Ferozepur News

ਕਿਸਾਨ ਮਜ਼ਦੂਰ ਜਥੇਬੰਦੀ ਨੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਯੂ.ਟੀ. ਪਾਵਰਕਾਮ ਯੂਨੀਅਨ ਵੱਲੋਂ ਕੀਤੀ  ਹੜਤਾਲ ਦੀ ਪੁਰਜ਼ੋਰ ਹਮਾਇਤ ਕੀਤੀ

ਕਿਸਾਨ ਮਜ਼ਦੂਰ ਜਥੇਬੰਦੀ ਨੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਯੂ.ਟੀ. ਪਾਵਰਕਾਮ ਯੂਨੀਅਨ ਵੱਲੋਂ ਕੀਤੀ  ਹੜਤਾਲ ਦੀ ਪੁਰਜ਼ੋਰ ਹਮਾਇਤ ਕੀਤੀ

ਕਿਸਾਨ ਮਜ਼ਦੂਰ ਜਥੇਬੰਦੀ ਨੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਯੂ.ਟੀ. ਪਾਵਰਕਾਮ ਯੂਨੀਅਨ ਵੱਲੋਂ ਕੀਤੀ  ਹੜਤਾਲ ਦੀ ਪੁਰਜ਼ੋਰ ਹਮਾਇਤ ਕੀਤੀ

ਫਿਰੋਜ਼ਪੁਰ, 23.2.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 2003 ਬਿਜਲੀ ਐਕਟ ਦੀ ਵਰਤੋਂ ਕਰਦਿਆਂ ਯੂ. ਟੀ. ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਯੂ.ਟੀ. ਦੀ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਕੇ ਕੋਲਕਾਤਾ ਦੀ ਐਮੀਨੈਟ ਬਿਜਲੀ ਕੰਪਨੀ ਦੇ ਹਵਾਲੇ ਕੋਡੀਆਂ ਦੇ ਭਾਅ ਕਰਨ ਦੀ ਤਜਵੀਜ਼ ਲਿਆਂਦੀ ਗਈ ਹੈ। ਜਦੋਂ ਕਿ ਬਿਜਲੀ ਵਿਭਾਗ ਯੂ ਟੀ ਪਿਛਲੇ ਪੰਜ ਸਾਲ ਤੋਂ ਮੁਨਾਫ਼ੇ ਵਿਚ ਚਲ ਰਿਹਾ ਹੈ ਤੇ 150 ਤੋਂ 350 ਕਰੋੜ  ਰੁਪਏ ਸਲਾਨਾ ਕਮਾ ਰਿਹਾ ਹੈ। ਖਪਤਕਾਰ ਨੂੰ ਬਿਜਲੀ 2:50 ਪੈਸੇ ਤੋਂ 4:50 ਪੈਸੇ ਦੇ ਹਿਸਾਬ ਪ੍ਰਤੀ ਯੂਨਿਟ ਨਿਰੰਤਰ 24 ਘੰਟੇ ਬਿਜਲੀ ਮੁਲਾਜ਼ਮਾਂ ਵਲੋਂ ਸਖਤ ਮਿਹਨਤ ਕਰਕੇ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਐਮੀਨੇਟ ਕੰਪਨੀ ਖਪਤਕਾਰਾਂ ਨੂੰ 7:16 ਪੈਸੇ ਤੋਂ ਲੈਕੇ 8:90 ਪੈਸੇ ਪ੍ਰਤੀ ਯੂਨਿਟ ਬਿਜਲੀ ਦੇਵੇਗੀ।

ਕਿਸਾਨ ਆਗੂਆਂ ਨੇ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਤੇ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਯੂ.ਟੀ. ਪਾਵਰਕਾਮ ਯੂਨੀਅਨ ਦੀ ਪੁਰਜ਼ੋਰ ਹਮਾਇਤ ਕਰਦਿਆਂ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਨ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਹੜਤਾਲੀ ਕਰਮਚਾਰੀਆਂ ਦੀ ਹਰ ਤਰੀਕੇ ਨਾਲ ਮਦਦ ਕਰਨ ਤੇ ਸੰਘਰਸ਼ ਵਿੱਚ ਹਰ ਤਰ੍ਹਾਂ ਸਾਥ ਦੇਣ ਦੀ ਗੱਲ ਕਹੀ ਹੈ।

ਕਿਸਾਨ ਆਗੂਆਂ ਨੇ ਪੰਜਾਬ ਤੇ ਹਰਿਆਣਾ ਵਾਸੀਆਂ ਨੂੰ ਨਿੱਜੀਕਰਨ ਦੇ ਚਲਾਏ ਜਾ ਰਹੇ ਕੁਹਾਵੇ ਖਿਲਾਫ ਸੜਕਾਂ ਉੱਤੇ ਉਤਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਉ ਕੇਂਦਰ ਸਰਕਾਰ ਖ਼ਿਲਾਫ਼ ਇਸ ਹੱਲੇ ਦਾ ਮੂੰਹ ਤੋੜਵਾਂ ਜਵਾਬ ਦਈਏ.

Related Articles

Leave a Reply

Your email address will not be published. Required fields are marked *

Back to top button