Ferozepur News
ਕਮਲ ਸ਼ਰਮਾਂ ਵੱਲੋਂ ਉਸਾਰੀ ਮਜ਼ਦੂਰਾਂ ਦੀ ਸਹੂਲਤ ਲਈ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਫਿਰੋਜ਼ਪੁਰ ਜਿਲ੍ਹੇ ਪਹਿਲੇ ਸ਼ੈਡ-ਕਮ-ਨਾਇਟ ਸ਼ੈਲਟਰ ਦਾ ਉਦਘਾਟਨ
ਕਮਲ ਸ਼ਰਮਾਂ ਵੱਲੋਂ ਉਸਾਰੀ ਮਜ਼ਦੂਰਾਂ ਦੀ ਸਹੂਲਤ ਲਈ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਫਿਰੋਜ਼ਪੁਰ ਜਿਲ੍ਹੇ ਪਹਿਲੇ ਸ਼ੈਡ-ਕਮ-ਨਾਇਟ ਸ਼ੈਲਟਰ ਦਾ ਉਦਘਾਟਨ
ਫਿਰੋਜਪੁਰ 12 ਨਵੰਬਰ 2015 ( ) ਪੰਜਾਬ ਸਰਕਾਰ ਵੱਲੋਂ ਵਿਸ਼ਵਕਰਮਾ ਦਿਵਸ ਦੇ ਮੌਕੇ ਤੇ ਉਸਾਰੀ ਮਜ਼ਦੂਰਾਂ ਦੀ ਸਹੂਲਤ ਲਈ ਫਿਰੋਜ਼ਪੁਰ ਜਿਲ੍ਹੇ ਵਿਚ ਉਸਾਰੇ ਗਏ ਪਹਿਲੇ ਸ਼ੈਡ-ਕਮ-ਨਾਇਟ ਸ਼ੈਲਟਰ ਦਾ ਉਦਘਾਟਨ ਸ੍ਰੀ ਕਮਲ ਸ਼ਰਮਾਂ ਪ੍ਰਧਾਨ ਭਾਜਪਾ ਪੰਜਾਬ ਨੇ ਇੱਛੇ ਵਾਲਾ ਰੋਡ ਨਜ਼ਦੀਕ ਬੱਸ ਸਟੈਂਡ ਫਿਰੋਜਪੁਰ ਸ਼ਹਿਰ ਵਿਖੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਸੰਦੀਪ ਸਿੰਘ ਗੜਾ ਐਸ.ਡੀ.ਐਮ ਅਤੇ ਸ੍ਰੀ ਰਾਜ ਕੁਮਾਰ ਗਰਗ ਸਹਾਇਕ ਲੇਬਰ ਕਮਿਸ਼ਨਰ ਵੀ ਮੌਜੂਦ ਸਨ।
ਸ੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਜਿਲ੍ਹੇ ਵਿਚ ਪਹਿਲੇ ਲੇਬਰ ਸ਼ੈਡ ਦੀ ਉਸਾਰੀ ਦਾ ਕੰਮ ਮੁਕੰਮਲ ਹੋਇਆ ਹੈ ਤੇ ਇਹ ਕਿਰਤੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਤੇ ਇਸ ਤਰ੍ਹਾਂ ਪੂਰੇ ਸੂਬੇ ਅੰਦਰ ਉਸਾਰੀ ਮਜ਼ਦੂਰਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਸ਼ੈਡ-ਕਮ-ਨਾਇਟ ਸ਼ੈਲਟਰ ਬਨਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸ਼ੈਡ-ਕਮ-ਨਾਇਟ ਸ਼ੈਲਟਰ ਨਾਲ ਮਜ਼ਦੂਰਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਗਰਮੀ, ਸਰਦੀ, ਬਰਸਾਤਾਂ ਵਿਚ ਖੁੱਲੇ ਅਸਮਾਨ ਵਿਚ ਖੜ੍ਹਾ ਨਹੀ ਹੋਣਾ ਪਵੇਗਾ। ਉਨ੍ਹਾਂ ਕਿਹਾ ਇਸੇ ਤਰ੍ਹਾਂ ਇਕ ਲੇਬਰ ਸ਼ੈਡ ਫਿਰੋਜ਼ਪੁਰ ਛਾਉਣੀ ਅਤੇ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਵੀ ਜਲਦ ਹੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਫਿਰੋਜ਼ਪੁਰ ਜਿਲ੍ਹੇ ਵਿਚ ਕਿਰਤੀਆਂ ਨੂੰ ਚੌਕਾਂ, ਸੜਕਾਂ ਆਦਿ ਤੇ ਨਹੀ ਖੜਨਾ ਪਵੇਗਾ ਅਤੇ ਉਹ ਬਿਨ੍ਹਾਂ ਕਿਸੇ ਕਿਰਾਏ ਤੋ ਸ਼ੈੱਡ ਦੀ ਵਰਤੋਂ ਕਰ ਸਕਣਗੇ। ਇਸ ਮੌਕੇ ਸ੍ਰੀ ਕਮਲ ਸ਼ਰਮਾ ਵੱਲੋਂ ਲਾਭਪਾਤਰੀਆਂ ਨੂੰ ਕਿਰਤ ਵਿਭਾਗ ਵੱਲੋਂ ਜਾਰੀ ਕੀਤੀਆਂ ਪਾਸ ਬੁੱਕਾਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਸ੍ਰੀ ਰਾਜ ਕੁਮਾਰ ਗਰਗ ਸਹਾਇਕ ਲੇਬਰ ਕਮਿਸ਼ਨਰ ਨੇ ਵਿਭਾਗ ਵੱਲੋਂ ਚਲਾਈਆ ਜਾ ਰਹੀਆ ਵੱਖ-ਵੱਖ ਸਕੀਮਾਂ ਵਾਲੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਾਰੀ ਮਜ਼ਦੂਰ ਕਿਰਤ ਵਿਭਾਗ ਵਿਚ ਆਪਣੀ ਰਜਿਸਟਰੇਸ਼ਨ ਕਰਵਾਕੇ ਵਿਭਾਗ ਵੱਲੋਂ ਚਲਾਇਆ ਜਾ ਰਹੀ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਸ੍ਰੀ.ਵਿਭੋਰ ਸ਼ਰਮਾ ਡੀ.ਐਸ.ਪੀ, ਸਮੂਹ ਐਮ.ਸੀ ਸਮੇਤ ਲੇਬਰ ਯੂਨੀਅਨ ਦੇ ਨੁਮਾਇੰਦੇ ਵੀ ਹਾਜਰ ਸਨ।