ਕਾਲਜ ਦੇ ਸਵੱਛ ਭਾਰਤ ਸੈਲ ਅਤੇ ਜ਼ਿਲ੍ਹਾਂ ਪ੍ਰਸਾਸ਼ਨ ਫਿਰੋਜਪੁਰ ਵੱਲੋਂ ਸੜਕ ਸੁਰੱਖਿਆ ਅਭਿਆਨ ਅਧੀਨ ਸੜਕ ਸੁਰੱਖਿਆ ਤੇ ਸੈਮੀਨਾਰ ਕਰਵਾਇਆ ਗਿਆ
ਕਾਲਜ ਦੇ ਸਵੱਛ ਭਾਰਤ ਸੈਲ ਅਤੇ ਜ਼ਿਲ੍ਹਾਂ ਪ੍ਰਸਾਸ਼ਨ ਫਿਰੋਜਪੁਰ ਵੱਲੋਂ ਸੜਕ ਸੁਰੱਖਿਆ ਅਭਿਆਨ ਅਧੀਨ ਸੜਕ ਸੁਰੱਖਿਆ ਤੇ ਸੈਮੀਨਾਰ ਕਰਵਾਇਆ ਗਿਆ
ਫ਼ਿਰੋਜ਼ਪੁਰ, 16.1,2024 : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਹਰ ਸਾਲ 11 ਜਨਵਰੀ ਤੋਂ 17 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਦਾ ਆਯੋਜਨ ਕੀਤਾ ਜਾਂਦਾ ਹੈ। ਇਸਦਾ ਉਦੇਸ਼ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਰਿਹਾ। ਪਹਿਲਾ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ 1989 ਵਿੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਸਦੀ ਸਥਾਪਨਾ ਕਿਰਤ ਮੰਤਰਾਲੇ ਦੁਆਰਾ 1966 ਵਿੱਚ ਕੀਤੀ ਗਈ ਸੀ। ਇਸ ਸਾਲ, 2024 ਵਿੱਚ, ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਇਸਦੇ 34ਵੇਂ ਸੰਸਕਰਨ ਵਿੱਚ ਹੈ। ਇਸੇ ਗੱਲ ਨੂੰ ਮੁੱਖ ਰੱਖਦਿਆਂ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਦੇ ਸਵੱਛ ਭਾਰਤ ਸੈਲ (ਐਮ.ਜੀ.ਐਨ.ਸੀ.ਆਰ.ਈ ਦੇ ਅੰਤਰਗਤ) ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਜੀ ਦੀ ਛਤਰ ਛਾਇਆ ਹੇਠ ਅਤੇ ਪ੍ਰਿੰਸੀਪਲ ਮੈਡਮ ਡਾ. ਸੰਗੀਤਾ ਦੇ ਉਚਿਤ ਮਾਰਗ ਦਰਸ਼ਨ ਹੇਠ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ‘ਜਿਸ ਦਾ ਵਿਸ਼ਾ ਤੇ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਏ.ਐਸ.ਆਈ ਲਖਵੀਰ ਸਿੰਘ ਜੀ ਟਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਅਤੇ ਏ.ਐਸ.ਆਈ ਗੁਰਮੇਜ ਸਿੰਘ ਜੀ ਟਰੈਫਿਕ ਐਜੂਕੇਸ਼ਨ, ਅਸਿਸਟੈਂਟ ਇੰਚਾਰਜ ਰਿਸੋਰਸ ਪਰਸਨ ਸਨ। ਇਸ ਸੈਮੀਨਾਰ ਦੌਰਾਨ ਸ. ਲਖਵੀਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਦੇ ਉਪਾਵਾਂ ਬਾਰੇ ਸੇਧ ਦਿੱਤੀ। ਡਾ. ਸੰਗੀਤਾ, ਕਾਲਜ ਪ੍ਰਿੰਸੀਪਲ ਨੇ ਵੀ ਵਿਦਿਆਰਥੀਆਂ ਨਾਲ ਟਰੈਫਿਕ ਨਿਯਮਾਂ ਨੂੰ ਲੈ ਕੇ ਬਹੁਤ ਸਾਰੀਆਂ ਵੱਖ-ਵੱਖ ਉਦਾਹਰਣਾਂ ਸਾਂਝੀਆਂ ਕੀਤੀਆਂ ਜੋ ਕਿ ਬੇਰਹਿਮੀ ਨਾਲ ਡਰਾਈਵਿੰਗ ਕਰਨ ਨਾਲ ਹੋਣ ਵਾਲੇ ਹਾਦਸਿਆਂ ਨੂੰ ਦਰਸਾਉਂਦੀਆਂ ਹਨ।
ਡਾ. ਮੋਕਸ਼ੀ, ਨੋਡਲ ਅਫਸਰ, ਸਵੱਛ ਭਾਰਤ ਸੈਲ (ਐਮ.ਜੀ.ਐਨ.ਸੀ.ਆਰ.ਈ ਦੇ ਅੰਤਰਗਤ) ਦੇ ਟੀਮ ਮੈਂਬਰ ਅਤੇ ਕਾਲਜ ਦੇ ਅਧਿਆਪਕ ਹਾਜ਼ਰ ਰਹੇ । ਵਿਦਿਆਰਥਣਾਂ ਨੂੰ ਹੈਲਮਟ, ਰਿਫਲੈਕਟਰ ਦੇ ਮਹੱਤਵ ਬਾਰੇ ਵੀ ਦੱਸਿਆ ਗਿਆ । ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।