Ferozepur News
ਕਿਸਾਨ ਮੋਰਚੇ ਵੱਲੋਂ 27 ਦੇ ਭਾਰਤ ਬੰਦ ਦੇ ਸਮਰਥਨ ‘ਚ ਪ੍ਰਾਈਵੇਟ ਸਕੂਲ ਵੱਲੋਂ ਸਕੂਲ ਬੰਦ ਰੱਖਣ ਦਾ ਐਲਾਨ – ਸੰਧੂ, ਸ਼ਰਮਾ, ਕੇਸਰ
ਕਿਸਾਨ ਮੋਰਚੇ ਵੱਲੋਂ 27 ਦੇ ਭਾਰਤ ਬੰਦ ਦੇ ਸਮਰਥਨ ‘ਚ ਪ੍ਰਾਈਵੇਟ ਸਕੂਲ ਵੱਲੋਂ ਸਕੂਲ ਬੰਦ ਰੱਖਣ ਦਾ ਐਲਾਨ — ਸੰਧੂ, ਸ਼ਰਮਾ, ਕੇਸਰ
ਫਿਰੋਜ਼ਪੁਰ 25 ਸਤੰਬਰ 2021 — ਸਾਂਝਾ ਕਿਸਾਨ ਮੋਰਚੇ ਵੱਲੋਂ 27 ਦੇ ਭਾਰਤ ਬੰਦ ਦੇ ਸੱਦੇ ‘ਤੇ ਪ੍ਰਾਈਵੇਟ ਸਕੂਲ ਵੱਲੋਂ ਸਕੂਲ ਬੰਦ ਰੱਖਣ ਰੱਖਣਗੇ। ਅੱਜ ਸਥਾਨਕ ਸਾਂਈ ਪਬਲਿਕ ਸਕੂਲ ਵਿਖੇ ਐਸੋਸੀਏਸ਼ਨ ਆਫ ਐਫਿਲੀਏਟਿਡ ਐਂਡ ਰੈਕੋਗਨਾਇਜ਼ਡ ਸਕੂਲ ਦੀ ਕਾਰਜਕਾਰਨੀ ਮੀਟਿੰਗ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਸੋਸੀਏਸ਼ਨ ਆਫ ਐਫਿਲੀਏਟਿਡ ਐਂਡ ਰੈਕੋਗਨਾਇਜ਼ਡ ਸਕੂਲ ਦੇ ਪ੍ਰਧਾਨ ਪ੍ਰਿੰਸੀਪਲ ਜਸਮਿੰਦਰ ਸਿੰਘ ਸੰਧੂ, ਜਨਰਲ ਸੈਕਟਰੀ ਪਿੰz ਰਵਿੰਦਰ ਕੁਮਾਰ ਸ਼ਰਮਾ ਅਤੇ ਰਾਸਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਕੇਸਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਕ੍ਰਿਸਾਨੀ ਅਤੇ ਸਰਮਾਏ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਦੇਸ਼ ਨੂੰ ਵੇਚ ਰਹੀ ਹੈ। ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਖੇਤੀ ਸੈਕਟਰ ਨੂੰ ਅਡਾਨੀ ਅੰਬਾਨੀ ਦੇ ਹਵਾਲੇ ਕਰਨ ਦੀ ਨੀਅਤ ਨਾਲ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਕਾਨੂੰਨ ਵਿੱਚ ਬਦਲ ਦਿੱਤਾ ਗਿਆ।
ਪਿ੍ਰੰਸੀਪਲ ਰਵਿੰਦਰ ਕੁਮਾਰ ਸ਼ਰਮਾ ਕਿਹਾ ਕਿ ਭਾਰਤ ਦੇ ਸਪੂਤ ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੇ ਬਾਰਡਰ ‘ਤੇ ਬੈਠ ਕੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ ਹੈ। ਰਾਸਾ ਦੇ ਪ੍ਰਧਾਨ ਕੇਸਰ ਨੇ ਕਿਹਾ ਕਿ ਟਿੱਕਰੀ, ਸਿੰਘੂ ਅਤੇ ਗਾਜੀਪੁਰ ਵਿਖੇ ਮੀਂਹਾਂ ਹਨੇਰੀਆਂ, ਪਾਲੇ ਝੱਖੜ ਦਾ ਸਾਹਮਣਾ ਕਰਦਿਆਂ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਦੀ ਅਹੁਤੀ ਦਿੱਤੀ, ਪਰ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਦਾ ਨਾ ਨਹੀ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਵਿੱਚ ਨਿੱਤਰੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹੋਣ ਕਾਰਨ ਸਕੂਲ ਪ੍ਰਬੰਧਕਾਂ ਕਿਸਾਨਾਂ ਨਾਲ ਸਿੱਧਾ ਸਬੰਧ ਹੋਣ ਕਰਕੇ ਕਿਸਾਨ ਦੇ ਸਮਰਥਨ ਵਿਚ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਸੁਨੀਲ ਮੋਂਗਾ, ਮਨਜੀਤ ਸਿੰਘ ਵਿਰਕ, ਪ੍ਰਤਾਪ ਸਿੰਘ ਵਿਰਕ, ਕਮਲਜੀਤ ਸਿੰਘ, ਜਸਵੀਰ ਸਿੰਘ ਕਟਾਰੀਆ, ਰਾਕੇਸ਼ ਅਰੋੜਾ, ਜਗਤਾਰ ਸਿੰਘ, ਨਵਜੋਤ ਸਿੰਘ ਬਰਾੜ, ਸੁਨੀਤਾ ਮੈਡਮ, ਪਰਵੀਨ ਆਉਲ, ਜੀਵਨ ਲਾਲ, ਲੇਖ ਰਾਜ, ਆਦਿ ਸਕੂਲ ਮੁਖੀ ਹਾਜ਼ਿਰ ਸੀ