Ferozepur News

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵੱਡਾ ਜਥਾ 3 ਸਤੰਬਰ ਨੂੰ ਕਿਸਾਨ ਪ੍ਰੀਤਮ ਸਿੰਘ ਲੌਂਗੋਵਾਲ ਦੇ ਭੋਗ ਤੇ ਜਾਵੇਗਾ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵੱਡਾ ਜਥਾ 3 ਸਤੰਬਰ ਨੂੰ ਕਿਸਾਨ ਪ੍ਰੀਤਮ ਸਿੰਘ ਲੌਂਗੋਵਾਲ ਦੇ ਭੋਗ ਤੇ ਜਾਵੇਗਾ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵੱਡਾ ਜਥਾ 3 ਸਤੰਬਰ ਨੂੰ ਕਿਸਾਨ ਪ੍ਰੀਤਮ ਸਿੰਘ ਲੌਂਗੋਵਾਲ ਦੇ ਭੋਗ ਤੇ ਜਾਵੇਗਾ

ਫਿਰੋਜ਼ਪੁਰ, 30.8.2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਜ਼ਿਲ੍ਹਾ ਜੋਨ ਆਗੂਆਂ ਦੀ ਮੀਟਿੰਗ ਪਿੰਡ ਜੀਵਾਂ ਭੇਡੀਆ ਢਿਲੋਂ ਪੈਲੇਸ ਵਿੱਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਵੀ ਸ਼ਾਮਲ ਹੋਏ। ਇਸ ਸੰਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਹਰਫੂਲ ਸਿੰਘ ਦੂਲੇ ਵਾਲਾ ਨੇ ਦੱਸਿਆ ਕਿ ਮੀਟਿੰਗ ਵਿੱਚ 4 ਦਿਨ ਟੋਲ ਪਲਾਜਿਆ ਤੇ ਚੱਲੇ ਧਰਨਿਆਂ ਦੀ ਸਮੀਖਿਆ ਕੀਤੀ ਗਈ ਤੇ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ, ਐੱਮ. ਐੱਸ. ਪੀ. ਗਰੰਟੀ ਕਨੂੰਨ, ਮਨਰੇਗਾ ਤਹਿਤ ਮਜਦੂਰ ਲਈ 200 ਦਿਨ ਰੁਜਗਾਰ ਸਮੇਤ ਹੋਰ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ 16 ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਜੀ ਲੌਂਗੋਵਾਲ ਦੇ ਭੋਗ ਤੇ 3 ਸਤੰਬਰ ਨੂੰ ਫਿਰੋਜ਼ਪੁਰ ਵਿਚੋਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਦਾ ਵੱਡਾ ਜਥਾ ਕਾਫਲੇ ਦੇ ਰੂਪ ਵਿੱਚ ਸ਼ਹੀਦ ਨੂੰ ਸ਼ਰਧਾਜਲੀ ਦੇਣ ਲਈ ਉਹਨਾਂ ਦੇ ਜੱਦੀ ਪਿੰਡ ਮੰਢੇਰ ਜਿਲ੍ਹਾ ਸੰਗਰੂਰ ਪਹੁੰਚਣਗੇ।

ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਰਣਜੀਤ ਸਿੰਘ ਖੱਚਰਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਗੁਲਜ਼ਾਰ ਸਿੰਘ ਗੋਗੋਆਣੀ, ਸੁਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਕੱਚਰਭੰਨ, ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਬਲਰਾਜ ਸਿੰਘ ਫੇਰੋਕੇ, ਗੁਰਮੇਲ ਸਿੰਘ ਫਿਰੋਜ਼ਪੁਰ, ਗੁਰਨਾਮ ਸਿੰਘ ਅਲੀਕੇ, ਲਖਵਿੰਦਰ ਸਿੰਘ, ਜਰਨੈਲ ਸਿੰਘ, ਮਨਜੋਤ ਸਿੰਘ, ਮਹਿਤਾਬ ਸਿੰਘ, ਬਚਿੱਤਰ ਸਿੰਘ, ਮੰਗਲ ਸਿੰਘ ਸਵਾਈਕੇ, ਹਰਵਿੰਦਰ ਸਿੰਘ, ਕੇਵਲ ਸਿੰਘ, ਗੁਰਮੁਖ ਸਿੰਘ, ਵਰਿੰਦਰ ਸਿੰਘ ਕੱਸੋਆਣਾ, ਮੰਗਲ ਸਿੰਘ ਗੁੰਦੜਢੰਡੀ, ਫੁੰਮਣ ਸਿੰਘ ਰਾਉਕੇ, ਅਵਤਾਰ ਸਿੰਘ, ਹਰਦੀਪ ਸਿੰਘ, ਗੁਰਮੁਖ ਸਿੰਘ, ਦਵਿੰਦਰ ਸਿੰਘ ਫੁਲਰਵੰਨ, ਗੁਰਭੇਜ ਸਿੰਘ ਕਿਲੀ ਆਦਿ ਆਗੂ ਹਾਜ਼ਰ ਸਨ.

Related Articles

Leave a Reply

Your email address will not be published. Required fields are marked *

Back to top button