Ferozepur News

ਪਹਿਲ ਦੇ ਆਧਾਰ `ਤੇ ਹੋਣਗੀਆਂ ਹਲਕੇ ਦੀਆਂ ਮੁਸ਼ਕਿਲਾਂ ਦੂਰ-ਬੀਬਾ ਬੰਗੜ

ਪਹਿਲ ਦੇ ਆਧਾਰ `ਤੇ ਹੋਣਗੀਆਂ ਹਲਕੇ ਦੀਆਂ ਮੁਸ਼ਕਿਲਾਂ ਦੂਰ-ਬੀਬਾ ਬੰਗੜ

ਪਹਿਲ ਦੇ ਆਧਾਰ `ਤੇ ਹੋਣਗੀਆਂ ਹਲਕੇ ਦੀਆਂ ਮੁਸ਼ਕਿਲਾਂ ਦੂਰ-ਬੀਬਾ ਬੰਗੜ

ਫਿ਼ਰੋਜ਼ਪੁਰ 15.2,2022() – ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਸਿਆਸਤ ਵਿਚ ਕੁੱਦੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਜਿੱਤ ਲਈ ਤੱਤਪਰ ਉਨ੍ਹਾਂ ਦੀ ਪਤਨੀ ਵੱਲੋਂ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਜਿਥੇ ਲੋਕਾਂ ਤੋਂ ਵੋਟ ਤੇ ਸਪੋਟ ਦੀ ਮੰਗ ਕੀਤੀ ਗਈ, ਉਥੇ ਕਾਂਗਰਸ ਸਰਕਾਰ ਬਣਦਿਆਂ ਹੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲ ਤੋਂ ਨਿਜ਼ਾਤ ਦਿਵਾਉਣ ਦਾ ਵਿਸਵਾਸ਼ ਦਿਵਾਇਆ ਗਿਆ। ਅੱਜ ਫਿ਼ਰੋਜ਼ਪੁਰ ਦਿਹਾਤੀ ਦੇ ਪਿੰਡ ਤੂਤ ਅਤੇ ਵਾਂ ਵਿਚ ਹੋਈਆਂ ਜਨਸਭਾਵਾਂ ਦੌਰਾਨ ਬੋਲਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਤੁਹਾਡੀ ਕਚਹਿਰੀ ਵਿਚ ਨਿੱਤਰੇ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਕਾਬਲੀਅਤ ਕੀ ਹੋਵੇਗੀ, ਤੁਸੀਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੈ ਹੋ ਕਿ ਢਾਈ ਸਾਲ ਪਹਿਲਾਂ ਸਿਆਸਤ ਵਿਚ ਕੁੱਦੇ ਨੌਜਵਾਨ ਨੂੰ ਦੋ-ਦੋ ਪਾਰਟੀਆਂ ਨੇ ਟਿਕਟ ਦੇ ਕੇ ਨਿਵਾਜਿਆ।

ਪਹਿਲੀ ਪਾਰਟੀ ਦਾ ਤਿਆਗ ਕਰਨ ਪਿਛੇ ਆਪਾ ਵਾਰਨ ਦੀ ਗੱਲ ਕਰਦਿਆਂ ਬੀਬਾ ਬੰਗੜ ਨੇ ਕਿਹਾ ਕਿ ਹਲਕਾ ਵਾਸੀਆਂ ਦੀ ਬੇਹਤਰੀ ਲਈ ਆਸ਼ੂ ਬੰਗੜ ਨੇ ਹਾਲਾਤਾਂ ਦਾ ਸਮਝੌਤਾ ਕਰਨਾ ਸਹੀ ਨਹੀਂ ਸਮਝਿਆ ਅਤੇ ਲੋਕਾਂ ਦੇ ਹਿੱਤ ਵਿਚ ਨਿਰਣੇ ਲੈਣ ਵਾਲੀ ਪਾਰਟੀ ਦਾ ਪੱਲਾ ਫੜਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਲੋਕ ਹਿੱਤ ਸੇਵਾ ਨੂੰ ਦੇਖਦਿਆਂ ਜਿਥੇ ਮੌਜੂਦਾ ਵਿਧਾਇਕਾ ਦਾ ਪੱਤਾ ਕੱਟ ਕੇ ਟਿਕਟ ਨਾਲ ਨਿਵਾਜਿਆ ਗਿਆ ਹੈ, ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼਼ੂ ਬੰਗੜ ਨੂੰ ਹੀਰਾ ਬੰਦਾ ਕਹਿ ਕੇ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕਾ ਨਿਵਾਸੀਆਂ ਦੇ ਹੱਥ ਵਿਚ ਹੈ ਕਿ ਉਹ ਹੀਰੇ ਬੰਦੇ ਨੂੰ ਕਿੰਨੀਆਂ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ਵਿਚ ਭੇਜਦੇ ਹਨ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ `ਤੇ ਸਾਨੂੰ ਪੂਰਨ ਮਾਣ ਹੈ, ਕਿਉਂਕਿ ਜਿਸ ਵੀ ਪਿੰਡ ਵਿਚ ਅਸੀਂ ਪਹੁੰਚ ਕਰ ਰਹੇ ਹਾਂ, ਉਥੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਵੋਟਾਂ ਪਾਉਣ ਦਾ ਵਿਸਵਾਸ਼ ਦਿਵਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਨੇ ਸ਼ਮੂਲੀਅਤ ਕਰਕੇ ਕਾਂਗਰਸੀ ਉਮੀਦਵਾਰ ਆਗੂ ਬੰੰਗੜ ਦੀ ਰਿਕਾਰਡ ਜਿੱਤ ਹੋਣ ਦਾ ਦਾਅਵਾ ਕੀਤਾ।  ਇਸ ਮੌਕੇ ਅਮਰਜੀਤ ਸਿੰਘ ਘਾਰੂ ਸਾਬਕਾ ਪ੍ਰਧਾਨ ਕਾਂਗਰਸ ਜਿ਼ਲ੍ਹਾ ਫਿ਼ਰੋਜ਼ਪੁਰ, ਰਵਿੰਦਰ ਸਿੰਘ ਤੂਤ ਬਲਾਕ ਸੰਮਤੀ ਮੈਂਬਰ, ਸੁੱਖਾ ਸਿੰਘ ਸੱਪਾਂਵਾਲੀ, ਰਾਜਵੀਰ ਸਿੰਘ ਮਾਣੇਵਾਲਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button