Ferozepur News

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਚੱਲ ਰਹੇ ਮੋਰਚੇ ਵਿਚ ਅਗਲੇ ਸ਼ੰਘਰਸ਼ਾਂ ਦੇ ਕੀਤੇ ਐਲਾਨ

11ਜਨਵਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਘੇਰਾਵ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਚੱਲ ਰਹੇ ਮੋਰਚੇ ਵਿਚ ਅਗਲੇ ਸ਼ੰਘਰਸ਼ਾਂ ਦੇ ਕੀਤੇ ਐਲਾਨ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਚੱਲ ਰਹੇ ਮੋਰਚੇ ਵਿਚ ਅਗਲੇ ਸ਼ੰਘਰਸ਼ਾਂ ਦੇ ਕੀਤੇ ਐਲਾਨ

11ਜਨਵਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਘੇਰਾਵ

26ਜਨਵਰੀ ਨੂੰ ਜ਼ਿਲਾ ਹੈਡਕੁਆਰਟਰ ਤੇ ਵਧਾ ਇਕੱਠ ਕਰਕੇ ਕਾਨਫਰੰਸ

29ਜਨਵਰੀ ਨੂੰ ਤਿੰਨ ਘੰਟੇ ਲਈ ਗੱਡੀਆਂ ਬੰਦ ਕੀਤੀਆਂ ਜਾਣਗੀਆਂ

ਫ਼ਿਰੋਜ਼ਪੁਰ, ਜਨਵਰੀ 7, 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਲੱਗੇ ਧਰਨੇ ਦੇ 43ਵੇਂ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਦੇ ਚੱਲ ਰਹੇ ਮੋਰਚੇ ਦੀ ਹਮਾਇਤ ਵਿੱਚ 11 ਜਨਵਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਫਿਰੋਜ਼ਪੁਰ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਚੱਲ ਰਹੇ ਡੀਸੀ ਦਫ਼ਤਰ ਦੇ ਟੋਲ ਪਲਾਜ਼ਿਆਂ ਤੇ ਧਰਨੇ 15 ਜਨਵਰੀ ਨੂੰ ਮੁਅੱਤਲ ਕੀਤੇ ਜਾਣਗੇ ਤੇ ਗਿਦੜਪਿੰਡੀ ਤੇ ਮਾਮੂਜੋਈਆ ਤੇ ਦੋ ਟੋਲ ਪਲਾਜੇ ਹਨ, ਉਹਨਾਂ ਦੀ ਮਿਆਦ 31 ਦਸੰਬਰ 2022 ਤੱਕ ਪੂਰੀ ਹੋ ਗਈ ਹੈ, ਜੇਕਰ ਇਹ ਦੋਵੇਂ ਟੋਲ ਪਲਾਜ਼ੇ ਬੰਦ ਨਾ ਕੀਤੇ ਇਹਨਾ ਤੇ ਧਰਨੇ ਲਗਾਤਾਰ ਜਾਰੀ ਰਹਿਣਗੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰੀ-ਪੂਰੀ ਦਿਵਾਈ ਜਾਵੇਗੀ ਤੇ 26 ਜਨਵਰੀ ਨੂੰ ਜ਼ਿਲ੍ਹਾ ਕੇਂਦਰ ਤੇ ਵੱਡਾ ਇੱਕਠਾ ਕਰਕੇ ਕਾਨਫਰੰਸ ਕੀਤੀ ਜਾਵੇਗੀ।

29 ਜਨਵਰੀ ਨੂੰ ਪੰਜਾਬ ਭਰ ਵਿੱਚ ਤਿੰਨ ਘੰਟੇ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਗੁਰਦਾਸਪੁਰ ਰੇਲਵੇ ਟਰੈਕ ਤੇ ਧਰਨਾ ਲਗਾਤਾਰ ਜਾਰੀ ਰਹੇਗਾ ਜੋ ਭਾਰਤ ਮਾਲਾ ਪ੍ਰੋਜੈਕਟ ਤਹਿਤ ਐਕਵਾਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਭਾਅ ਇਕਸਾਰ ਨਾਂਹ ਮਿਲਣ ਤੱਕ ਜਾਰੀ ਰਹੇਗਾ। ਮੋਰਚਿਆਂ ਦੀਆਂ ਮੁੱਖ ਮੰਗਾਂ ਦਿੱਲੀ ਅੰਦੋਲਨ ਦੀਆਂ ਮੰਨੀਆਂ ਹੋਈਆਂ M.S.P ਸਮੇਤ ਲਾਗੂ ਕੀਤੀਆਂ ਜਾਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ, ਭਾਜਪਾ ਦੇ ਕਾਰਕੁੰਨਾਂ ਵੱਲੋਂ ਦਿੱਲੀ ਅੰਦੋਲਨ ਦੌਰਾਨ 29 ਜਨਵਰੀ 2021ਨੂੰ ਸਿੰਘੂ  ਬਾਰਡਰ ਤੇ ਕਿਸਾਨ-ਮਜ਼ਦੂਰ ਜਥੇਬੰਦੀ ਉਸ ਦੀ ਸਟੇਜ ਤੇ ਕੀਤੇ ਹਮਲੇ ਦੇ ਮੁੱਖ ਦੋਸ਼ੀ ਅਮਨ ਡਿਬਾਸ ਤੇ ਪ੍ਰਦੀਪ ਖੱਤਰੀ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕੀਤੇ ਵਾਅਦੇ ਪੂਰੇ ਕਰੇ, ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਕੇਰਲਾ ਦੀ ਤਰਜ਼ ਤੇ ਪੰਜਾਬ ਸਰਕਾਰ  ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਬੇਰਜਗਾਰੀ ਭੱਤਾ ਦਿੱਤਾ ਜਾਵੇ, ਮਨਰੇਗਾ ਤਹਿਤ 365 ਦਿਨ ਕੰਮ ਤੇ ਦਿਹਾੜੀ ਦੁੱਗਣੀ ਕੀਤੀ ਜਾਵੇ। ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ,ਮੰਗਲ ਸਿੰਘ ਸਵਾਈਕੇ, ਖਿਲਾਰਾ ਸਿੰਘ ਆਸਲ, ਅਵਤਾਰ ਸਿੰਘ ਆਦਿ ਆਗੂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button