ਕਾਰਗਿਲ ਵਿਜੇ ਦਿਵਸ ਦੀ 19ਵੀਂ ਵਰ੍ਹੇਗੰਢ ਤੇ ਫਿਰੋਜ਼ਪੁਰ ਸ਼ਹਿਰ ਦੇ ਅੱਠ ਕਾਰਗਿਲ ਯੁੱਧ ਵਿਚ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਵੇਕਾਨੰਦ ਵਰਲਡ ਸਕੂਲ ਚ ਸਨਮਾਨ
ਫਿਰੋਜ਼ਪੁਰ 26 ਜੁਲਾਈ (): ਕਾਰਗਿਲ ਵਿਜੇ ਦਿਵਸ ਦੀ 19ਵੀਂ ਵਰ੍ਹੇਗੰਢ ਤੇ ਫਿਰੋਜ਼ਪੁਰ ਸ਼ਹਿਰ ਦੇ ਅੱਠ ਕਾਰਗਿਲ ਯੁੱਧ ਵਿਚ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਸਥਾਨਕ ਵਿਵੇਕਾਨੰਦ ਵਰਲਡ ਸਕੂਲ ਵਿਚ ਸੰਸਕ੍ਰਿਤਕ ਸਮਾਰੋਹ ਵੱਲੋਂ ਮਹਾਨ ਸ਼ਹੀਦਾਂ ਨੂੰ ਅੱਜ ਭਾਵ ਭੰਨੀ ਸ਼ਰਧਾਂਜ਼ਲੀ ਦਿੱਤੀ। ਮੁੱਖ ਸਰਪ੍ਰਸਤ ਪ੍ਰਭਾ ਭਾਸਕਰ ਨੇ ਦੱਸਿਆ ਕਿ ਇਸ ਸਮਾਰੋਹ ਦਾ ਉਦਘਾਟਨ ਫਿਰੋਜ਼ਪੁਰ ਦੇ ਡੀਸੀ ਨੇ ਭਾਰਤ ਮਾਤਾ ਦੀ ਤਸਵੀਰ ਦੇ ਸਾਹਮਣੇ ਜਯੋਤੀ ਜਗ੍ਹਾ ਕੇ ਅਤੇ ਫੁੱਲ ਮਾਲਾਵਾਂ ਪਾ ਕੇ ਕੀਤਾ। ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਨਾਲ ਕੀਤੀ ਅਤੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਗਾਇਨ ਅਤੇ ਕੋਰੀਓਗ੍ਰਾਫੀ ਦੁਆਰਾ ਭਾਰਤ ਦੇ ਇਨ੍ਹਾਂ ਮਹਾਨ ਸਪੂਤਾਂ ਨੂੰ ਸਨਮਾਨ ਅਰਪਿਤ ਕੀਤਾ। ਇਸ ਸਮਾਰੋਹ ਦੌਰਾਨ ਡੀ ਸੀ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਠ ਸਥਾਨਕ ਕਾਰਗਿਲ ਪਰਿਵਾਰਾਂ ਨੂੰ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀਸੀ ਧਾਲੀਵਾਲ ਨੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਕੀਤੇ ਇਸ ਆਯੋਜਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੇ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਬਹੁਤ ਸ਼ਲਾਘਾਯੋਗ ਕਦਮ ਹੈ। ਅੱਜ ਦੇ ਸਮਾਰੋਹ ਦਾ ਸਮਾਪਨ ਨਵ ਨਿਯੁਕਤ ਏਡੀਸੀ ਗੁਰਮੀਤ ਸਿੰਘ ਨੇ ਕੀਤਾ। ਉਨ੍ਹਾਂ ਨੇ ਸਮਾਰੋਹ ਵਿਚ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ। ਗੁਰਮੀਤ ਸਿੰਘ ਨੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਕਾਰਗਿਲ ਵਿਜੇ ਦਿਵਸ ਮਨਾਉਣੇ ਸਕੂਲ ਦੀ ਕਮੇਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਐੱਸਐੱਨ ਰੁਧਰਾ, ਪ੍ਰੋ. ਗੁਰਤੇਜ ਕੋਹਾਰਵਾਲਾ, ਝਲਕੇਸ਼ਵਰ ਭਾਸਕਰ, ਐਡੋਵੇਕਟ ਮੇਹਰ ਸਿੰਘ, ਮਲ ਐਡਵੋਕੇਟ ਸ਼ਲਿੰਦਰ ਭੱਲਾ, ਐਡਵੋਕੇਟ ਅਮਨ ਦੇਵੜਾ, ਅਮਰਜੀਤ ਸਿੰਘ ਭੋਗਲ, ਗੁਰਪ੍ਰੀਤ ਸਿੰਘ ਭੁੱਲਰ, ਸੰਤੋਖ ਸਿੰਘ, ਯਾਦਵਿੰਦਰ ਸਿੰਘ, ਹਰਸ਼ ਅਰੋੜਾ, ਅਜੇ ਤੁੱਲੀ, ਪ੍ਰਦੀਪ ਢੀਂਗਰਾ, ਪਰਮਜੀਤ ਸ਼ਰਮਾ, ਅਮਿਤ ਸ਼ਰਮਾ, ਸੁਨੀਰ ਮੋਂਗਾ ਆਦਿ ਹਾਜ਼ਰ ਸਨ।