Ferozepur News

ਸ਼੍ਰੀ ਹਨੂੰਮਾਨ ਜੈਅੰਤੀ ਦੇ ਸਬੰਧ 'ਚ 16ਵਾਂ ਵਾਰਸ਼ਿਕ ਉਤਸਵ 24 ਤੋਂ ਸ਼ੁਰੂ

hanumaanਫ਼ਿਰੋਜ਼ਪੁਰ 17 ਮਾਰਚ (ਏ. ਸੀ. ਚਾਵਲਾ) ਮਹਿਲਾ  ਸਤਿਸੰਗ ਮੰਡਲ ਦੁਆਰਾ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਸ਼੍ਰੀ ਹਨੂੰਮਾਨ ਜੈਅੰਤੀ ਦੇ ਸਬੰਧ ਵਿਚ 16ਵਾਂ ਵਾਰਸ਼ਿਕ ਉਤਸਵ ਐਮ.ਐਲ.ਐਮ. ਪਬਲਿਕ ਸਕੂਲ, ਅਨਾਜ ਮੰਡੀ, ਫਿਰੋਜ਼ਪੁਰ ਕੈਂਟ ਵਿਖੇ 24 ਮਾਰਚ ਤੋਂ 4 ਅਪ੍ਰੈਲ 2015 ਤੱਕ ਦੁਪਹਿਰ 3 ਤੋਂ 5 ਵਜੇ ਤੱਕ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰਕ ਸ਼੍ਰੀ ਰਾਧੇ ਸ਼ਾਮ ਬਾਂਸਲ ਨੇ ਦੱਸਿਆ ਕਿ ਔਰਤਾਂ ਵਲੋਂ ਹਰ ਰੋਜ਼ ਸੁੰਦਰ ਕਾਂਡ ਪਾਠ ਅਤੇ ਹਨੂੰਮਾਨ ਦੀ ਮਹਿਮਾ ਦਾ ਗੁਣਗਾਨ 4 ਅਪ੍ਰੈਲ ਤੱਕ ਕੀਤਾ ਜਾਵੇਗਾ। 4 ਅਪ੍ਰੈਲ ਸ਼ਨੀਵਾਰ ਨੂੰ ਸ਼ਾਮ 5.15 ਵਜੇ ਸ਼੍ਰੀ ਸੁੰਦਰ ਕਾਂਡ ਪਾਠ ਦਾ ਭੋਗ ਪਾਇਆ ਜਾਵੇਗਾ। ਧਰਮ ਪ੍ਰਚਾਰਕ ਸ਼੍ਰੀ ਰਾਧੇ ਸ਼ਾਮ ਬਾਂਸਲ ਨੇ ਧਰਮ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਹਨੂੰਮਾਨ ਜਅੰਤੀ ਵਿਚ ਸ਼ਾਮਲ ਹੋ ਕੇ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਧਰਮ ਲਾਭ ਉਠਾਉਣ ਅਤੇ ਪੂੰਨ ਦੇ ਭਾਗੀ ਬਨਣ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਕੰਮ ਵਿਚ ਅਪਣਾ ਭਰਪੂਰ ਯੋਗਦਾਨ ਪਾਉਣ।

Related Articles

Back to top button