ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ.
ਇਲਾਕੇ ਭਰ ਦੇ ਲੋਕਾਂ ਨੂੰ ਫੈਕਟਰੀ ਦੇ ਗੇਟ ਅੱਗੇ ਮੋਰਚਾ ਲਗਾ ਕੇ ਬੈਠਿਆਂ ਨੂੰ 88 ਦਿਨ ਹੋ ਚੁੱਕੇ ਹਨ. ਪਰ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ.ਤੇ ਫੈਕਟਰੀ ਮਾਲਕ ਦੇ ਹੱਕ ਵਿੱਚ ਖੜ੍ਹੀ ਹੈ .ਉਲਟਾ ਕਿਸਾਨਾਂ ਉੱਤੇ ਧਰਨਾ ਚੁੱਕਣ ਦਾ ਦਬਾਅ ਬਣਾ ਰਹੀ ਹੇੈ.ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਸਖ਼ਤ ਚਿਤਾਵਨੀ ਦਿੰਦਿਆਂ ਉਕਤ ਫੈਕਟਰੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅੈਲਾਨ ਕੀਤਾ .
ਜੇਕਰ ਉਕਤ ਫੈਕਟਰੀ ਬੰਦ ਨਾ ਕੀਤੀ .ਤਾਂ ਆਉਣ ਵਾਲੇ ਸਮੇਂ ਵਿੱਚ ਇਹ ਮੋਰਚਾ ਪੰਜਾਬ ਪੱਧਰੀ ਹੋ ਸਕਦਾ ਹੈ. ਇਸ ਮੌਕੇ ਜ਼ੋਨ ਪ੍ਰਧਾਨ ਬਲਰਾਜ ਸਿੰਘ ਫੇਰੋਕੇ ਰਣਜੀਤ ਸਿੰਘ ਬੂਲੇ ਵਰਿੰਦਰ ਸਿੰਘ ਕੱਸੋਆਣਾ ਮਨਜੋਤ ਸਿੰਘ ਸ਼ੇਰਗਿੱਲ ਰੋਮਨ ਬਰਾੜ ਮਹੀਆਂਵਾਲਾ ਕਲਾਂ ਰਵਿੰਦਰਪਾਲ ਸਿੰਘ ਜੀਰਾ ਬਖਸੀਸ਼ ਸਿੰਘ ਤਲਵੰਡੀ ਹਰ ਕਿਸਾਨ ਆਗੂ ਮੌਕੇ ਤੇ ਹਾਜ਼ਰ ਸਨ.