ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਪ੍ਰਤੀ ਬੇਪ੍ਰਵਾਹ – ਬਾਦਲ
ਸ਼੍ਰੋਮਣੀ ਅਕਾਲ ਦਲ ਭਾਜਪਾ ਗੰਠਜੋੜ ਦੇ ਸਾਂਝੇ ਉਮੀਦਵਾਰ ਬਜ਼ੁਰਗ ਸਿਆਸਤਦਾਨ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਹੱਕ ਵਿੱਚ ਜ਼ੀਰਾ ਦੀ ਨਾਜ਼ ਮੰਡੀ ਵਿਖੇ ਹੋਈ ਇੱਕ ਵਿਸ਼ਾਲ ਰੈਲੀ ਨੂੰ ਸੰਬੌਧਨ ਕਰਨ ਪਹੁੰਚੇ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੇ ਇਕੱਠ ਨੂੰ ਸੰਬੌਧਨ ਦੌਰਾਨ ਦਿੱਤੇ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਦੀਆਂ ਵੱਖ ਵੱਖ ਮਿਸਾਲਾ ਪੇ ਕਰਕੇ ਰਗੜੇ ਲਗਾਏ ਉਥੇ ਹਕਲਾ ਜ਼ੀਰਾ ਤੋ ਬਜੁਰਗ ਸਿਆਸਤਦਾਨ ਹਰੀ ਸਿੰਘ ਜ਼ੀਰਾ ਨੂੰ ਜਿਤਾਉਣ ਦੀ ਅਪੀਲ ਕਰਦਿਆ ਤੀਜੀ ਵਾਰ ਸਰਕਾਰ ਬਣਨ ਤੇ ਆਮ ਲੋਕਾਂ ਨੂੰ ਮਿਲਨ ਵਾਲੀਆਂ ਵੱਖ ਵੱਖ ਸਹੂਲਤਾਂ ਬਾਰੇ ਵੀ ਦੱਸਿਆ। ਰੈਲੀ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਿਰੋਕਾਰ ਨਹੀ ਇਹ ਪਾਰਟੀਆਂ ਦੇ ਆਗੂ ਸਿਰਫ਼ ਵੋਟ ਬੈਂਕ ਬਣਾਉਣ ਲਈ ਵੱਡੇ ਵੱਡੇ ਲਿਫਾਫੇ ਛੱਡ ਰਹੇ ਹਨ ਜਿਨ੍ਹਾਂ ਦਾ ਸਚਾਈ ਨਾਲ ਕੋਈ ਸਬੰਧ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਨਾਲੋ ਵੱਧ ਅਮਨ ਸ਼ਾਤੀ ਤੇ ਖੁਸ਼ਹਾਲੀ ਵਾਲਾ ਸੂਬਾ ਹੈ ਅਤੇ ਇਸ ਦੀ ਖੁਸ਼ਹਾਲੀ ਤੇ ਤਰੱਕੀ ਵਿਰੋਧੀਆਂ ਤਾਕਤਾਂ ਨੂੰ ਰਾਸ ਨਹੀ ਆ ਰਹੀ। ਵਿਧਾਇਕ ਹਰੀ ਸਿੰਘ ਜ਼ੀਰਾ, ਜਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ 10 ਸਾਲਾ ਦੌਰਾਨ ਹਲਕੇ 'ਚ ਰਿਕਾਰਡ ਤੋੜ ਵਿਕਾਸ ਕਾਰਜ਼ ਕਰਵਾਉਣ ਪੰਜਾਬ ਸਰਕਾਰ ਵਲੋ ਲਿ ਖੋਲ ਗ੍ਰਾਟਾਂ ਦਿੱਤੀਆਂ ਤੇ ਕਈ ਵੱਡੀਆਂ ਮੰਗਾਂ ਪ੍ਰਵਾਨ ਕੀਤੀਆਂ,ਜਿਸ ਦੇ ਮੁਖ ਮੰਤਰੀ ਬਾਦਲ ਵਧਾਈ ਦੇ ਪਾਤਰ ਹਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਟੂਆਂ ਦਾ ਟੌਲਾ ਹੈ । ਇਸ ਮੌਕੇ ਭਾਜਪਾ ਪੰਜਾਬ ਦੇ ਸਕੱਤਰ ਚੇਅਰਮੈਨ ਮਨਜੀਤ ਸਿੰਘ ਰਾਏ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ।