Ferozepur News

ਕਿਸਾਨ-ਮਜ਼ਦੂਰ ਜਥੇਬੰਦੀ ਨੇ ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲ੍ਹਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦੇਣ ਨੂੰ ਜਥੇਬੰਦਕ ਲੋਕ ਸ਼ਕਤੀ ਦੀ ਵੱਡੀ ਜਿੱਤ ਦਸਿਆ

ਪੰਜਾਬ ਦਾ ਪਾਣੀ, ਹਵਾ, ਧਰਤੀ ਬਚਾਉਣ ਲਈ ਕਮਰ ਕੱਸਾ ਕਰਕੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ ਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ

ਕਿਸਾਨ-ਮਜ਼ਦੂਰ ਜਥੇਬੰਦੀ ਨੇ ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲ੍ਹਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦੇਣ ਨੂੰ ਜਥੇਬੰਦਕ ਲੋਕ ਸ਼ਕਤੀ ਦੀ ਵੱਡੀ ਜਿੱਤ ਦਸਿਆ

ਕਿਸਾਨ-ਮਜ਼ਦੂਰ ਜਥੇਬੰਦੀ ਨੇ ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲ੍ਹਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦੇਣ ਨੂੰ ਜਥੇਬੰਦਕ ਲੋਕ ਸ਼ਕਤੀ ਦੀ ਵੱਡੀ ਜਿੱਤ ਦੱਸਦਿਆ ਪੰਜਾਬ ਦਾ ਪਾਣੀ, ਹਵਾ, ਧਰਤੀ ਬਚਾਉਣ ਲਈ ਕਮਰ ਕੱਸਾ ਕਰਕੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ ਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।

ਫਿਰੋਜਪੁਰ, 17 ਜਨਵਰੀ, 2023:  ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਲੋਕਾਂ ਦੀ ਜਥੇਬੰਦਕ ਸ਼ਕਤੀ ਅੱਗੇ ਗੋਡੇ ਟੇਕ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਜੀਰਾ ਮਾਲਬਰੋਸ ਸ਼ਰਾਬ ਫੈਕਟਰੀ ਬੰਦ ਕਰਨ ਦਾ ਅੱਕ ਚੱਬਣਾ ਪਿਆ ਹੈ ਤੇ ਕੌੜਾ ਘੁੱਟ ਅੰਦਰ ਲਗਾਉਣਾ ਪਿਆ ਹੈ।

ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਮੋਰਚਾ ਚਲਾ ਰਹੀ 50 ਪਿੰਡਾ ਦੀ ਕਮੇਟੀ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ, ਦੇਸ਼ ਤੇ ਦੁਨੀਆਂ ਭਰ ਦੇ ਸੰਘਰਸ਼ਸ਼ੀਲ ਲੋਕਾਂ ਦੀ ਇਤਿਹਾਸਕ ਜਿੱਤ ਹੈ। ਇਸ ਤੋਂ ਇੱਕ ਗੱਲ ਤਾਂ ਸਾਫ਼ ਚਿੱਟੇ ਦਿਨ ਵਾਂਗ ਇਕ ਵਾਰ ਫਿਰ ਸਾਬਤ ਹੋ ਗਈ ਹੈ ਕਿ ਅਦਾਲਤਾਂ ਤੇ ਹਰ ਕਿਸਮ ਦੀਆਂ ਸਰਕਾਰਾਂ ਤੋਂ ਲੋਕ ਵੱਡੇ ਹੁੰਦੇ ਹਨ ਤੇ ਜਦੋਂ ਲੋਕ ਆਈ ਤੇ ਆ ਜਾਣ ਤਾਂ ਫਿਰ ਉਨ੍ਹਾਂ ਦੀ ਸਦਾ ਪੁਗਦੀ ਆਈ ਹੈ। ਕਿਸਾਨ ਆਗੂਆਂ ਨੇ ਪੰਜਾਬ ਦਾ ਪਾਣੀ, ਹਵਾ, ਧਰਤੀ ਬਚਾਉਣ ਲਈ ਇਸ ਜਿੱਤ ਨੂੰ ਸੰਘਰਸ਼ ਦੀ ਸ਼ੁਰੂਆਤ ਦੱਸਿਆ ਹੈ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਥੇ ਪਹਿਲੇ ਦਿਨ 24 ਜੁਲਾਈ 2022 ਤੋਂ ਬੈਠੇ ਹੋਏ ਸਨ ਤੇ ਜੀਰਾ ਜੋਨ ਦਾ ਪ੍ਰਧਾਨ ਬਲਰਾਜ ਸਿੰਘ ਫੇਰੋਕੇ 6 ਦਿਨ ਮੁਕਤਸਰ ਜੇਲ ਵਿੱਚ 50 ਸਾਥੀਆਂ ਦੇ ਸਮੇਤ ਰਹਿ ਕੇ ਆਇਆ ਹੈ।

ਕਿਸਾਨ ਆਗੂਆਂ ਨੇ ਪੰਜਾਬ ਭਰ ਦੇ ਜਥੇਬੰਦਕ ਲੋਕਾਂ ਤੇ ਜਾਗਦੇ ਲੋਕਾਂ ਨੂੰ ਗੰਧਲੇ ਬਿਮਾਰ ਪੰਜਾਬ ਨੂੰ ਬਚਾਉਣ ਲਈ ਕਮਰ ਕੱਸਾ ਕਰਕੇ ਜੰਗ ਦੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਉੱਚ ਪੱਧਰੀ ਮਾਹਿਰਾਂ ਦੀ ਜਾਂਚ ਟੀਮ ਬਣਾਈ ਜਾਵੇ। ਜੋ ਪੰਜਾਬ ਭਰ ਦੀਆਂ ਸਾਰੀਆਂ ਸ਼ਰਾਬ ਫੈਕਟਰੀਆਂ ਲੋਹੁਕਾਂ ਸ਼ਰਾਬ ਫੈਕਟਰੀ ਸਮੇਤ ਤੇ ਚਮੜਾ, ਗੱਤਾ, ਕੱਪੜਾ ਤੇ ਹੋਰ ਸਨਅਤਾਂ ਦੀ ਬਰੀਕੀ ਨਾਲ ਜਾਂਚ ਕਰੇ ਕਿ ਉਹ ਵੈਸਟ ਪ੍ਰਦੂਸ਼ਿਤ ਪਾਣੀ ਕਿੱਥੇ ਸੁਣਦੇ ਹਨ, ਜੋ ਦੋਸ਼ੀ ਪਾਏ ਜਾਣ ਉਨ੍ਹਾਂ ਉਤੇ ਕਾਰਵਾਈ ਕੀਤੀ ਜਾਵੇ।

ਮਾਲਬਰੋਸ ਸ਼ਰਾਬ ਫੈਕਟਰੀ ਦੇ ਮਾਲਕ ਉੱਤੇ ਗੰਦੇ ਪਾਣੀ ਨਾਲ ਮਨੁੱਖਾਂ ਤੇ ਪਸ਼ੂਆਂ ਦੀਆਂ ਹੋਈਆਂ ਮੌਤਾਂ ਤੇ ਫਸਲਾਂ ਦੀ ਹੋਈ ਤਬਾਹੀ ਦੇ ਦੋਸ਼ ਹੇਠ ਅਪਰਾਧਿਕ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਸਾਰੇ ਪੀੜਤ ਪਰਿਵਾਰਾਂ ਨੂੰ ਉਕਤ ਫੈਕਟਰੀ ਵੇਚ ਕੇ ਮੁਆਵਜ਼ਾ ਦਿੱਤਾ ਜਾਵੇ। ਜ਼ਮੀਨਾਂ ਦੀਆਂ ਕੀਤੀਆਂ ਅਟੈਚਮੈਂਟਾ ਤੇ ਪਰਚੇ ਰੱਦ ਕੀਤੇ ਜਾਣ, ਵੱਡੀਆਂ ਸਨਅਤਾਂ ਦੀ ਥਾਂ ਉਪਰ ਛੋਟੇ ਲਘੂ ਉਦਯੋਗ ਖੇਤੀਬਾੜੀ ਅਧਾਰਿਤ ਪਿੰਡਾਂ ਵਿੱਚ ਲਗਾਏ ਜਾਣ, ਦਰਿਆਵਾਂ, ਸੇਮ ਨਾਲਿਆਂ ਤੇ ਡਰੇਨਾਂ ਦੀ ਸਾਫ-ਸਫਾਈ ਕਰਵਾ ਕੇ ਸਾਈਡਾਂ ਉਤੇ ਦਰਖਤ ਲਗਾਏ ਜਾਣ ਤੇ ਲੋਕਾਂ ਦੇ ਸੈਰ ਸਪਾਟੇ ਲਈ ਪਾਰਕ ਸਥਾਪਤ ਕੀਤੇ ਜਾਣ।🙏🙏🙏 ਬਲਜਿੰਦਰ ਤਲਵੰਡੀ

Related Articles

Leave a Reply

Your email address will not be published. Required fields are marked *

Back to top button