Ferozepur News
ਐੱਨਟੀਐੱਸਈ ਪ੍ਰੀਖਿਆ ਦੀ ਤਿਆਰੀ ਲਈ ਸਿੱਖਿਆ ਸਕੱਤਰ ਨੇ ਫਿਰੋਜ਼ਪੁਰ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਡੀ.ਈ.ਓ. ਵੱਲੋਂ ਵਿਦਿਆਰਥੀਆ ਦੇ ਬਡੀ ਗੁਰੱਪ ਬਣਾਏ ਜਾਣ ‘ਤੇ ਜ਼ੋਰ
*ਐੱਨਟੀਐੱਸਈ ਪ੍ਰੀਖਿਆ ਦੀ ਤਿਆਰੀ ਲਈ ਸਿੱਖਿਆ ਸਕੱਤਰ ਨੇ ਫਿਰੋਜ਼ਪੁਰ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ*
ਡੀ.ਈ.ਓ. ਵੱਲੋਂ ਵਿਦਿਆਰਥੀਆ ਦੇ ਬਡੀ ਗੁਰੱਪ ਬਣਾਏ ਜਾਣ ‘ਤੇ ਜ਼ੋਰ
ਫਿਰੋਜ਼ਪੁਰ 11 ਅਕਤੂਬਰ, 2020: : ਨੈਸ਼ਨਲ ਟੇਲੈਟ ਸਰਚ ਪ੍ਰੀਖਿਆ (ਐੱਨ.ਟੀ.ਐੱਸ.ਈ.) ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਫਲ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿੱਚ ਯੋਜਨਾਬੱਧ ਤਰੀਕੇ ਨਾਲ ਸਰਗਰਮੀਆਂ ਵਿੱਢ ਦਿੱਤੀਆਂ ਹਨ। ਇਸ ਪ੍ਰੀਖਿਆ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਰਾਜ ਦੇ ਸਾਰੇ ਜਿਲਿ੍ਹਆਂ ਦੇ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਫਿਰੋਜ਼ਪੁਰ ਜਿਲ੍ਹੇ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ। 13 ਦਸੰਬਰ ਨੂੰ ਹੋਣ ਵਾਲੀ ਉਕਤ ਪ੍ਰੀਖਿਆ ਲਈ ਵਿਭਾਗ ਵੱਲੋਂ ਜਿੱਥੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉੱਥੇ ਤਿਆਰੀ ਦੇ ਪਹਿਲੇ ਪੜਾਅ ਤਹਿਤ ਵਿਦਿਆਰਥੀਆਂ ਦੇ ਬਡੀ ਗੁਰੱਪ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀ ਗਈ ਮੀਟਿੰਗ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕੁਲਵਿੰਦਰ ਕੌਰ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਟਰੀ) ਰਾਜੀਵ ਛਾਬੜਾ , ਜਿਲ੍ਹਾ ਸਿੱਖਿਆ ਸੁਧਾਰ ਟੀਮ, ਡਾਇਟ ਪ੍ਰਿੰਸੀਪਲ ਮੈਡਮ ਸੀਮਾ ਅਤੇ ਪੜ੍ਹੋ ਪੰਜਾਬ ਪੜ੍ਹਾਓ ਟੀਮ ਦੇ ਮੈਂਬਰ ਸ਼ਾਮਲ ਹੋਏ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਫਿਰੋਜ਼ਪੁਰ ਵੱਲੋਂ ਜਿਲ੍ਹੇ ਦੇ ਸਮੂਹ ਸਕੂਲ ਮੁਖੀਆ ਨੂੰ ਕਿਹਾ ਗਿਆ ਹੈ ਕਿ ਸਕੂਲਾ ਵਿੱਚ ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਦੀ ਪਛਾਣ ਕਰਕੇ ਉਹਨਾ ਦੇ ਬਡੀ ਗਰੁੱਪ ਬਣਾ ਦਿੱਤੇ ਜਾਣ ਅਤੇ ਵਿਦਿਆਰਥੀਆ ਦੇ ਜ਼ਿਲ੍ਹਾ ਵਾਈਜ਼ ਵਟਸਐਪ ਗਰੁੱਪ ਬਣਾ ਕੇ ਉਹਨਾ ਨੂੰ ਚੰਗੀ ਤਿਆਰੀ ਲਈ ਵੀ ਇੱਕ ਯੋਜਨਾਬੱਧ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾਵੇ। ਉਕਤ ਪ੍ਰੀਖਿਆ ਵਿਦਿਆਰਥੀਆਂ ਲਈ ਉਚੇਰੀ ਪੜ੍ਹਾਈ ਕਰਨ ਦਾ ਬਹੁਤ ਸੁਨਹਿਰਾ ਮੌਕਾ ਪ੍ਰਦਾਨ ਕਰਦੀ ਹੈ। ਇਸ ਪ੍ਰੀਖਿਆ ‘ਚੋਂ ਸਫਲ ਹੋਣ ਵਾਲੇ ਵਿਦਿਆਰਥੀਆਂ ਲਈ ਚੋਖੀ ਰਾਸ਼ੀ ਵਾਲੇ ਵਜੀਫੇ ਹਾਸਿਲ ਕਰਨ ਦਾ ਮੌਕਾ ਹੁੰਦਾ ਹੈ। ਦੱਸਣਯੋਗ ਹੈ ਕਿ ਐੱਨ.ਸੀ.ਈ.ਆਰ.ਟੀ ਵੱਲੋˆ ਲਈ ਜਾਣ ਵਾਲੀ ਉਕਤ ਪ੍ਰੀਖਿਆ ਪਾਸ ਕਰਨ ਉਪਰੰਤ ਲੱਗਭੱਗ 2000 ਵਿਦਿਆਰਥੀਆ ਨੂੰ ਕਲਾਸ 11ਵੀˆ ਅਤੇ 12 ਵੀ ਦੌਰਾਨ 1250 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਉਚੇਰੀ ਸਿੱਖਿਆ ਲਈ ਯੂਜੀਸੀ ਦੇ ਨਿਯਮਾਂ ਅਨੁਸਾਰ ਵਜ਼ੀਫਾ ਦਿੱਤਾ ਜਾਵੇਗਾ। ਐੱਸ.ਸੀ.ਈ.ਆਰ.ਟੀ. ਵੱਲੋˆ ਐੱਨ.ਟੀ.ਐੱਸ.ਈ ਰਾਜ ਪੱਧਰੀ ਪ੍ਰੀਖਿਆ (ਸਟੇਜ-1) ਲਈ ਦਾਖ਼ਲਾ ਫਾਰਮ ਭਰਨ ਦੀ ਆਰੰਭਿਕ 8 ਅਕਤੂਬਰ 2020 ਹੈ ਅਤੇ ਦਾਖ਼ਲਾ ਫਾਰਮ ਭਰਨ ਦੀ ਆਖ਼ਰੀ ਮਿਤੀ 2 ਨਵੰਬਰ 2020 ਹੈ। ਇਸ ਪ੍ਰੀਖਿਆ ਲਈ 1 ਦਸੰਬਰ ਤੋ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਇਹ ਪ੍ਰੀਖਿਆ 13 ਦਸੰਬਰ 2020 ਦਿਨ ਐਤਵਾਰ ਨੂੰ ਲਈ ਜਾਵੇਗੀ।