ਐਸ. ਵੀ. ਐਮ. ਪਬਲਿਕ ਸਕੂਲ 'ਚ ਸੈਮੀਨਾਰ ਕਰਵਾਇਆ
ਫਿਰੋਜ਼ਪੁਰ 13 ਮਈ (ਏ. ਸੀ. ਚਾਵਲਾ) ਸਵਰਗਵਾਸੀ ਹਰਕ੍ਰਿਸ਼ਨ ਲਾਲ ਨਾਭ ਦੀ ਯਾਦ ਵਿਚ ਉਨ•ਾਂ ਦੀ ਵਿਧਵਾ ਰਾਜ ਨਾਭ ਵਲੋਂ ਚਲਾਏ ਜਾ ਰਹੇ ਐਸ. ਵੀ. ਐਮ. ਪਬਲਿਕ ਸਕੂਲ ਮੱਖੂ ਗੇਟ ਵਿਖੇ ਅੱਜ ਜ਼ਿਲ•ਾ ਐਨ. ਜੀ. ਓਜ਼ ਕੋਆਰਡੀਨੇਸ਼ਨ ਦੇ ਚੇਅਰਮੈਨ ਪੀ. ਸੀ. ਕੁਮਾਰ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਨੂੰ ਆਪਣੇ ਸੰਬੋਧਨ ਵਿਚ ਪੀ. ਸੀ. ਕੁਮਾਰ ਨੇ ਕਿਹਾ ਕਿ ਉਨ•ਾਂ ਨੂੰ ਆਪਣੇ ਸਕੂਲ ਦੀ ਪੜ•ਾਈ, ਮਿਹਨਤ ਅਤੇ ਲਗਨ ਨਾਲ ਕਰਨੀ ਚਾਹੀਦੀ ਹੈ। ਆਪਣੇ ਮਾਤਾ ਪਿਤਾ ਦੇ ਸਤਿਕਾਰ ਦੇ ਨਾਲ ਨਾਲ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਵੀ ਕਰਿਆ ਕਰਨ। ਉਨ•ਾਂ ਨੇ ਬੱਚਿਆਂ ਨੂੰ ਆਪਣੇ ਸਰੀਰ ਦੀ ਸਫਾਈ, ਆਲੇ ਦੁਆਲੇ, ਮਨ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪੀ. ਸੀ. ਕੁਮਾਰ ਨੇ ਕਿਹਾ ਕਿ ਉਨ•ਾਂ ਵਲੋਂ ਵੱਖ ਵੱਖ ਸਕੂਲਾਂ ਵਿਚ ਨਵਾਂ ਸੈਸ਼ਨ ਸ਼ੁਰੂ ਹੋਣ ਦੌਰਾਨ ਤਕਰੀਬਨ 2 ਹਜ਼ਾਰ ਬੱਚਿਆਂ ਨੂੰ ਇਕ ਚੰਗਾ ਸ਼ਹਿਰੀ ਅਤੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਆਪਣਾ ਭਵਿੱਖ ਸਵਾਰ ਸਕਣ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਸਕਣ। ਇਸ ਮੌਕੇ ਏ. ਸੀ. ਚਾਵਲਾ, ਮੈਡਮ ਸੁਨੀਤਾ, ਜਸਬੀਰ, ਰਣਜੀਤ, ਪ੍ਰਵੀਨ, ਮਿਸ. ਆਸ਼ਾ, ਸਕੂਲੀ ਬੱਚੇ ਅਤੇ ਉਨ•ਾਂ ਦੇ ਮਾਪੇ ਹਾਜ਼ਰ ਸਨ।