ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਜਨਵਰੀ ਤੇ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਚ ਫਤਿਹ ਦਿਹਾੜੇ ਦੇ ਰੂਪ ਵਿਚ ਸ਼ਹੀਦਾਂ ਨੂੰ ਸਮਰਪਿਤ ਮਹਾਂ ਰੈਲੀ ਮਨਾਈ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਜਨਵਰੀ ਤੇ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਚ ਫਤਿਹ ਦਿਹਾੜੇ ਦੇ ਰੂਪ ਵਿਚ ਸ਼ਹੀਦਾਂ ਨੂੰ ਸਮਰਪਿਤ ਮਹਾਂ ਰੈਲੀ ਮਨਾਈ
ਜੰਡਿਆਲਾ ਗੁਰੂ , 26.1.2022: ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਜਨਵਰੀ ਤੇ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਚ ਫਤਿਹ ਦਿਹਾੜੇ ਦੇ ਰੂਪ ਵਿਚ ਸ਼ਹੀਦਾਂ ਨੂੰ ਸਮਰਪਿਤ ਮਹਾਂ ਰੈਲੀ ਮਨਾਉਣ ਸੰਬੰਧੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਬੱਚਿਆਂ ਸਮੇਤ ਜੈਕਾਰਿਆਂ ਦੀ ਗੂੰਜ ਵਿੱਚ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਠੱਠਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਸੁਰ ਸਿੰਘ ਬਿਧੀਚੰਦ (ਹਰੀਕੇ ਪੱਤਣ) ਤੋਂ ਰਵਾਨਾ ਹੋਏ।
ਕਾਫਲੇ ਸੰਬੰਧੀ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨੇ ਕਿਹਾ ਅਸੀਂ ਸੰਘਰਸ਼ੀ ਲੋਕਾਂ ਦਾ ਲੱਖਾਂ ਦਾ ਇੱਕਠ ਕਰਕੇ ਸਰਕਾਰਾਂ ਤੇ ਦੇਸ਼ ਵਾਸੀਆਂ ਨੂੰ ਸਾਫ ਕਰ ਦੇਵਾਗੇ ਕਿ ਲੋਕ ਹੁਣ ਸਿਆਸੀ ਧਿਰਬਾਜ਼ੀ ਤੋਂ ਉਪਰ ਉੱਠ ਕੇ ਸੰਘਰਸ਼ਾਂ ਦੇ ਰਸਤੇ ਤੇ ਚੱਲਣ ਲਈ ਤਿਆਰ ਹੋ ਚੁਕੇ ਹਨ ਤੇ ” ਕੁਦਰਤ ਤੇ ਲੋਕ ਪੱਖੀ ਬਦਲ ਉਸਾਰਨ” ਦੀ ਸੋਚ ਨਾਲ ਵੱਧ ਤੋਂ ਵੱਧ ਹਿੱਸਾ ਲੈ ਰਹੇ ਹਨ।
ਇਸ ਮੌਕੇ ਵੀਰ ਸਿੰਘ, ਧਰਮ ਸਿੰਘ, ਨਰਿੰਦਰ ਪਾਲ ਸਿੰਘ, ਰਸ਼ਪਾਲ ਸਿੰਘ, ਸੁਖਵੰਤ ਸਿੰਘ, ਲਖਵਿੰਦਰ ਸਿੰਘ,ਰਣਜੀਤ ਸਿੰਘ, ਹਰਫੂਲ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ, ਗੁਰਬਖਸ਼ ਸਿੰਘ, ਸਾਹਿਬ ਸਿੰਘ, ਸਤਨਾਮ ਸਿੰਘ, ਹਰਬੰਸ ਸਿੰਘ, ਗੁਰਦੇਵ ਸਿੰਘ ਆਦਿ ਆਗੂ ਹਾਜਰ ਸਨ।