ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫਿਰੋਜ਼ਪੁਰ ਦੇ ਹਲਕਾ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਫਤਰ ਅੱਗੇ ਲਾਇਆ ਧਰਨਾ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫਿਰੋਜ਼ਪੁਰ ਦੇ ਹਲਕਾ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਫਤਰ ਅੱਗੇ ਲਾਇਆ ਧਰਨਾ
ਪੰਜਾਬ ਸਰਕਾਰ ਅਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਵੇ—ਕਿਸਾਨ ਆਗੂ
ਫ਼ਿਰੋਜਪੁਰ, 19/06/23: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜਿਲ੍ਹਾ ਫਿਰੋਜ਼ਪੁਰ ਕਿਸਾਨਾਂ ਮਜਦੂਰਾਂ ਨੇ ਹਲਕਾ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਫਤਰ ਅੱਗੇ ਸਾਂਤਮਈ ਧਰਨਾ ਲਗਾ ਕੇ ਮੰਗ ਪੱਤਰ ਸੌਪਿਆ।ਇਹ ਧਰਨੇ ਕਿਸਾਨ ਮਜਦੂਰ ਸੰਘਰਸ਼ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਵੱਲੋਂ ਤਾਲਮੇਲਵੇਂ ਰੂਪ ਵਿੱਚ ਪੰਜਾਬ ਦੇ ਵਿਧਾਇਕ ਤੇ ਮੰਤਰੀਆਂ ਦੇ ਘਰਾਂ ਅੱਗੇ ਇੱਕ ਰੋਜਾ ਲਗਾਏ ਜਾ ਹਰੇ ਹਨ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ, ਜੋਨ ਪ੍ਧਾਨ ਰਛਪਾਲ ਸਿੰਘ ਗੱਟਾਬਾਦਸ਼ਾਹ, ਹਰਫੂਲ ਸਿੰਘ ਦੂਲੇਵਾਲਾ, ਸੁਰਜੀਤ ਸਿੰਘ ਫੌਜੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਪੰਜਾਬ ਇੱਕ ਐਗਰੋ ਸਟੇਟ ਹੈ। ਭਗਵੰਤ ਮਾਨ ਸਰਕਾਰ ਖੇਤੀ ਨੀਤੀ ਤੇ ਪੋਲਸੀ ਬਣਾਉਣ ਦੇ ਦਾਅਵੇ ਕਰਦੀ ਸੀ, ਪਰ ਅਜੇ ਤੱਕ ਕੁਝ ਨਹੀਂ ਹੋਇਆ। ਪਿਛਲੀਆਂ ਸਰਕਾਰਾਂ ਵਾਂਗ ਕਰਜੇ ਕੁਰਕੀਆਂ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜੇਕਰ ਕਰ ਪੰਜਾਬ ਸਰਕਾਰ ਕਿਸਾਨਾਂ ਪ੍ਤੀ ਸੰਜੀਦਾ ਹੈ ਤਾਂ ਚੱਲ ਰਹੇ ਵਿਧਾਨ ਸਭਾ ਸ਼ੈਸ਼ਨ ਵਿੱਚ ਖੇਤੀ ਨੀਤੀ ਤੇ ਠੋਸ ਪੋਲਸੀ ਬਣਾਏ, ਜਿਵੇਂ ਕੇਰਲਾ ਸਰਕਾਰ ਨੇ 17 ਫਸਲਾਂ ਤੇ ਗਰੰਟੀ ਕਾਨੂੰਨ ਬਣਾਇਆ ਹੈ। ਪੰਜਾਬ ਸਰਕਾਰ ਵੀ ਬਣਾਏ। ਜੋ ਪੰਜਾਬ ਵਿੱਚ ਹਾਈਵੇ ਕੱਢੇ ਜਾ ਰਹੇ ਹਨ, ਜਿਸ ਵਿੱਚ ਸਰਕਾਰ ਕਿਸਾਨਾਂ ਤੋਂ ਬਹੁਤ ਘੱਟ ਰੇਟ ਤੇ ਜਮੀਨ ਖੋਹ ਕੇ ਦੇ ਰਹੀ ਹੈ ਜਾਂ ਮੱਲਾਂ ਵਾਲੇ ਤੋਂ ਘਰਿਆਲਾ ਪੱਟੀ ਰੇਲਵੇ ਲਾਈਨ ਵਿੱਚ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ।ਯੋਗ ਮੁਆਵਜ਼ਾ ਕਿਸਾਨਾਂ ਨੂੰ ਇੱਕ ਸਾਰ ਦਿੱਤਾ ਜਾਵੇ, ਸਾਰੀ ਤਰ੍ਹਾਂ ਦੇ ਅਬਾਦਕਾਰ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਂ ਦਾ ਵਿਧਾਨ ਸਭਾ ਵਿੱਚ ਕਾਨੂੰਨ ਬਣਾ ਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ, ਨਹਿਰੀ ਪਾਣੀ ਵਾਹੀ ਯੋਗ ਜਮੀਨ ਨੂੰ ਪੁਜਦਾ ਕੀਤਾ ਜਾਵੇ, ਪਾਵਰਕਾਮ ਵਿੱਚ ਬਿਜਲੀ ਮੁਲਾਜਮਾ ਦੀ ਭਰਤੀ ਕੀਤੀ ਜਾਵੇ, ਪ੍ਰੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ, ਫਿਰੋਜ਼ਪੁਰ ਮੱਲਾਂ ਵਾਲੇ ਰੋੜ ਦੀ ਹਾਲਤ ਬਹੁਤ ਮਾੜੀ ਹੋਣ ਕਰਕੇ ਵੱਡੇ ਹਾਦਸੇ ਹੁੰਦੇ ਹਨ। ਸੜਕ ਦੀ ਰਿਪੇਅਰ ਤੁਰੰਤ ਕੀਤੀ ਜਾਵੇ। ਇਸ ਮੌਕੇ ਮੱਸਾ ਸਿੰਘ ਆਸਫ਼ ਵਾਲਾ, ਗੁਰਮੁੱਖ ਸਿੰਘ ਕਾਮਲ ਵਾਲਾ, ਬਚਿੱਤਰ ਸਿੰਘ, ਸਤਨਾਮ ਸਿੰਘ, ਹਰਨੇਕ ਸਿੰਘ ਕਮਾਲਾ ਬੋਦਲਾ, ਕੇਵਲ ਸਿੰਘ ਵਾਹਕਾ ਆਦਿ ਨੇ ਵੀ ਸੰਬੋਧਨ ਕੀਤਾ।,,,,, ਡਾ ਗੁਰਮੇਲ ਸਿੰਘ ਫੱਤੇਵਾਲਾ